ਪਵਨ ਫੱਤਾ ਨੂੰ ਵੱਡਾ ਸਦਮਾ , ਛੋਟੇ ਭਰਾ ਕ੍ਰਿਸ਼ਨ ਦਾ ਦੇਹਾਂਤ, ਕੀਤਾ ਅੰਤਿਮ ਸੰਸਕਾਰ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ 2 ਅਕਤੂਬਰ (ਸਰਬਜੀਤ ਸਿੰਘ)– ਸਾਰਿਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਪਿਆਰੇ ਵੀਰ ਪਵਨ ਕੁਮਾਰ ਫੱਤਾ (ਮਾਲਵਾ ਕਾਲਜ ਖਿਆਲਾ ਕਲਾਂ) ਦੇ ਨਿੱਕੇ ਭਰਾ ਕ੍ਰਿਸ਼ਨ ਚੰਦ ਡਿਪਟੀ ਮਾਸ ਮੀਡੀਆ ਅਫ਼ਸਰ ਫੱਤਾ ਵਾਲੇ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਰਿਹਾਇਸ਼ ਕਚਹਿਰੀ ਰੋਡ ਗਲੀ ਨੰਬਰ 4 ਮਾਨਸਾ ਵਿਖੇ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ ਮਾਨਸਾ ਵਿਖੇ ਬੀਤੇ ਦਿਨ ਪੂਰੇ ਰਸਮਾਂ ਰਿਵਾਜਾਂ ਨਾਲ ਕੀਤਾ ਗਿਆ। ਕਿ੍ਸ਼ਨ ਫੱਤਾ ਬਹੁਤ ਹੀ ਵਧੀਆ ਇਨਸਾਨ ਸੀ, ਉਮਰ ਤੋਂ ਪਹਿਲਾਂ ਪਿਆਰੇ ਵੀਰ ਦਾ ਤੁਰ ਜਾਣਾ ਸਾਰਿਆਂ ਤੋਂ ਝੱਲਿਆ ਨਹੀਂ ਜਾ ਰਿਹਾ। ਵਾਹਿਗੁਰੂ ਉਨ੍ਹਾਂ ਨੂੰ ਆਪਣੇਂ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ।

Leave a Reply

Your email address will not be published. Required fields are marked *