ਇੱਕ ਮਹੀਨੇ ਤੋਂ ਕੰਮ ਬੰਦ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ-ਗੁਰਦੇਵ ਸਿੰਘ ਨਿਹੰਗ
ਮਾਨਸਾ, ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ)– ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਮੁਲਾਜ਼ਮਾਂ ਜ਼ਿਲ੍ਹਾ ਮਾਨਸਾ ਦੀ ਜਥੇਬੰਦੀ ਵੱਲੋਂ ਪਿਛਲੇ ਲਗਪਗ ਇੱਕ ਮਹੀਨੇ ਤੋਂ ਆਪਣੀਆਂ ਮੰਗਾਂ ਸਬੰਧੀ ਆਪਣੀਆਂ ਆਪਣੀਆਂ ਬ੍ਰਾਂਚਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਚੱਲ ਰਹੇ ਸਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੱਕ ਮਹੀਨੇ ਤੋਂ ਕੰਮ ਬੰਦ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਆਖਿਰ ਜਦੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਪੁਖਤਾ ਹੱਲ ਨਾ ਹੁੰਦਾ ਦਿਸਿਆ ਤਾਂ ਮਜਬੂਰਨ ਜਥੇਬੰਦੀ ਨੂੰ ਟੈਂਕੀਆਂ ਤੇ ਚੜ੍ਹਨ ਵਾਲਾ ਫੈਸਲਾ ਲੈਣਾ ਪਿਆ। ਸੀਵਰਮੈਨ ਪਾਲਿਸੀ 2021 ਤਹਿਤ ਮੁਲਾਜ਼ਮਾਂ ਦੀਆਂ ਲਿਸਟਾਂ ਨਾ ਭੇਜਣਾ ਮੁਲਾਜ਼ਮਾਂ ਦਾ ਪਿਛਲੇ ਲੰਬੇ ਸਮੇਂ ਦਾ ਸਾਬਣ ਤੇਲ ਤੇ ਬਕਾਏ ਲਈ ਅਫ਼ਸਰਸ਼ਾਹੀ ਬੜੇ ਲੰਬੇ ਸਮੇਂ ਤੋਂ ਟਾਲ ਮਟੋਲ ਕਰ ਰਹੇ ਸੀ। ਇਸ ਮੌਕੇ ਲੋਕਲ ਪ੍ਰਸ਼ਾਸਨ ਨੇ ਧਰਨੇ ਵਿੱਚ ਆ ਕੇ ਜਥੇਬੰਦੀ ਆਗੂਆਂ ਦੀ ਗੱਲਬਾਤ ਸੁਣੀ ਤੇ ਕਿਹਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ ਹਨ ਤੁਰੰਤ ਹੀ ਮਾਨਯੋਗ ਐਸ ਡੀ ਐਮ ਸਾਹਿਬ ਵੱਲੋਂ ਜਥੇਬੰਦੀ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਮੀਟਿੰਗ ਵਿੱਚ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਐਸ ਡੀ ਓ ਲਲਿਤ ਕੁਮਾਰ ਜੇਈ ਰਮਨੀਕ ਮੋਜੂਦ ਸਨ ਉਥੇ ਇਨ੍ਹਾਂ ਕਿਹਾ ਕਿ 2021 ਦੀ ਪਾਲਿਸੀ ਤਹਿਤ ਮੁਲਾਜ਼ਮਾਂ ਦੀਆਂ ਲਿਸਟਾਂ ਅਗਲੀ ਕਾਰਵਾਈ ਲਈ SC ਸਾਹਿਬ ਨੂੰ ਭੇਜ ਦਿਤੀਆਂ ਗਈਆਂ ਹਨ। ਪਿਛਲਾ ਜਿਹੜਾ ਬਕਾਇਆ ਤੇ ਵਧੀ ਤਨਖਾਹ ਉਹ ਮਾਰਚ ਮਹੀਨੇ ਖਾਤਿਆਂ ਵਿਚ ਪਾਉਣ ਲਈ ਸਹਿਮਤ ਹੋਏ । ਜਥੇਬੰਦੀ ਵੱਲੋਂ ਪਿਛਲੇ ਇੱਕ ਸਾਲ ਤੋਂ ਵੱਧ ਦਾ ਜੋ ਸਾਬਣ ਤੇਲ ਸੀ ਉਹ ਇੱਕ ਸਾਲ ਦਾ ਇਕੱਠਾ ਦੇਣ ਲਈ ਸਹਿਮਤ ਹੋਏ ਅਤੇ ਕਿਹਾ ਕਿ ਤਨਖਾਹ 15 ਤਰੀਕ ਤੋਂ ਪਹਿਲਾਂ ਆ ਜਾਵੇਗੀ। ਇਸ ਮੌਕੇ ਸੂਬਾ ਆਗੂ ਸੱਤਪਾਲ ਸਿੰਘ ਕੁਲਵਿੰਦਰ ਸਿੰਘ ਰਾਜੇਸ਼ ਕੁਮਾਰ ਪਵਨ ਕੁਮਾਰ ਮੀਤ ਪ੍ਰਧਾਨ ਗੋਗੀ ਭੀਖੀ ਬੀਰ ਸਿੰਘ ਜੱਗਾ ਸਿੰਘ ਜਗਵੀਰ ਸਿੰਘ (ਪ੍ਰੈਸ ਸਕੱਤਰ) ਸੁਖਵੰਤ ਸਿੰਘ ਕਾਲਾ ਰਵਿੰਦਰ ਸਿੰਘ ਬੋਹਾ ਹਰਪ੍ਰੀਤ ਸਿੰਘ ਸੰਜੂ ਕੁਮਾਰ ਵਿਜੇ ਕੁਮਾਰ ਮਾਲੀ ਸਿੰਘ ਆਦਿ ਹਾਜ਼ਰ ਸਨ।


