ਬਟਾਲਾ, ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)- ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਆਪਣੇ ਫੈਜਪੁਰਾ ਰੋਡ ਬਟਾਲਾ ਦਫ਼ਤਰ ਵਿਖੇ 23 ਮਾਰਚ ਦੇ ਸ਼ਹੀਦਾਂ ਦਾ ਸ਼ਰਧਾਜ਼ਲੀ ਸਮਾਗਮ ਅਯੋਜਿਤ ਕੀਤਾ ਗਿਆ। ਸਮਾਜਿਕ ਦੀ ਪ੍ਰਧਾਨਗੀ ਗੁਰਮੁਖ ਸਿੰਘ ਲਾਲੀ ਭਾਗੋਵਾਲ, ਸਰਬਜੀਤ ਕੌਰ ਕਿਲਾ ਲਾਲ ਸਿੰਘ ਅਤੇ ਹਰਪ੍ਰੀਤ ਕੌਰ ਉਦੋਂਕੇ ਨੇ ਕੀਤੀ।
ਸ਼ੁਰੂ ਵਿਚ ਸ਼ਹੀਦਾਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਸਮੇਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਲਿਬਰੇਸ਼ਨ ਆਗੂ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅੱਜ ਦੇ ਨੌਜਵਾਨ ਨੂੰ ਸਮਝਣਾ ਚਾਹੀਦਾ ਹੈ ਕਿ 23ਮਾਰਚ ਦੇ ਸ਼ਹੀਦ ਹੀ ਉਨ੍ਹਾਂ ਦੇ ਅਸਲ ਨਾਇਕ ਹਨ ਜਿਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਆਪਣੀਆਂ ਜ਼ਿੰਦਗੀਆਂ ਨਿਸ਼ਾਵਰ ਕਰਕੇ ਨੋਜਵਾਨਾਂ ਨੂੰ ਅਜ਼ਾਦ ਅਤੇ ਅਣਖ਼ ਗ਼ੈਰਤ ਦੀ ਜ਼ਿਦਗੀ ਜਿਊਣ ਦਾ ਰਾਹ ਦਰਸਾਇਆ। ਆਗੂਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਦੇਸ਼ ਦੀ ਨਾਂ ਮਾਤਰ ਅਜ਼ਾਦੀ ਉਪਰ ਅੱਜ ਗੰਭੀਰ ਸੰਕਟ ਛਾਏ ਹੋਏ ਹਨ। ਜਿਸ ਆਰ ਐਸ ਐਸ ਅਤੇ ਜਨ ਸੰਘ ਨੇ ਅਜਾਦੀ ਦੀ ਲਹਿਰ ਸਮੇਂ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ,ਉਹ ਤਾਂਕਤਾਂ ਦੇਸ਼ ਦੇ ਧਰਮ ਨਿਰਪੱਖ ਸਮਾਜਵਾਦ ਰੂਪੀ ਸੰਵਿਧਾਨ ਅਤੇ ਤਿਰੰਗੇ ਝੰਡੇ ਨੂੰ ਬਦਲਣ ਅਤੇ ਦੇਸ਼ ਵਿਚ ਲੋਕਤੰਤਰ ਨੂੰ ਖਤਮ ਕਰਕੇ ਦੇਸ਼ ਦੇ ਲੋਕਾਂ ਉਪਰ ਹਿੰਦੂਤਵੀ ਫਾਸ਼ੀਵਾਦ ਸਥਾਪਤ ਕਰਨ ਦੀ ਤਾਂਕ ਵਿਚ ਹਨ। ਆਗੂਆਂ ਕਿਹਾ ਕਿ ਜੇਕਰ ਆਉਣ ਵਾਲ਼ੀਆ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਆਰ ਐਸ ਐਸ ਜਿੱਤ ਜਾਂਦੀ ਹੈ ਤਾਂ ਉਸਦਾ ਅਰਥ ਹੋਵੇਗਾ ਸੰਵਿਧਾਨ ਦੀ ਜਗ੍ਹਾ ਮਨੂੰ ਸਮ੍ਰਿਤੀ ਅਤੇ ਤਿਰੰਗੇ ਦੀ ਥਾਂ ਭਗਵਾਂ ਝੰਡੇ ਨੂੰ ਲਿਆਂਦਾ ਜਾਵੇਗਾ।ਇਸ ਸਮਾਗਮ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਿੰਦਿਆਂ ਵਲੋਂ ਜਨਤਾ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।ਇਸ ਸਮੇਂ ਸਵਿੰਦਰ ਕੌਰ ਚੱਕਭਗਵਾਂ, ਕਪਤਾਨ ਸਿੰਘ, ਕੁਲਦੀਪ ਰਾਜੂ, ਸਤਨਾਮ ਸਿੰਘ ਬਾਜਵਾ, ਗੁਰਦੇਵ ਤਲਵੰਡੀ ਫੁੰਮਣ, ਅਨੀਤਾ ਬਾਸਰਪੁਰਾ, ਬੰਟੀ ਰੋੜਾ ਪਿੰਡੀ,ਪਿੰਟਾ ਤਲਵੰਡੀ ਭਰਥ, ਸੀਮਾ ਬਦੋਵਾਲ ਖੁਰਦ ਹਾਜ਼ਰ ਸਨ।