ਫਿਲੌਰ, ਗੁਰਦਾਸਪੁਰ, 25 (ਸਰਬਜੀਤ ਸਿੰਘ)– ਹਰ ਮਹਿਨੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਅੱਸੂ ਮਹਿਨੇ ਦੇ ਗੁਰਮਤਿ ਸਮਾਗਮਾਂ ਵਿਚ 14 ਲੜੀਵਾਰ ਅਖੰਡ ਪਾਠਾਂ ਦੇ ਭੋਗ ਤੋ ਉਪਰੰਤ ਧਾਰਮਿਕ ਸਮਾਗਮ ਕਰਵਾਏ ਗਏ। ਅਖੰਡ ਆਠ ਸ਼ਰਧਾਲੂਆਂ ਤੇ ਧਾਰਮਿਕ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਲੰਗਰ ਅਤੁੱਟ ਵਰਤਾਏ ਗਏ ਇਸ ਸਬੰਧੀ ਨੂੰ ਮੁਕੰਬਲ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨਾਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀ ਦਿਤੀ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਵਰਗੀ ਮਾਤਾ ਪ੍ਰਕਾਸ਼ ਕੌਰ ਸੰਧੂ ਤੇ ਸੰਤ ਜਰਨੈਲ ਸਿੰਘ ਆਲੋਵਾਲ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਧਰਮੀ ਸਪੂਤ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵਲੋਂ ਸ਼ਰਧਾਵਾਨ ਸ਼ਰਧਾਲੂਆਂ ਵਲੋਂ ਰਖਵਾਏ ਅਖੰਡਪਾਠਾਂ ਦੇ ਸੰਪੂਰਨ ਭੋਗ ਤੋ ਉਪਰੰਤ ਧਾਰਮਿਕ ਦੀਵਾਨ ਸਜਾਕੇ ਸੰਗਤਾਂ ਨੂੰ ਗੁਰਬਾਣੀ ਆਦਿ ਸੀਰੀ ਗੁਰੂ ਗਰੰਥ ਸਾਹਿਬ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਵਾਲੀ ਚਲਾਈ ਮਰਿਯਾਦਾ ਅਨੁਸਾਰ ਅਸੂ ਮਹਿਨੇ ਦੇ ਗੁਰਮਤਿ ਸਮਾਗਮ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਥਕ ਅਤੇ ਸਰਬਤ ਦੇ ਭਲੇ ਲਈ ਕੀਤੇ ਗਏ, ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਪਰਸੋਂ ਦੇ ਰੋਜ ਤੋ ਗੁਰਦਵਾਰਾ ਸਾਹਿਬ ਵਿਖੇ 14 ਲੜੀਵਾਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਅਰੰਭ ਕੀਤੇ ਗਏ ਸਨ ਜਿੰਨਾ ਦੇ ਅਜ ਸਪੂਰਨ ਭੋਗ ਅਰਦਾਸ ਅਤੇ ਪਾਵਨ ਪਵਿਤਰ ਹੁਕਮਨਾਮੇ ਦੀ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵਲੋਂ ਸਬਦ ਗੁਰਬਾਣੀ ਕਥਾ ਵਿਚਾਰ ਅਤੇ ਹੈਡ ਰਾਗੀ ਭਾਈ ਹਰਜੀਤ ਸਿੰਘ ਦੇ ਜਥੇ ਵਲੋਂ ਸ਼ਬਦ ਗੁਰਬਾਣੀ ਕੀਰਤਨ ਸਰਵਣ ਕਰਵਾਉਣ ਤੋਂ ਉਪਰੰਤ ਗੁਰਮਤਿ ਸਮਾਗਮ ਦੀ ਅਰੰਭਤਾ ਹੋਈ ਭਾਈ ਖਾਲਸਾ ਨੇ ਦੱਸਿਆਂ ਸਮਾਗਮ ਵਿਚ ਪੰਥ ਦੇ ਨਾਮਵਰ ਰਾਗੀ ਢਾਢੀ ਕਵੀਸ਼ਰ ਪ੍ਰਚਾਰਕਾਂ ਤੇ ਕਥਾ ਵਾਚਕਾਂ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਨੇ ਵੀ ਹਾਜਰੀ ਲਵਾਈ ਤੇ ਮਨੁੱਖ ਜੀਵਨ ਸਫਲ ਬਣਾਇਆਂ ਭਾਈ ਖਾਲਸਾ ਨੇ ਦਸਿਆ ਅਖੰਡਪਾਠ ਸਰਧਾਲੂਆਂ,ਧਾਰਮਿਕ ਬੁਲਾਰਿਆ, ਸੰਤਾਂ ਮਹਾਪੁਰਸ਼ਾਂ ਤੋ ਇਲਾਵਾ ਸੀਨੀਅਰ ਪਤਵੰਤਿਆਂ ਦਾ ਮੁਖ ਪਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੰਤ ਜਰਨੈਲ ਸਿੰਘ, ਡਾਕਟਰ ਅਮਰਜੋਤ ਸਿੰਘ ,ਸਰ ਗਰੇਵਾਲ ਲੁਧਿਆਣਾ ਤੇ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਏ ਆਈ ਐਸ ਐਸ ਐਫ ਖਾਲਸਾ ਨੇ ਸਾਝੇ ਤੌਰ ਤੇ ਸਨਮਾਨਤ ਕੀਤਾ ਗੁਰੂ ਕੇ ਲੰਗਰ ਪੰਗਤਾਂ ਲਾ ਕੇ ਛਕਾਏ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਦਾਰਾ ਸਿੰਘ , ਭਾਈ ਗੁਰਮੇਲ ਸਿੰਘ , ਭਾਈ ਰਿੰਕੂ ਆਦਿ ਵੀ ਹਾਜਰ ਸਨ ।



