ਧਰਮ ਨਿਰਪੱਖ ਦੇਸ਼ ਵਿਚ ਸਰਕਾਰ ਦਾ ਧਰਮ ਰਾਜ ਧਰਮ ਹੁੰਦਾ ਹੈ ਨਾ ਕਿ ਕੋਈ ਇੱਕ ਧਰਮ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਪਠਾਨਕੋਟ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਅਯੁਧਿਆ ਵਿਚ 22 ਜਨਵਰੀ ਨੂੰ ਕੀਤੇ ਜਾ ਰਹੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਦਾ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਰਾਜਸੀਕਰਣ ਦਾ ਗੰਭੀਰ ਨੋਟਿਸ ਲਿਆ ਹੈ ।ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਧਰਮ ਨਿਰਪੱਖ ਦੇਸ਼ ਵਿਚ ਸਰਕਾਰ ਦਾ ਧਰਮ ਰਾਜ ਧਰਮ ਹੁੰਦਾ ਹੈ ਨਾ ਕਿ ਕੋਈ ਇੱਕ ਧਰਮ,ਪਰ ਮੋਦੀ ਸਰਕਾਰ ਵਲੋਂ ਰਾਮ ਮੰਦਰ ਦੇ ਉਦਘਾਟਨ ਨੂੰ ਰਾਜਸੀ ਪ੍ਰੋਗਰਾਮ ਬਨਾਉਣ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ।ਲੋੜ ਇਸ ਗੱਲ ਦੀ ਸੀ ਕਿ ਉਦਘਾਟਨ ਦਾ ਕੰਮ ਰਾਮ ਮੰਦਰ ਪ੍ਰਬੰਧਕੀ ਕਮੇਟੀ ਵਲੋਂ ਕੀਤਾ ਜਾਂਦਾ ਜਿਸ ਵਿਚ ਸਿਆਸੀ ਪਾਰਟੀਆਂ ਦਾ ਕੋਈ ਰੋਲ ਨਾਂ ਹੁੰਦਾ ਪਰ ਅਫਸੋਸ ਦੀ ਗੱਲ ਹੈ ਕਿ ਮੋਦੀ ਸਰਕਾਰ ਨੇ ਕਾਂਗਰਸ ਸਮੇਤ ਦੂਸਰੀਆਂ ਪਾਰਟੀਆਂ ਨੂੰ ਇਸ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਪਤ੍ਰ ਲਿਖੇ ਹਨ ਪਰ ਹੈਰਾਨੀ ਹੈ ਕੇ ਇਹ ਪਾਰਟੀਆਂ ਸੰਵਿਧਾਨ ਦੀ ਧਰਮਨਿਰਪੱਖਤਾ ਤੇ ਪਹਿਰਾ ਦੇਂਦਿਆਂ ਮੋਦੀ ਸਰਕਾਰ ਦਾ ਵਿਰੋਧ ਕਰਦੀਆਂ ਸਗੋਂ ਇਸ ਦੌੜ ਵਿੱਚ ਸ਼ਾਮਲ ਹਨ ਕਿ ਰਾਮ ਮੰਦਰ ਬਨਾਉਣ ਵਿੱਚ ਉਨ੍ਹਾਂ ਦਾ ਵਧੇਰੇ ਰੋਲ਼ ਹੈ, ਕਾਂਗਰਸ ਕਹਿ ਰਹੀ ਕਿ1948 ਤੋਂ ਬੰਦ ਪਈ ਬਾਬਰੀ ਮਸਜਿਦ ਦਾ ਸ਼ਿਲਾਨਿਆਸ 1986 ਵਿੱਚ ਰਾਜੀਵ ਗਾਂਧੀ ਨੇ ਕਰਵਾਇਆ ਸੀ, ਨੈਸ਼ਨਲ ਕਾਂਗਰਸ ਪਾਰਟੀ ਮੁਖੀ ਸ਼ਰਦ ਪਵਾਰ ਕਹਿ ਰਿਹਾ ਹੈ ਕਿ ਬਾਬਰੀ ਮਸਜਿਦ ਨੂੰ ਢਾਹੁਣਾ ਦੀ ਜ਼ੁਮੇਵਾਰੀ ਸ਼ਿਵ ਸੈਨਾ ਆਗੂ ਬਾਲ ਠਾਕਰੇ ਨੇ ਆਪਣੇ ਜੁਮੇਂ ਲਈ ਸੀ। ਬੱਖਤਪੁਰਾ ਨੇ‌ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਹਿੰਦੂ ਪਤਾ ਖੇਡਣ ਲਈ ਮੋਦੀ ਸਰਕਾਰ ਸਮੇਤ ਸਾਰੀਆਂ ਹੀ ਹਾਕਮ ਪਾਰਟੀਆਂ ਧਰਮਨਿਰਪੱਖਤਾ ਦੀ ਵਿਰੋਧ ਦੀ ਰਾਜਨੀਤੀ ਕਰਨ ਤੇ ਉਤਾਰੂ ਹਨ, ਜਿਸ ਰਾਜਨੀਤੀ ਦਾ ਦੇਸ਼ ਦੀਆਂ ਧਰਮ ਨਿਰਪੱਖ ਪਾਰਟੀਆਂ ਅਤੇ ਬੁਧੀਜੀਵੀਆਂ ਨੂੰ ਸੱਖਤ ਵਿਰੋਧ ਕਰਨਾ ਚਾਹੀਦਾ ਹੈ

Leave a Reply

Your email address will not be published. Required fields are marked *