3 ਸਤੰਬਰ ਦੇ ਡਿਪਟੀ ਕਮਿਸ਼ਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ
ਮਾਨਸਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ )–ਪਾਰਲੀਮੈਟ ਵਿੱਚ ਲਾਲ ਝੰਡੇ ਦੀ ਸਕਤੀ ਸਦਕਾ ਹੌਦ ਵਿੱਚ ਆਏ ਮਨਰੇਗਾ ਸਕੀਮ ਦਾ ਇੱਕਲੋਤਾ ਮਕਸਦ ਪੇਡੂ ਮਜਦੂਰਾ ਨੂੰ ਉਨ੍ਹਾ ਦੇ ਘਰ ਕੋਲ ਰੁਜਗਾਰ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਆਪਣਾ ਗੁਜਾਰਾ ਕਰ ਸਕਣ , ਇਸ ਪੱਵਿਤਰ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਤੇ ਇਸ ਦਾ ਵਿਸਥਾਰ ਕਰਨ ਦੀ ਥਾ ਤੇ ਸਮੇ ਦੇ ਹਾਕਮ ਮਨਰੇਗਾ ਸਕੀਮ ਨੂੰ ਖਤਮ ਕਰਨ ਦੇ ਰਸਤੇ ਤੇ ਚੱਲ ਰਹੇ ਹਨ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਦੂਲੋਵਾਲ ਵਿੱਖੇ 3 ਸਤੰਬਰ ਦੇ ਡਿਪਟੀ ਕਮਿਸ਼ਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਕੀਤੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਬਚਾਉਣ ਦਾ ਇੱਕ ਮਾਤਰ ਢੰਗ ਜੱਥੇਬੰਦ ਹੋ ਕੇ ਸੰਘਰਸ ਦਾ ਰਸਤਾ ਅਖਤਿਆਰ ਕਰਨਾ ਹੈ । ਉਨ੍ਹਾਂ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਦੇਣ ਵਾਲਾ ਮੋਦੀ ਸਰੇਆਮ ਮਨਰੇਗਾ ਸਕੀਮ ਨੂੰ ਪਿਛਲੀਆਂ ਸਰਕਾਰ ਦਾ ਬੋਝ ਕਹਿ ਕੇ ਭੰਡ ਰਿਹਾ ਹੈ । ਮੋਦੀ ਸਰਕਾਰ ਦੇ ਰਸਤੇ ਤੇ ਚਲਦਿਆ ਮਾਨ ਸਰਕਾਰ ਵੀ ਮਨਰੇਗਾ ਸਕੀਮ ਦਾ ਭੋਗ ਪਾਉਣ ਲਈ ਉਤਾਵਲੀ ਹੋ ਚੁੱਕੀ ਹੈ , ਮਾਨ ਸਰਕਾਰ ਨੇ ਮਨਰੇਗਾ ਸਕੀਮ ਅਸਿੱਧੇ ਰੂਪ ਵਿੱਚ ਬੰਦ ਹੀ ਕਰ ਦਿੱਤਾ । ਐਡਵੋਕੇਟ ਉੱਡਤ ਨੇ ਮਜਦੂਰਾ ਨੂੰ 3 ਸਤੰਬਰ ਦੇ ਪ੍ਰਦਰਸ਼ਨ ਵਿੱਚ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣ ਦਾ ਸੱਦਾ ਦਿੱਤਾ ਤਾ ਕਿ ਮਨਰੇਗਾ ਸਕੀਮ ਦੀ ਰਾਖੀ ਕੀਤੀ ਜਾ ਸਕੇ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਬਲਦੇਵ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ , ਹਰਬੰਸ ਸਿੰਘ ਦੂਲੋਵਾਲ , ਅਮ੍ਰਿਤ ਦੂਲੋਵਾਲ , ਕਾਲੀ ਦੂਲੋਵਾਲ , ਬਿੱਲੂ ਸਿੰਘ ਦੂਲੋਵਾਲ , ਸੇਰ ਸਿੰਘ ਦੂਲੋਵਾਲ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ। ਜਾਰੀ ਕਰਤਾ: ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਮੋਬਾਈਲ ਨੰਬਰ :9463291722


