ਕਾਮਰੇਡ ਜੰਗੀਰ ਸਿੰਘ ਜੋਗਾ ਦੀ 21ਵੀਂ ਬਰਸੀ ਮੌਕੇ ਸ਼ਰਧਾਜਲੀਆਂ 

ਗੁਰਦਾਸਪੁਰ

ਫਿਰਕੂ ਤਾਕਤਾਂ ਦੇਸ਼ ਦੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਦੇਸ਼ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਹਨ- ਅਰਸ਼ੀ,‌‌ ਧਾਲੀਵਾਲ

ਜੋਗਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)- ਉੱਘੇ ਦੇਸ਼ ਭਗਤ ਪਰਜ਼ਾ ਮੰਡਲ ਲਹਿਰ ਦੇ ਮੋਢੀ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਅੱਜ 21ਵੀਂ ਬਰਸੀ ਉਨ੍ਹਾਂ ਦੇ ਸ਼ਹਿਰ ਜੋਗਾ ਵਿਖੇ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਜੋਗਾ ਵਿਖੇ ਮਨਾਈ ਗਈ। ਝੰਡਾਂ ਲਹਿਰਾਊੁਣ ਦੀ ਰਸਮ ਕਾਮਰੇਡ ਕਰਤਾਰ ਸਿੰਘ ਗੱਗੂਕਾ, ਸੀ.ਪੀ.ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ,ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਏਟਕ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ , ਸੰਯੁਕਤ ਕਿਸਾਨ ਮੋਰਚੇ ਦੇ ਰੁਲਦੂ ਸਿੰਘ ਮਾਨਸਾ,ਸੀ ਪੀ ਆਈ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ,ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਅਤੇ ਨਗਰ ਪੰਚਾਇਤ ਜੋਗਾ ਵੱਲੋਂ ਨਿਭਾਈ ਗਈ ।ਬਰਸੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਕਾਮਰੇਡ ਜੰਗੀਰ ਸਿੰਘ ਜੋਗਾ ਵਰਗੇ ਸਹੀਦਾਂ ਦੀ ਸੋਚ ਨੂੰ ਬਚਾਉਣ ਦੀ ਸਾਨੂੰ ਲੋੜ ਹੈ ,ਉਨ੍ਹਾਂ ਕਿਹਾ ਫਿਰਕੂ ਤਾਕਤਾਂ ਦੇਸ਼ ਦੇ ਭਾਈਚਾਰੇ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਜਿੰਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਾਡੇ ਅਜ਼ਾਦ ਭਾਰਤ ਦੇ ਵਿੱਚ ਫਿਰਕਾਪ੍ਰਸ਼ਤ ਅਤੇ ਰਾਸ਼ਟਰਵਾਦ ਦੇ ਨਾਅਰੇ ਹੇਠ ਸੰਘ ਪਰਿਵਾਰ ਵੱਲੋਂ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਦੇਸ਼ ਦੀਆਂ ਜਮਹੂਰੀ ਸਕਤੀਆਂ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇੱਕਠੇ ਹੋਣਾ ਸਮੇਂ ਦੀ ਲੋੜ ਹੈ ।ਇਕੱਤਰ ਸਿੰਘ ਨੇ ਆਪਣੀ ਨਾਟਕ ਮੰਡਲੀ ਸਾਥੀਆਂ ਨਾਲ ਇਨਕਲਾਬੀ ਨਾਟਕ ਪੇਸ਼ ਕੀਤੇ ਗਏ।ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਦੇ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਕਾ: ਕੁਲਵਿੰਦਰ ਸਿੰਘ ਉੱਡਤ ਸਟੇਜ ਦੀ ਕਾਰਵਾਈ ਵੱਲੋਂ ਬਾਖੂਬੀ ਦੇ ਨਾਲ ਨਿਭਾਈ ਗਈ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਹੈਪੀ ਜਿੰਦਲ ਦਰਸਨ ਸਿੰਘ ਜੋਗਾ,ਕਰਨੈਲ ਸਿੰਘ ਭਿੱਖੀ,ਇਕਾਈ ਸਕੱਤਰ ਰਾਜਾ ਸਿੰਘ ਗੰਢਾ,ਜਥੇਦਾਰ ਮਲਕੀਤ ਸਿੰਘ, ਕੌਂਸਲਰ  ਸਿੰਘ, ਗੁਰਚਰਨ ਸਿੰਘ ਕਮੇਟੀ ਮੈਂਬਰ,ਸਾਬਕਾ ਸੁਖਦੇਵ ਰਿਖੀ,ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਦੀ ਸਾਬਕਾ ਪ੍ਰਧਾਨ ਮੇਘਾ ਸਿੰਘ, ਬਲਦੇਵ ਸਿੰਘ ਬਾਜੇ ਵਾਲਾ, ਕਰਨੈਲ ਭੀਖੀ, ਚਰਨਜੀਤ ਮਾਖਾ,ਮੇਘਾ ਸਿੰਘ ਜੋਗਾ ਅਤੇ ਨਗਰ ਪੰਚਾਇਤ ਜੋਗਾ ਦੇ ਸਮੂਹ ਕੌਂਸਲਰ ਦੇ ਵੱਲੋਂ ਹਾਜਰੀ ਲਗਵਾਈ ਗਈ । ਬਰਸੀ ਸਮਾਗਮ ਮੌਕੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਨਿਰਦੇਸ਼ਕ ਇਕੱਤਰ ਸਿੰਘ ਅਗਵਾਈ ਵਿੱਚ ਇਨਕਲਾਬੀ ਨਾਟਕ ਪੇਸ਼ ਕੀਤੇ ਤੇ ਦੇਸ਼ ਰਾਜ ਛਾਜਲੀ ਵੱਲੋਂ ਕਵਿਸ਼ਰੀ ਪੇਸ਼ ਕੀਤੀਆਂ ਗਈਆਂ। ਉਘੇ ਲੋਕ ਪੱਖੀ ਗਾਇਕ ਜਗਰਾਜ ਧੌਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।

Leave a Reply

Your email address will not be published. Required fields are marked *