ਕਾਨਫਰੰਸ ਵਿੱਚ ਸਾਰੇ ਅਗਾਂਹਵਧੂ ਸੋਚ ਵਾਲੇ ਲੋਕਾ ਨੂੰ ਹੁੰਮਹੁਮਾ ਕੇ ਪਹੁੰਚਣ ਦਾ ਸੱਦਾ
ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸਹੀਦੇ ਆਜਮ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ 25 ਮਾਰਚ ਨੂੰ ਪਿੰਡ ਬਾਜੇਵਾਲਾ ਵਿੱਖੇ ਕੀਤੀ ਜਾਣ ਵਾਲੀ ਵਿਸਾਲ ਕਾਨਫਰੰਸ ਦੀਆ ਸਾਰੀਆ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ , ਕਾਨਫਰੰਸ ਵਿੱਚ ਵੱਡੀ ਤਾਦਾਦ ਵਿੱਚ ਸੀਪੀਆਈ ਵਰਕਰ ਤੇ ਆਮ ਲੋਕ ਪਹੁੰਚਣਗੇ ਤੇ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੀ ਟੀਮ ਵੱਲੋ ਇਨਕਲਾਬੀ ਨਾਟਕ, ਗੀਤ ਤੇ ਕੋਰੋਗਰਾਫੀਆ ਪੇਸ ਕੀਤੀਆ ਜਾਣਗੀਆ ਤੇ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਸੇਸ ਤੌਰ ਤੇ ਸਿਰਕਤ ਕਰਨਗੇ । ਇਹ ਜਾਣਕਾਰੀ ਪਿੰਡ ਬਾਜੇਵਾਲਾ ਵਿੱਖੇ ਤਿਆਰੀਆ ਦਾ ਜਾਇਜਾ ਲੈਣ ਉਪਰੰਤ ਪ੍ਰੈਸ ਬਿਆਨ ਰਾਹੀ ਦਿੰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪਾਰਟੀ ਦੇ ਸਾਥੀਆਂ ਨੇ ਦਿਨ ਰਾਤ ਮਿਹਨਤ ਕਰਕੇ ਤਿਆਰੀਆ ਨੂੰ ਅੰਤਿਮ ਰੂਪ ਦਿੱਤਾ ਤੇ ਪਿੰਡ ਬਾਜੇਵਾਲਾ ਤੇ ਆਸਪਾਸ ਦੇ ਪਿੰਡਾ ਦੇ ਸਮੂਹ ਲੋਕਾ ਨੇ ਪਾਰਟੀ ਨੂੰ ਭਰਵਾਂ ਹੁੰਗਾਰਾ ਤੇ ਪਿਆਰ ਦਿੱਤਾ ।
ਆਗੂਆਂ ਨੇ ਕਿਹਾ ਕਿ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਜਿਲ੍ਹੇ ਮਾਨਸਾ ਦੇ ਸਮੂਹ ਮਿਹਨਤਕਸ ਤੇ ਅਗਾਂਹਵਧੂ ਲੋਕਾ ਨੂੰ ਕਾਨਫਰੰਸ ਵਿੱਚ ਸਿਰਕਤ ਕਰਨ ਦੀ ਪੁਰਜੋਰ ਅਪੀਲ ਕੀਤੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਜੱਗਾ ਸਿੰਘ ਬਾਜੇਵਾਲਾ , ਕਾਮਰੇਡ ਬੂਟਾ ਸਿੰਘ ਖੱਟੜਾ ਬਾਜੇਵਾਲਾ , ਕਾਮਰੇਡ ਬੂਟਾ ਸਿੰਘ ਮਿਸਤਰੀ ਬਾਜੇਵਾਲਾ , ਕਾਮਰੇਡ ਗਿੰਦਰ ਸਿੰਘ ਬਾਜੇਵਾਲਾ , ਕਾਮਰੇਡ ਦਰਸਨ ਸਿੰਘ ਬਾਜੇਵਾਲਾ , ਕਾਮਰੇਡ ਲਾਭ ਸਿੰਘ ਬਾਜੇਵਾਲਾ , ਕਾਮਰੇਡ ਨਿਰਮਲ ਸਿੰਘ ਬਾਜੇਵਾਲਾ , ਕਾਮਰੇਡ ਮੇਜਰ ਸਿੰਘ ਬਾਜੇਵਾਲਾ ਆਦਿ ਪਾਰਟੀ ਵਰਕਰ ਵੀ ਹਾਜਰ ਸਨ ।