ਲੋਕਤੰਤਰ ਦਾ ਘਾਣ ਕਰਦਿਆਂ ਸਮੁੱਚੀ ਵਿਰੋਧੀ ਧਿਰ ਨੂੰ ਪਾਰਲੀਮੈਂਟ ਵਿਚੋਂ ਬਾਹਰ ਕੱਢ ਕੇ ਮੋਦੀ ਸਰਕਾਰ ਵੱਲੋਂ ਹਿੱਟ ਐਂਡ ਰਨ ਮਾਮਲਿਆਂ ਬਾਰੇ ਭਾਰਤੀ ਨਿਆਂ ਕੋਡ ਦੀ ਨਿੰਦਾ ਕੀਤੀ-ਕਾਮਰੇਡ ਰਾਣਾ
ਮਾਨਸਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਸਥਾਨਕ ਬਾਲ ਭਵਨ ਵਿਖੇ ਨਸਾ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਕਾਮਰੇਡ ਰਾਜਵਿੰਦਰ ਰਾਣਾ, ਕ੍ਰਿਸ਼ਨ ਸਿੰਘ ਚੋਹਾਨ, ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, ਮੱਖਣ ਸਿੰਘ ਭੈਣੀ ਬਾਘਾ, ਸੁਖਚਰਨ ਦਾਨੇਵਾਲੀਆ,ਭੀਮ ਸਿੰਘ, ਮਨਜੀਤ ਸਿੰਘ ਮੀਹਾਂ, ਗਗਨਦੀਪ ਸਿਰਸਿਵਾਲਾ ,ਸੁੱਖੀ ਜਸਵੰਤ ਸਿੰਘ ਜਵਾਹਰਕੇ, ਅਤੇ ਸੂਬੇਦਾਰ ਮੇਜਰ ਮਹਿੰਦਰ , ਸੁਖਦੇਵ ਸਿੰਘ ਦਰਾਕਾ ਸ਼ਾਮਲ ਹੋਏ। ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਵਿੱਚ ਪਿਛਲੇ ਦਿਨੀਂ ਲੋਕਤੰਤਰ ਦਾ ਘਾਂਣ ਕਰਦਿਆਂ ਸਮੁੱਚੀ ਵਿਰੋਧੀ ਧਿਰ ਨੂੰ ਪਾਰਲੀਮੈਂਟ ਵਿਚੋਂ ਬਾਹਰ ਕੱਢ ਕੇ ਮੋਦੀ ਸਰਕਾਰ ਵੱਲੋਂ ਹਿੱਟ ਐਂਡ ਰਨ ਮਾਮਲਿਆਂ ਬਾਰੇ ਭਾਰਤੀ ਨਿਆਂ ਕੋਡ 2023 ਦੇ ਤਹਿਤ ਸਖ਼ਤ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਹਿੱਟ ਐਂਡ ਰਨ ਕੇਸਾਂ ਵਿੱਚ ਸਜ਼ਾ ਵਧਾ ਦਿੱਤੀ ਗਈ ਹੈ। ਹੁਣ ਦੇਸ਼ ਦੇ ਸਮੁੱਚੇ ਟਰਾਂਸਪੋਟਰ ਅਤੇ ਟਰੱਕ ਡਰਾਈਵਰ ਇਸ ਕਾਨੂੰਨ ਦਾ ਸਖ਼ਤ ਵਿਰੋਧ ਕਰ ਰਹੇ ਹਨ। ਇਸ ਹੜਤਾਲ ਦੇ ਕਾਰਨ ਪੰਜਾਬ ਦੇ ਕਰੀਬ 40 ਪ੍ਰਤੀਸ਼ਤ ਪੈਟਰੋਲ ਪੰਪ ਡਰਾਈ ਹੋ ਗਏ ਹਨ। ਟਰੱਕ ਡਰਾਈਵਰ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਐਕਸ਼ਨ ਕਮੇਟੀ ਨੇ ਟਰੱਕ ਅਪਰੇਟਰਾਂ ਤੇ ਟਰਾਂਸਪੋਰਟਰਾਂ ਦੇ ਸਘੰਰਸ਼ ਦੀ ਹਮਾਇਤ ਕਰਦਿਆਂ ਇਸ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ
ਆਗੂਆਂ ਨੇ ਕਿਹਾ ਕਿ 3/1/24 ਦੀ ਹੋਣ ਵਾਲੀ ਸਾਂਝੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਨੂੰ ਉਲੀਕਿਆ ਜਾਵੇਗਾ।


