ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਅੱਜ ਸਵੇਰ ਤੋਂ ਹੀ ਜਿਵੇ ਟਰੈਕ ਡਰਾਈਵਰ ਦੀ ਹੜਤਾਲ ਦੀ ਖ਼ਬਰ ਲੋਕਾਂ ਨੂੰ ਮਿਲੀ ਤਾ ਜਿਲਾ ਗੁਰਦਾਸਪੁਰ ਦੇ ਪੈਟਰੋਲ ਪੰਪ ਤੇ ਲੱਗਿਆ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਲੋਕ ਚ ਪੈਟਰੋਲ ਅਤੇ ਡੀਜ਼ਲ ਨੂੰ ਲੈਕੇ ਹਾਹਾਕਾਰ ਮੱਚੀ ਹੋਈ ਹੈ ਅਤੇ ਇਹ ਹਾਲਾਤ ਹਨ ਕਿ ਪੰਪਾਂ ਤੇ ਜੋ ਤੇਲ ਦਾ ਸਟਾਕ ਦੋ ਦਿਨਾਂ ਚ ਮੁੱਕਦਾ ਹੈ ਉਹ ਕੁਝ ਘੰਟਿਆਂ ਚ ਹੀ ਮੁਕਾ ਅਤੇ ਲੋਕ ਪੰਪਾਂ ਦੇ ਬਾਹਰ ਖੱਜਲ ਖੁਆਰ ਹੋ ਰਹੇ ਹਨ।
ਵਰਣਯੋਗ ਹੈ ਕਿ ਟਰੱਕ ਡਰਾਇਵਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂਨ ਤਹਿਤ ਪੂਰੇ ਪੰਜਾਬ ਭਰ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਪੈਟਰੋਲ ਪਾਉਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।