25ਵੀਂ ਪਾਰਟੀ ਕਾਂਗਰਸ ਕਮਿਉਨਿਸਟ ਲਹਿਰ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ -ਕਾਮਰੇਡ ਅਰਸੀ

ਬਠਿੰਡਾ-ਮਾਨਸਾ

ਸ਼ਹੀਦ ਊਧਮ ਸਿੰਘ ਦੀ ਸਮਾਧ ਤੋ ਚੱਲੇ ਜੱਥੇ ਦਾ 21 ਅਗਸਤ ਨੂੰ ਮਾਨਸਾ ਵਿੱਚ ਕਰਾਂਗੇ ਭਰਵਾ ਸਵਾਗਤ- ਚੌਹਾਨ, ਉੱਡਤ

ਮਾਨਸਾ, ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰ)— ਵਿਰੋਧੀ ਧਿਰ ਦੇ ਲੀਡਰ ਵੱਲੇ ਵੋਟ ਚੋਰੀ ਦੇ ਮਾਮਲੇ ਵਿੱਚ ਕੀਤੇ ਖੁਲਾਸਿਆ ਤੋ ਬਾਅਦ ਵੀ ਚੋਣ ਆਯੋਗ ਦੇ ਨੇਗੇਟਿਵ ਰਵੱਈਏ ਤੋ ਸਾਬਤ ਹੋ ਚੁੱਕਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਕਿਸ ਕਦਰ ਮੋਦੀ ਸਰਕਾਰ ਨੇ ਹਾਈਜੈਕ ਕਰ ਲਿਆ ਹੈ ਕਿ ਤੀਜੀ ਵਾਰ ਮੋਦੀ ਪ੍ਰਧਾਨ ਮੰਤਰੀ ਵੋਟ ਚੋਰੀ ਕਰਕੇ ਸੱਤਾ ਵਿੱਚ ਆਏ ਹਨ , ਲੱਖਾ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਸੁਤੰਤਰਤਾ , ਡੈਮੋਕ੍ਰੇਟਿਕ ਸਿਸਟਮ ਫਿਰਕੂ ਫਾਸੀਵਾਦੀ ਅੰਗਰੇਜ਼ਪ੍ਰਸਤ ਤਾਕਤਾ ਤੋ ਵੱਡਾ ਖਤਰਾ ਖੜ੍ਹਾ ਹੋ ਚੁੱਕਾ ਹੈ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਥਾਨਿਕ ਸੁਤੰਤਰ ਭਵਨ ਵਿੱਖੇ ਸੀਪੀਆਈ ਦੀ ਜ਼ਿਲ੍ਹਾ ਕੌਸਲ ਦੀ ਵਧਾਈ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕੀਤਾ ।
ਕਾਮਰੇਡ ਅਰਸੀ ਨੇ ਸੀਪੀਆਈ ਦੀ ਜਿਲ੍ਹਾ ਇਕਾਈ ਦੀ ਲੀਡਰਸਿਪ , ਪਾਰਟੀ ਹਮਦਰਦਾ ਤੇ ਸਮੂਹ ਅਗਾਂਹਵਧੂ ਲੋਕਾ ਨੂੰ ਪਾਰਟੀ ਦੀ 25 ਵੀ ਪਾਰਟੀ ਕਾਗਰਸ ਲਈ ਲੱਗੇ ਕੋਟੇ ਨੂੰ ਪੂਰਾ ਕਰਨ ਤੇ ਇਨਕਲਾਬੀ ਮੁਬਾਰਕਾਂ ਦਿੱਤੀਆ ਤੇ ਕਾਨਫਰੰਸ ਦੇ ਸੁਰੂਆਤ ਮੌਕੇ ਤੇ 21 ਸਤੰਬਰ ਦੀ ਰੈਲੀ ਵਿੱਚ ਵੀ ਜਿਲ੍ਹੇ ਵਿੱਚੋ ਕੋਟੇ ਤੋ ਸਮੂਲੀਅਤ ਕਰਨ ਦੀ ਪ੍ਰੇਰਨਾ ਦਿੱਤੀ ।
ਕਾਮਰੇਡ ਅਰਸੀ ਨੇ ਕਿਹਾ ਕਿ ਇਹ ਚੋਥੀ ਵਾਰ ਹੈ ਕਿ ਪੰਜਾਬ ਦੇ ਕਾਮਰੇਡਾਂ ਨੂੰ ਪਾਰਟੀ ਮਹਾਸੰਮੇਲਨ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਤੇ 25 ਵੀ ਪਾਰਟੀ ਕਾਗਰਸ ਕਮਿਉਨਿਸਟ ਲਹਿਰ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪਾਰਟੀ ਮਹਾਸੰਮੇਲਨ ਮੌਕੇ 21 ਸਤੰਬਰ ਦੀ ਰੈਲੀ ਵਿੱਚ ਜ਼ਿਲ੍ਹੇ ਵਿੱਚੋ 1000 ਸਾਥੀ ਰੈਲੀ ਵਿੱਚ ਸਮੂਲੀਅਤ ਕਰਨਗੇ ਤੇ ਸਹੀਦ ਉਧਮ ਸਿੰਘ ਦੀ ਸਮਾਧ ਤੋ ਚੱਲੇ ਜੱਥੇ ਦਾ 21 ਅਗਸਤ ਨੂੰ ਜਿਲ੍ਹੇ ਵਿੱਚ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾ ਤੋ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ, ਕਾਮਰੇਡ ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਰਾਏਕੇ , ਮਲਕੀਤ ਮੰਦਰਾ , ਰੂਪ ਢਿੱਲੋ , ਕੇਵਲ ਸਮਾਉ , ਰਤਨ ਭੋਲਾ , ਬੂਟਾ ਸਿੰਘ ਬਰਨਾਲਾ , ਰਾਜ ਕੁਮਾਰ ਸ਼ਰਮਾ , ਦਰਸ਼ਨ ਮਾਨਸ਼ਾਹੀਆ , ਹਰਮੀਤ ਬੋੜਾਵਾਲ , ਸੁਖਦੇਵ ਪੰਧੇਰ , ਗੁਰਦਿਆਲ ਦਲੇਲ ਸਿੰਘ ਵਾਲਾ , ਸਾਧੂ ਸਿੰਘ ਰਾਮਾਨੰਦੀ , ਗੁਰਪਿਆਰ ਫੱਤਾ , ਪੂਰਨ ਸਿੰਘ ਸਰਦੂਲਗੜ੍ਹ , ਹਰਕੇਸ ਮੰਡੇਰ , ਬੰਬੂ ਸਿੰਘ , ਕਰਨੈਲ ਦਾਤੇਵਾਸ, ਗੋਰਾ ਟਾਹਲੀਆਂ , ਜਗਤਾਰ ਕਾਲਾ ਆਦਿ ਵੀ ਹਾਜਰ ਸਨ । ਮੀਟਿੰਗ ਦੇ ਅਖੀਰ ਵਿੱਚ ਕਾਮਰੇਡ ਸੁਖਰਾਜ ਜੋਗਾ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *