ਰੇਲਵੇ ਵਿਭਾਗ ਅੰਦਰ ਖਾਲੀ ਪਈਆਂ ਲੱਖਾਂ ਅਸਾਮੀਆਂ ਤੇ ਰੈਗੂਲਰ ਭਰਤੀ ਕਰਨ ਦੀ ਮੰਗ- ਆਰ.ਵਾਈ.ਏ

ਬਠਿੰਡਾ-ਮਾਨਸਾ

ਇੰਨਕਲਾਬੀ ਨੌਜਵਾਨ ਸਭਾ ਪੰਜਾਬ ਦੀ ਜ਼ਿਲ੍ਹਾ ਮਾਨਸਾ ਇਕਾਈ ਵੱਲੋਂ ਮਾਨਸਾ ਰੇਲਵੇ ਸਟੇਸ਼ਨ ਤੇ ਰੈਲੀ ਕੀਤੀ
ਮਾਨਸਾ, ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)– ਇਨਕਲਾਬੀ ਨੌਜਵਾਨ ਸਭਾ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਇੰਨਕਲਾਬੀ ਨੌਜਵਾਨ ਸਭਾ ਪੰਜਾਬ ਦੀ ਜ਼ਿਲ੍ਹਾ ਮਾਨਸਾ ਇਕਾਈ ਵੱਲੋਂ ਮਾਨਸਾ ਰੇਲਵੇ ਸਟੇਸ਼ਨ ਤੇ ਰੈਲੀ ਕੀਤੀ ਗਈ। ਇਸ ਰੈਲੀ ਨੂੰ ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਰਾਜਦੀਪ ਗੇਹਲੇ, ਗਗਨਦੀਪ ਸਿਰਸੀਵਾਲਾ, ਰਾਹੁਲ ਗੁਪਤਾ , ਨਵਪ੍ਰੀਤ ਮਾਨਸਾ ਰਾਜਦੀਪ ਮਾਨ ਆਇਸਾ ਦੇ ਆਗੂ ਸੁਖਜੀਤ ਰਾਮਾਨੰਦੀ ਅਮਨ ਮੰਡੇਰ ਨੇ ਸੰਬੋਧਨ ਕੀਤਾ ਰੈਲੀ ਤੋਂ ਬਾਅਦ ਸਟੇਸ਼ਨ ਮਾਸਟਰ ਰਾਹੀਂ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ , ਰੇਲਵੇ ਅੰਦਰ ਦੁਰਘਟਨਾਵਾਂ ਵਧਣ ਕਾਰਨ, ਰੇਲਵੇ ਸਫ਼ਰ ਮੌਤ ਦਾ ਸਫ਼ਰ ਬਣਦਾ ਜਾ ਰਿਹਾ ਹੈ ਰੇਲਵੇ ਹਾਦਸਿਆਂ ਦਾ ਵੱਡਾ ਕਾਰਨ ਹੈ ਸਟਾਫ਼ ਦੀ ਕਮੀ, ਅਤੇ ਓਵਰਵਰਕ ਹੈ । ਰੇਲਵੇ ਵਿਭਾਗ ਅੰਦਰ ਲੱਖਾਂ ਅਸਾਮੀਆਂ ਖਾਲੀ ਹਨ ਆਗੂਆਂ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਰੇਲਵੇ ਵਿਭਾਗ ਅੰਦਰ ਖਾਲੀ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ਰੇਲਵੇ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਰੇਲਵੇ ਸਟੇਸ਼ਨਾ ਅਤੇ ਰੇਲਵੇ ਪਲੇਟਫਾਰਮਾਂ ਦੇ ਨਿਜੀਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਸੀਨੀਅਰ ਸਿਟੀਜਨ ਅਤੇ ਅੰਗਹੀਣ ਵਿਅਕਤੀਆਂ ਨੂੰ ਟਿਕਟ ਵਿੱਚ ਮਿਲਦੀ ਛੂਟ ਦੁਬਾਰਾ ਬਹਾਲ ਕੀਤੀ ਜਾਵੇ ਸਵਾਰੀ ਰੇਲ ਗੱਡੀਆਂ ਦੇ ਕਿਰਾਏ ਘੱਟ ਕੀਤੇ ਜਾਣ। ਰੇਲਵੇ ਪਿੰਡਾਂ, ਛੋਟੇ ਕਸਬਿਆਂ ਅਤੇ ਵੱਡੇ ਸ਼ਹਿਰਾਂ ਨੂੰ ਜੋੜਨ ਦਾ ਸਭ ਤੋਂ ਵਧੀਆ ਮਾਧਿਅਮ ਹੈ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਬਿਮਾਰ ਲੋਕ ਮੈਡੀਕਲ ਇਲਾਜ ਲਈ ਰੇਲਵੇ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ ਸਰਕਾਰ ਰੇਲਵੇ ਸਫ਼ਰ ਨੂੰ ਹੋਰ ਮਹਿੰਗਾ ਕਰ ਰਹੀ ਹੈ ਅਤੇ ਜਨਰਲ ਕੋਚ ਅਤੇ ਨਾਨ ਏਸੀ ਸਲੀਪਰ ਕੋਚ ਘੱਟ ਕੀਤੇ ਜਾ ਰਹੇ ਹਨ। ਜਿਸ ਕਾਰਨ ਪਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਬੀਮਾਰ ਲੋਕ ਭੇਡਾਂ-ਬੱਕਰੀਆਂ ਵਾਂਗ ਸਫ਼ਰ ਕਰਨ ਲਈ ਮਜਬੂਰ ਹਨ ਇਸ ਲਈ ਜਨਰਲ ਕੋਚਾ ਅਤੇ ਨੌਨ ਏ ਸੀ ਕੋਚਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਲੋਕ ਅਰਾਮ ਨਾਲ ਸਫ਼ਰ ਕਰ ਸਕਣ। ਅੱਜ ਦੇ ਇਸ ਪ੍ਰਦਰਸ਼ਨ ਵਿਚ ਲਿਬਰੇਸ਼ਨ ਦੇ ਤਹਿਸੀਲ ਸੱਕਤਰ ਕਾਮਰੇਡ ਗੁਰਸੇਵਕ ਮਾਨ ਨੇ ਵੀ ਸੰਬੋਧਨ ਕੀਤਾ

Leave a Reply

Your email address will not be published. Required fields are marked *