ਗੁਰਦਾਸਪੁਰ, 26 ਫਰਵਰੀ ( ਸਰਬਜੀਤ ਸਿੰਘ)– ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ ਪੰਜਾਬ, ਚੈਅਰਮੈਨ ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਅਮਨ ਤਰਸੇਮ ਸਿੰਘ ਮੱਟੂ ਰਈਆ ਦੀ ਅਗਵਾਈ ਹੇਠ ਟਰੱਸਟ ਦੇ ਅਹੁਦੇਦਾਰ ਸੇਵਾ ਦਾਰਾਂ ਵਲੋਂ ਰੰਘਰੇਟਾ ਕੌਮ ਦੇ ਜੰਗੀ ਜਰਨੈਲ ਦਸਮੇਸ ਤਰਨਾਂ ਦਲ ਮਿਸਲ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ 1300/ ਘੋੜ ਸਵਾਰ ਦੇ ਮੁਖੀ ਸੰਤ ਬਾਬਾ ਮੇਜਰ ਸਿੰਘ ਸੋਢੀ ਨਾਲ ਅਹਿਮ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਜਿਲਾ ਅੰਮ੍ਰਿਤਸਰ ਤੋਂ ਪ੍ਰਧਾਨ ਪਰਗਟ ਸਿੰਘ, ਸ੍ਰ ਬਖਸੀਸ ਸਿੰਘ ਅਜਨਾਲਾ, ਕੈਪਟਨ ਜਸਪਾਲ ਸਿੰਘ, ਏ ਐਸ ਆਈ ਸ੍ਰ ਗੁਰਮੀਤ ਸਿੰਘ, ਏ ਐਸ ਆਈ ਸ੍ਰ ਕਰਤਾਰ ਸਿੰਘ, ਜਥੇਦਾਰ ਕੁਲਵੰਤ ਸਿੰਘ, ਨੋ ਜਵਾਨ ਸੇਵਾਦਾਰ ਅਕਾਸ ਦੀਪ ਸਿੰਘ, ਜਿਲਾ ਤਰਨਤਾਰਨ ਤੋਂ ਸ੍ਰ ਬਲਵਿੰਦਰ ਸਿੰਘ, ਸ੍ਰ ਕੁਲਦੀਪ ਸਿੰਘ, ਜਥੇਦਾਰ ਜਗਤ ਸਿੰਘ, ਸ੍ਰ ਹੀਰਾ ਸਿੰਘ, ਹਲਕਾ ਬਾਬਾ ਬਕਾਲਾ ਸਹਿਬ ਤੋਂ ਮੀਤ ਪ੍ਰਧਾਨ ਨੰਬਰਦਾਰ ਗੁਰਦਿਆਲ ਸਿੰਘ ਲੋਹਗੜ,ਸ੍ਰ ਦਲਬੀਰ ਸਿੰਘ ਨਗਰ ਬਾਬਾ ਸਾਵਣ ਸਿੰਘ ਬਿਆਸ,ਯੂਥ ਵਿੰਗ ਦੇ ਹਲਕਾ ਪ੍ਰਧਾਨ ਸਾਬਕਾ ਸਰਪੰਚ ਸ੍ਰ ਹਰਪ੍ਰੀਤ ਸਿੰਘ ਨਗਰ ਬਾਬਾ ਸਾਵਣ ਸਿੰਘ ਬਿਆਸ, ਪ੍ਰਧਾਨ ਸ੍ਰ ਮਾਨ ਸਿੰਘ ਨਗਰ ਬਾਬਾ ਸਾਵਣ ਸਿੰਘ ਸਮੇਤ ਬਾਬਾ ਜੀਵਨ ਸਿੰਘ ਜੀ ਨੁੰ ਪਿਆਰ ਕਰਨ ਵਾਲੇ ਹੋਰ ਬਹੁਤ ਸਾਰੇ ਸਾਥੀ ਹਾਜਰ ਸਨ, ਸਾਰਿਆਂ ਵਲੋ ਬਾਬਾ ਮੇਜਰ ਸਿੰਘ ਸੋਢੀ ਨਾਲ ਰੰਗਰੇਟਾ ਕੌਮ ਦੇ ਅਹਿਮ ਮਸਲਿਆਂ ਅਤੇ ਸਮੁਚੇ ਸਮਾਜ ਨੂੰ ਇਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਚੱਲਣ ਬਾਰੇ ਖੁੱਲ ਕੇ ਗੱਲਬਾਤ ਕੀਤੀ ਗਈ, ਤੇ ਸੰਨਮਾਂਨ ਵਜੋਂ ਗੁਰੂ ਘਰ ਦੀ ਬਖਸਿਸ ਸਰੋਪਾਊ ਭੇੰਟ ਕੀਤਾ ਗਿਆ, ਬਾਬਾ ਮੇਜਰ ਸਿੰਘ ਜੀ ਸੋਢੀ ਸਹਿਬ ਨੇ ਕਿਹਾ ਕਿ ਅਸੀਂ ਟਰੱਸਟ ਦੇ ਚੇਅਰਮੈਨ ਬਾਬਾ ਬੋਹੜ ਸਤਿਕਾਰ ਯੋਗ ਚੇਅਰਮੈਨ ਸ੍ਰ ਜਸਵੰਤ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ, ਹਮੇਸਾਂ ਕਰਦੇ ਰਹਾਂਗੇ, ਸਾਰੇ ਹਾਜਰ ਹੋਏ ਸਾਥੀਆਂ ਦਾ ਬਹੁਤ ਹੀ ਪਿਆਰ ਸਤਿਕਾਰ ਨਾਲ ਸਵਾਗਤ ਕੀਤਾ,


