ਯੰਗ ਇੰਡੀਆ ਵਿਦਿਆਰਥੀ ਰਾਇਸ਼ੁਮਾਰੀ ਤਹਿਤ ਸਿੱਖਿਆ ਤੇ ਰੁਜ਼ਗਾਰ ਨੂੰ ਅਹਿਮ ਸੁਆਲ ਵਜੋਂ ਉਭਾਰਿਆ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ 14 ਫ਼ਰਵਰੀ (ਸਰਬਜੀਤ ਸਿੰਘ)– ਸਿੱਖਿਆ ਤੇ ਰੁਜ਼ਗਾਰ ਦੇ ਸੁਆਲ ਨੂੰ ਯੰਗ ਇੰਡੀਆ ਵਿਦਿਆਰਥੀ ਰਾਇਸ਼ੁਮਾਰੀ ਮੁਹਿੰਮ ਨੇ ਪ੍ਰਮੁੱਖ ਸੁਆਲ ਵਜੋਂ ਉਭਾਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਿਕ ਸਰਕਾਰੀ ਆਈ ਟੀ ਆਈ ਮਾਨਸਾ ਤੇ ਗੁਰੂ ਗੋਬਿੰਦ ਸਾਹਿਬ ਇੰਜੀਨੀਅਰਿੰਗ ਆਈ ਟੀ ਆਈ ਮਾਨਸਾ ਵਿਖੇ ਵਿਦਿਆਰਥੀ ਰਾਇਸ਼ੁਮਾਰੀ ਕਰਵਾਉਣ ਉਪਰੰਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਗਗਨਦੀਪ ਸਿੰਘ ਖੋਖਰ, ਅਰਸ਼ਦੀਪ ਸਿੰਘ ਖੋਖਰ, ਰਵਲੀਨ ਕੌਰ ਡੇਲੂਆਣਾ, ਰਾਜਦੀਪ ਸਿੰਘ ਗੇਹਲੇ ਦੀ ਅਗਵਾਈ ਹੇਠ ਚੱਲੀ ਵਿਦਿਆਰਥੀ ਰਾਇਸ਼ੁਮਾਰੀ ਦੀ ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ਇੱਕਸੁਰਤਾ ਨਾਲ ਰਾਇਸ਼ੁਮਾਰੀ ਵਿੱਚ ਰਾਇ ਦਰਜ਼ ਕਰਵਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।ਇਸ ਮੌਕੇ 102ਵਿਦਿਆਰਥੀਆਂ ਨੇ ਰਾਇਸ਼ੁਮਾਰੀ ਵਿੱਚ ਹਿੱਸਾ ਲਿਆ ਅਤੇ ਸਾਰੇ ਦੇ ਸਾਰੇ ਵਿਦਿਆਰਥੀਆਂ ਨੇ ਰੁਜ਼ਗਾਰ ਦੇ ਸੁਆਲ ਤੇ ਮੋਦੀ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ 92ਵਿਦਿਆਰਥੀਆਂ ਨੇ ਫੀਸਾਂ ਫੰਡਾਂ ਵਿੱਚ ਹਰ ਸਾਲ ਬੇਥਾਹ ਵਾਧਾ ਕਰਨ ਦੀ ਨੀਤੀ ਨੂੰ ਨਜ਼ਾਇਜ਼ ਦੱਸਿਆ,96ਵਿਦਿਆਰਥੀਆਂ ਨੇ ਵਿਦਿਆਰਥੀਆਂ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਲਈ ਰਾਇਸ਼ੁਮਾਰੀ ਵਿੱਚ ਆਪਣੀ ਰਾਇ ਦਰਜ਼ ਕਰਵਾਈ।ਇਸ ਮੌਕੇ ਆਇਸਾ ਆਗੂਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀ ਰਾਇਸ਼ੁਮਾਰੀ ਮੁਤਾਬਿਕ ਨੀਤੀਆਂ ਬਣਾਏ ਜਾਣ ਦੇ ਲਈ ਮਜ਼ਬੂਤ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *