88 ਯੂਨਿਟ ਖੂਨ ਬਲੱਡ ਬੈਂਕ ਨੂੰ ਦਿੱਤਾ
ਗੁਰਦਾਸਪੁਰ 25 ਮਾਰਚ (ਸਰਬਜੀਤ ਸਿੰਘ)– ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਪੁਰਾਣੇ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ: ਰਮੇਸ਼ ਮਹਾਜਨ (ENT.MS ਪਰਲ ਹਸਪਤਾਲ) ਡਾ: ਅਰਵਿੰਦ ਮਹਾਜਨ ਐਸ.ਐਮ.ਓ ਗੁਰਦਾਸਪੁਰ, ਪਿ੍ੰਸੀਪਲ ਰਾਜੀਵ ਮਹਾਜਨ, ਪਿ੍ੰਸੀਪਲ ਰਾਜੀਵ ਭਾਰਤੀ, ਸ੍ਰੀ ਬਾਲ ਕ੍ਰਿਸ਼ਨ ਮਿੱਤਲ ਜੀ ਸਕੱਤਰ ਡੀ.ਏ.ਵੀ ਮੈਨੇਜਮੈਂਟ, ਨੀਲ ਕਮਲ ਮੀਤ ਪ੍ਰਧਾਨ ਪੰਜਾਬ, ਸੁਰੇਸ਼ ਗੋਇਲ ਪਬਲੀਸਿਟੀ ਹੈੱਡ ਪੰਜਾਬ ਸੇਵਾ ਭਾਰਤੀ ਨੇ ਇਸ ਮੌਕੇ ਭਾਰਤ ਮਾਤਾ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀਆਂ ਤਸਵੀਰਾਂ ਅੱਗੇ ਜੋਤੀ ਪ੍ਰਜਵਲਿਤ ਕਰਕੇ ਕੀਤਾ।
ਸੁਭਾਸ਼ ਮਹਾਜਨ ਨੇ ਸੇਵਾ ਭਾਰਤੀ ਗੁਰਦਾਸਪੁਰ ਦੇ ਪ੍ਰੋਜੈਕਟਾਂ ਬਾਰੇ ਚਰਚਾ ਕਰਦੇ ਹੋਏ ਹਾਜ਼ਰ ਮੁੱਖ ਮਹਿਮਾਨਾਂ ਅਤੇ ਦਾਨੀ ਸੱਜਣਾਂ ਨੂੰ ਜੀ ਆਇਆਂ ਕਿਹਾ।
ਡਾ: ਮੀਰਾ ਕੌਸ਼ਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੁਰਦਾਸਪੁਰ ਦੀ ਬਲਡ ਬੈਂਕ ਦੀ ਤਕਨੀਕੀ ਟੀਮ ਨੇ ਖੂਨਦਾਨ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ | ਇਸ ਮੌਕੇ ਕੁੱਲ 88 ਯੂਨਿਟ ਖੂਨਦਾਨ ਕੀਤਾ ਗਿਆ, ਖੂਨਦਾਨ ਕਰਨ ਵਾਲਿਆਂ ਵਿੱਚ ਛੇ ਔਰਤਾਂ ਵੀ ਸ਼ਾਮਿਲ ਸਨ।। ਇਸ ਮੌਕੇ ਭਾਜਪਾ ਦੇ ਉੱਘੇ ਆਗੂ ਸਰਦਾਰ ਬਘੇਲ ਸਿੰਘ ਆਪਣੀ ਟੀਮ ਸਮੇਤ, ਸਾਈਂ ਸੇਵਾ ਸੰਮਤੀ ਦੇ ਪ੍ਰਦੀਪ ਮਹਾਜਨ, ਸਨਾਤਨ ਜਾਗਰਣ ਮੰਚ ਦੇ ਪਵਨ ਸ਼ਰਮਾ ਦੀ ਟੀਮ, ਸਨਾਤਨ ਚੇਤਨਾ ਮੰਚ ਦੇ ਜੁਗਲ ਪੰਗਾ ਦੀ ਟੀਮ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੇਮ ਖੋਸਲਾ, ਇੰਦਰਜੀਤ ਵਧਵਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਮੁਖੀ ਡਾ: ਰਾਜੀਵ ਅਰੋੜਾ ਦੀ ਟੀਮ ਨੇ ਖੂਨਦਾਨ ਕਰਨ ਵਿੱਚ ਆਪਣਾ ਸਹਿਯੋਗ ਦਿੱਤਾ।
ਇਸ ਮੌਕੇ ਸੇਵਾ ਭਾਰਤੀ ਗੁਰਦਾਸਪੁਰ ਦੇ ਪ੍ਰਧਾਨ ਅਜੇ ਪੁਰੀ ਦੀ ਅਗਵਾਈ ਹੇਠ ਸੇਵਾ ਭਾਰਤੀ ਵਰਕਰ ਹੀਰਾ ਲਾਲ ਮਹਾਜਨ, ਅਰੁਣ ਸ਼ਰਮਾ, ਮਦਨ ਗੋਪਾਲ, ਅਸ਼ੋਕ ਸ਼ਰਮਾ, ਸਤੀਸ਼, ਵਿਵੇਕ, ਰਜਨੀਸ਼ ਵਸ਼ਿਸ਼ਟ, ਅਸ਼ੋਕ ਮਹਾਜਨ, ਅਨਿਲ ਸ਼ਾਰਦਾ, ਸੂਬੇਦਾਰ ਮਹਿੰਦਰ ਪਾਲ , ਅਸ਼ੋਕ ਗੁਲੇਰੀ, ਵਿਪਨ ਗੁਪਤਾ, ਰਾਕੇਸ਼ ਗੁਪਤਾ ਮੁਖੀ ਵਿਭਾਗ, ਦੀਪਕ ਮਹਾਜਨ, ਨਵਦੀਪ ਜੀ, ਰਾਜ ਕੁਮਾਰ, ਮਹਿਲਾ ਵਰਕਰ ਸਰਿਤਾ, ਵਿਧੂ, ਕੀਰਤੀ ਅਤੇ ਅਰੁਣਾ ਡੋਗਰਾ ਨੇ ਸੇਵਾ ਵਿੱਚ ਹਿੱਸਾ ਲਿਆ।


