ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਟਰੱਕ ਯੂਨੀਅਨਾਂ ਦੀ ਹੜਤਾਲ ਤੋਂ ਬਾਅਦ ਪੈਟਰੋਲ-ਡੀਜ਼ਲ ਦੀ ਕਿੱਲਤ ਵੱਧਣ ਲੱਗੀ ਹੈ।ਉਥੇ ਹੀ ਡਰਾਈਵਰਾਂ ਦੇ ‘ਹਿੱਟ ਐਂਡ ਰਨ’ ਮਾਮਲਿਆਂ ਨਾਲ ਸਬੰਧਿਤ ਨਵੇਂ ਕਾਨੂੰਨ ਦੇ ਵਿਰੋਧ ‘ਚ ਹੁਣ ਪ੍ਰਾਈਵੇਟ ਬੱਸ ਓਪਰੇਟਰ ਅਤੇ ਟੈਕਸੀ ਯੂਨੀਅਨ ਵੀ ਸਮਰਥਨ ਚ ਉਤਰਨ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਗੁਰਦਾਸਪੁਰ ਚ ਬਸ ਸਟੈਂਡ ਅਤੇ ਟੈਕਸੀ ਯੂਨੀਅਨ ਦਫਤਰਾਂ ਚ ਇਹਨਾਂ ਦੀਆ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਅਹੁਦੇਦਾਰਾਂ ਨੇ ਐਲੇਨ ਕੀਤਾ ਕਿ ਉਹ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕਰਦੇ ਹਨ ਅਤੇ ਉਹਨਾਂ ਇਸ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਦੇ ਕਿਹਾ ਕਿ ਉਹ ਟਰੱਕ ਯੂਨੀਅਨ ਦਾ ਸਮਰਥਨ ਕਰਦੇ ਹਾਂ ਅਤੇ ਉਹਨਾਂ ਕਿਹਾ ਕਿ ਜਿਲਾ ਗੁਰਦਾਸਪੁਰ ਚ ਉਹ ਇਕੱਠੇ ਤੌਰ ਤੇ ਕੱਲ ਸਵੇਰ ਤੋਂ ਜਿਥੇ ਪ੍ਰਾਈਵੇਟ ਬੱਸਾਂ ਅਤੇ ਟੈਕਸੀ ਪੂਰਨ ਤੌਰ ਤੇ ਇਕ ਮੰਚ ਤੇ ਆ ਆਵਾਜਾਈ ਮੁਕੰਮਲ ਤੌਰ ਤੇ ਬੰਦ ਰਹੇਗੀ ਉਥੇ ਹੀ ਉਹ ਇਕੱਠੇ ਤੌਰ ਤੇ ਹਾਈਵੇ ਤੇ ਚੱਕਾ ਜਾਮ ਕਰੇਂਗੇ |
ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ


