ਲੁਧਿਆਣਾ, ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ ਜਗਰਾਓਂ ਵਿਖੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ 111 ਵੇਂ ਜਨਮ ਦਿਹਾੜੇ ਅਤੇ ਸ਼੍ਰੀ ਮਾਨ ਮਹੰਤ ਬਾਬਾ ਪਰਤਾਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 14 ਫਰਵਰੀ ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਲੜੀਵਾਰ ਅਖੰਡਪਾਠਾਂ ਦੀ ਲੜੀ ਚੱਲ ਰਹੀ ਹੈ ਅਤੇ ਇਸ ਲੜੀ ਦੇ ਆਖਰੀ ਤੇ ਸੰਪੂਰਨ ਭੋਗ 27 ਤਰੀਕ ਨੂੰ ਪਾਏ ਜਾਣਗੇ ਅਤੇ 41 ਦਿਨਾਂ ਤੋਂ ਘੋਰ ਜਪ ਤਪ ਤਪੱਸਿਆ ਕਰਨ ਵਾਲੇ ਰੱਬੀ ਰੂਪ ਸੰਤ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਮਹਾਨ ਕੀਰਤਨ ਦਰਬਾਰ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਨਾਨਕ ਸਰ ਸੰਪਰਦਾ ਦੇ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਸਨਮਾਨਯੋਗ ਪੰਥਕ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਵੀ ਹਾਜਰ ਭਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਦਰਮਿਆਨ ਸੰਗਤਾਂ ਲਈ ਚਾਹ ਪਕੌੜੇ ਤੇ ਜਲੇਬੀਆਂ ਆਦਿ ਦੇ ਭੰਡਾਰੇ ਅਤੁੱਟ ਵਰਤਾਏ ਜਾਣਗੇ ਅਤੇ ਆਏਂ ਮਹਾਂਪੁਰਸ਼ਾਂ ਦਾ ਠਾਠ ਦੇ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਵੱਲੋਂ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹਾਂਪੁਰਸ਼ਾਂ ਦੇ ਪੀਏ ਭਾਈ ਦਵਿੰਦਰ ਸਿੰਘ ਜੀ ਨਾਲ ਸਮਾਗ਼ਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਸੰਤ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਦੇ ਇਕ ਸੌ ਗਿਆਰਵੇਂ ਜ਼ਨਮ ਦਿਹਾੜੇ ਅਤੇ ਸ਼੍ਰੀ ਮਾਨ ਮਹੰਤ ਪ੍ਰਤਾਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਸਬੰਧੀ ਨਾਨਕ ਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ ਵਿਖੇ 14 ਫਰਵਰੀ ਤੋਂ ਚੱਲ ਰਹੀ ਅਖੰਡਪਾਠਾਂ ਦੀ ਲੜੀ ਦੇ ਆਖਰੀ ਪੜਾਅ’ਚ 25 ਨੂੰ ਅਖੰਡ ਪਾਠ ਸਾਹਿਬ ਆਰੰਭ ਤੇ 27 ਮਾਰਚ ਨੂੰ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਮਹਾਨ ਕੀਰਤਨ ਦਰਬਾਰ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਨਾਮਵਰ ਪੰਥਕ ਬੁਲਾਰਿਆਂ ਤੋਂ ਇਲਾਵਾ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਭਰਪੂਰ ਸਿੰਘ ਜੀ,ਸੰਤ ਸੰਤੋਖ ਸਿੰਘ ਜੀ ਮਲੇਰਕੋਟਲੇ ਵਾਲੇ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ, ਸੰਤ ਬਾਬਾ ਬੱਗਾ ਸਿੰਘ ਜੀ ਨਾਨਕਸਰ ਵਿਰਕ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਸਿੱਖ ਪੰਥ ਦੀ ਮਹਾਨ ਹਸਤੀ ਤੇ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲੇ, ਜਥੇ ਸੁਖਦੇਵ ਸਿੰਘ ਲੋਪੋ, ਜਥੇ ਬਾਬਾ ਸਤਵੰਤ ਸਿੰਘ ਰੋਡੇ ਆਦਿ ਸੰਤਾਂ ਦੇ ਨਾਲ ਨਾਲ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਨਾਲ ਜਪ ਤਪ ਤੇ ਬੈਠੇ ਜਥੇ ਬਾਬਾ ਗੁਰਵਿੰਦਰ ਸਿੰਘ ਜੀ, ਬਾਬਾ ਗੁਰਪ੍ਰੀਤ ਸਿੰਘ ਜੀ ਤੇ ਭਾਈ ਅਮਰਪਾਲ ਸਿੰਘ ਜੀ ਵੀ ਸੰਗਤਾਂ ਦੇ ਦਰਸ਼ਨ ਕਰਨਗੇ ਸਮਾਗਮ ਦਰਮਿਆਨ ਸੰਗਤਾਂ ਲਈ ਚਾਹ ਪਕੌੜੇ ਜਲੇਬੀਆਂ ਆਦਿ ਦੇ ਭੰਡਾਰੇ ਅਤੁੱਟ ਵਰਤਾਏ ਜਾਣਗੇ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਨਾਨਕਸਰ ਠਾਠ ਚਰਨ ਘਾਟ ਕੋਠੇ ਪਰਮੇਸ਼ੁਰ ਜਗਰਾਓਂ ਨੇ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ’ਚ ਹਾਜ਼ਰੀ ਲਵਾ ਕੇ ਆਪਣਾਂ ਮਨੁੱਖੀ ਜੀਵਨ ਸਫਲ ਬਣਾਉਣ ਦੀ ਬੇਨਤੀ ਕੀਤੀ ਉਹਨਾਂ ਕਿਹਾ ਇਹ ਅਸਥਾਨ ਜਗਰਾਵਾਂ ਤੋਂ ਰਾਏਕੋਟ ਰੋੜ ਤੇ ਤਿੰਨ ਕਿਲੋਮੀਟਰ ਦੀ ਦੂਰੀ ਤੇ ਨਹਿਰ ਪੁੱਲ ਤੇ ਸਥਿਤ ਹੈ। ਇਸ ਮੌਕੇ ਮਹਾਕਾਲ ਜੱਥੇਦਾਰ ਬਾਬਾ ਜਸਵੰਤ ਸਿੰਘ, ਬਾਬਾ ਗੁਰਪ੍ਰੀਤ ਸਿੰਘ ਜੀ ਗੁਰੀ ਆਦਿ ਹਾਜਰ ਸਨ।
ਸੰਤ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਨਾਨਕਸਰ ਠਾਠ ਚਰਨ ਘਾਟ ਨਹਿਰ ਪੁੱਲ ਅਖਾੜਾ ਕੋਠੇ ਪਰਮੇਸ਼ੁਰ ਜਗਰਾਓਂ ਲੁਧਿਆਣਾ।।