ਗੁਰਦਾਸਪੁਰ, 18 ਫਰਵਰੀ (ਸਰਬਜੀਤ ਸਿੰਘ)– ਸ਼ੰਭੂ ਬਾਰਡਰ ਤੇ ਧਰਨੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ ਚਾਚੋਕੇ ਜਿਥੋਂ ਦੇ ਸ਼ਮਸ਼ਾਨਘਾਟ ਵਿਚ ਕਿਸਾਨ ਗਿਆਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਤੇ ਐਸ ਕੇ ਐਮ (ਗੈਰ ਰਾਜਨੀਤਕ) ਅਤੇ ਕਿਸਾਨ ਮਜਦੂਰ ਮੋਰਚਾ ਦੇ ਸੂਬਾਈ ਆਗੂ ਪਹੁੰਚੇ ਜਿਹਨਾਂ ਵਿਚ ਬਲਵੰਤ ਸਿੰਘ ਬਹਿਰਾਮਕੇ, ਬੀਬੀ ਸੁਖਵਿੰਦਰ ਕੌਰ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫ਼ੂਲ, ਪਰਮਜੀਤ ਕੁਮਾਰ ਰਾਸ਼ਟਰੀ ਕਿਸਾਨ ਸੰਗਠਨ ਪਹੁੰਚੇ. 2:00 ਵਜੇ ਦੇ ਕਰੀਬ ਕੀਤਾ ਜਾਵੇਗਾ ਮ੍ਰਿਤਕ ਕਿਸਾਨ ਗਿਆਨ ਸਿੰਘ ਦਾ ਅੰਤਮ ਸੰਸਕਾਰ . ਵੱਡੀ ਗਿਣਤੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਰਾਜਨੀਤਕ ਅਤੇ ਸਮਾਜਿਕ ਸਖਸ਼ੀਅਤੀਆਂ ਸੰਸਕਾਰ ਮੌਕੇ ਸ਼ਾਮਲ ਹੋਏ।