ਸਰਵ ਭਾਰਤ ਨੋਜਵਾਨ ਸਭਾ ਤੇ ਏ ਆਈ ਐਸ ਐਸ ਵੱਲੋਂ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ਦੀ ਮੰਗ-ਹੀਰੇਵਾਲਾ, ਮਾਨਸਾ
ਮਾਨਸਾ, ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸਰਵ ਭਾਰਤ ਨੋਜਵਾਨ ਸਭਾ ਤੇ ਏ ਆਈ ਐਸ ਐਸ ਦੇ ਆਗੂਆਂ ਰਜਿੰਦਰ ਸਿੰਘ ਹੀਰੇਵਾਲਾ, ਹਰਪ੍ਰੀਤ ਮਾਨਸਾ, ਸ਼ੈਲੀ ਸਿੰਘ ਦੀ ਅਗਵਾਈ ਹੇਠ ਤੇਜ਼ਾ ਸਿੰਘ ਸੁਤੰਤਰ ਭਵਨ ਤੋਂ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕਰਨ ਉਪਰੰਤ ਭਗਤ ਸਿੰਘ ਦੇ ਬੁੱਤ ਤੇ ਸ਼ਹੀਦਾਂ ਨੂੰ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਹਾਜ਼ਰ ਸਾਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਰੋਕਣ ਤੇ ਸਮਾਜਿਕ ਬਰਾਬਰੀ ਦਾ ਸਮਾਜ ਸਿਰਜਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਿਉਂਕਿ ਦੇਸ਼ ਹੁਕਮਰਾਨ ਵੱਲੋਂ ਕੀਤੀ ਜਾ ਰਹੀ ਵਿਤਕਰੇ ਬਾਜੀ ਕਾਰਨ ਦੇਸ਼ ਆਰਥਿਕ ਸਮਾਜਿਕ ਅਤੇ ਰਾਜਨੀਤਕ ਤੌਰ ਤੇ ਕਮਜ਼ੋਰ ਹੋ ਚੁੱਕਾ ਹੈ। ਉਹਨਾਂ ਲੋਕਤੰਤਰ ਤੇ ਸੰਵਿਧਾਨ ਦੀ ਮਜ਼ਬੂਤੀ ਲਈ ਫਿਰਕਾਪ੍ਰਸਤ ਤਾਕਤਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਧਰਮਨਿਰਪੱਖ ਤਾਕਤਾਂ ਤੇ ਖੱਬੇ ਪੱਖੀ ਧਿਰਾਂ ਇਕਮੁੱਠਤਾ ਤੇ ਦ੍ਰਿੜਤਾ ਨਾਲ ਲੜਨ ਦੀ ਅਪੀਲ ਕੀਤੀ। ਪ੍ਰੋਗਰਾਮ ਮੌਕੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਏ ਤੇ ਵਿਰੋਧੀ ਧਿਰਾਂ ਨੂੰ ਅੱਖਾਂ ਵਿਖਾਉਣ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਨੋਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਹੀਰੇਵਾਲਾ ਤੇ ਜ਼ਿਲ੍ਹਾ ਸਕੱਤਰ ਸਾਥੀ ਹਰਪ੍ਰੀਤ ਸਿੰਘ ਨੇ ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਪਾਰਲੀਮੈਂਟ ਵਿੱਚ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਬਲਵਿੰਦਰ ਕੋਟ ਧਰਮੂ,ਕਾਲਾ ਖਾਂ ਭੰਮੇ,ਜੰਟਾ ਕੋਟ ਧਰਮੂ, ਗੁਲਜ਼ਾਰ ਖਾਂ ਦਲੇਲ ਸਿੰਘ ਵਾਲਾ,ਪ੍ਰੀਤ ਮਾਨਸਾ, ਨਿਰਮਲ ਮਾਨਸਾ, ਹਰਮਨਪ੍ਰੀਤ ਚੋਹਾਨ, ਗੁਰਚਰਨ ਸਿੰਘ,ਬੀਰੂ ਸਿੰਘ ਨੰਗਲ,ਰਾਜੂ ਮਾਨਸਾ,ਭਜਨ ਸਿੰਘ, ਆਦਿ ਆਗੂਆਂ ਨੇ ਸੰਬੋਧਨ ਕੀਤਾ।