ਮਾਨਸਾ, ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਰੁਲਦੂ ਸਿੰਘ ਮਾਨਸਾ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਦਾ ਝੰਡਾ ਇੱਕ ਕਿਰਤੀ ਦੀ ਛੱਪਰੀ ਤੇ ਲਹਿਰਾਉਣਾ ਇਸ ਗੱਲ ਦਾ ਗਵਾਹ ਹੈ ਕਿ ਰੁਲਦੂ ਸਿੰਘ ਮਾਨਸਾ ਕਿਰਤੀਆਂ ਦਾ ਲੀਡਰ ਹੈ ਘੜੰਮ ਚੌਧਰੀਆਂ ਦਾ ਨਹੀ । ਧਨਾਢਾ ਨੂੰ ਇਹ ਕੰਮੀ ਕਮੀਨ ਕਿੱਥੇ ਹਜਮ ਆਉੰਦੇ ਨੇ , ਇਸੇ ਕਰਕੇ ਉਹ ਰੁਲਦੂ ਸਿੰਘ ਮਾਨਸਾ ਦੀ ਕਿਰਦਾਰਕੁਸੀ ਕਰਨ ਵਿੱਚ ਕੋਈ ਮੌਕਾ ਖੁੰਝਣ ਨਹੀ ਦਿੰਦੇ । ਰੁਲਦੂ ਸਿੰਘ ਮਾਨਸਾ ਉਹ ਸਖਸ਼ੀਅਤ ਹੈ ਜਿਸਨੇ ਬੇਜਮੀਨੇ ਕਿਰਤੀਆਂ ਲਈ ਰਿਹਾਇਸ਼ੀ ਪਲਾਟਾ ਲਈ ਵੀ ਜੇਲਾਂ ਕੱਟੀਆ ਹਨ , ਕਿਰਤੀਆਂ ਦੇ ਵਿਹੜਿਆਂ ਚੋਂ ਹੱਡਾ ਰੋੜੀਆਂ ਚੁਕਵਾਉਣ ਲਈ ਸਰਕਾਰ ਨਾਲ ਦੋ ਦੋ ਹੱਥ ਵੀ ਕੀਤੇ ਹਨ । ਜਦੋਂ ਧਨਾਡ ਬੇਜਮੀਨੇ ਮਜ਼ਦੂਰਾਂ ਦਾ ਸਮਾਜਿਕ ਬਾਈਕਾਟ ਦਾ ਅਖੌਤੀ ਫੁਰਮਾਨ ਸੁਣਾਉਦੇ ਰਹੇ ਹਨ ਰੁਲਦੂ ਸਿੰਘ ਮਾਨਸਾ ਧਨਾਡਾ ਤੇ ਅਜਿਹੇ ਅਖੌਤੀ ਫਰਮਾਨਾ ਦੇ ਲੱਤ ਮਾਰਦਾ ਰਿਹਾ ਹੈ । ਜਦੋਂ ਕਿਸਾਨੀ ਸੰਕਟ ਚੱਲਿਆ ਤਾ ਰੁਲਦੂ ਸਿੰਘ ਮਾਨਸਾ ਨੇ ਖੂਨ ਚੂਸ ਆੜਤੀਆਂ ਤੇ ਬੈਂਕਾ ਦੇ ਕਰਜਿਆਂ ਚ ਫਸੇ ਕਿਸਾਨ ਜੋ ਤੂੜੀ ਵਾਲੇ ਕੋਠਿਆਂ ਚ ਸਤੀਰਾਂ ਨਾਲ ਲਮਕਦੇ ਸਨ ਉਹਨਾ ਨੂੰ ਫਾਹਿਆਂ ਤੋਂ ਮੋੜ ਜ਼ਿੰਦਗੀ ਜਿਊਣਾ ਤੇ ਲੜਨਾ ਸਿਖਾਇਆ ਹੈ । ਆਹ ਅਖੌਤੀ ਜੋ ਅੱਜ ਰੁਲਦੂ ਸਿੰਘ ਮਾਨਸਾ ਨੂੰ ਗਦਾਰ ਕਹਿੰਦੇ ਹਨ ਇਹ ਉਸ ਸਮੇਂ ਕਿਹੜੀ ਗੋਦ ਚ ਸੁੱਤੇ ਪਏ ਸੀ ਜਦੋਂ ਰੁਲਦੂ ਸਿੰਘ ਕਿਸਾਨਾ ਦੇ ਸਮੁੱਚੇ ਕਰਜੇ ਦੀ ਮੁਆਫੀ ਦੀ ਲੜਾਈ ਤੇ ਜਬਰੀ ਜਮੀਨਾ ਐਕੁਆਇਰ ਕਰਨ ਵਾਲੇ SEZ ਵਰਗੇ ਕਾਨੂੰਨਾ ਖਿਲਾਫ ਲੜ ਰਿਹਾ ਸੀ , ਇਹ ਸੂਰਮੇ ਉਦੋਂ ਕਿੱਥੇ ਸੀ ਜਦੋਂ ਗੈਟ ਅਤੇ ਵਿਸ਼ਵ ਵਪਾਰ ਸੰਗਠਨ ਦੇ ਖਿਲਾਫ ਦਿੱਲੀ ਦੀਆਂ ਸੜਕਾਂ ਤੇ 90 ਦੇ ਦਹਾਕੇ ਰੁਲਦੂ ਸਿੰਘ ਮਾਨਸਾ ਦੀ ਪਾਰਟੀ ਲੜ ਰਹੀ ਸੀ । ਇਹ ਤਾਂ ਅੱਜ ਕਹਿੰਦੇ ਹਨ ਕਿ ਭਾਰਤ ਨੂੰ ਵਿਸ਼ਵ ਵਪਾਰ ਸਗੰਠਨ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਪਰ ਰੁਲਦੂ ਸਿੰਘ ਮਾਨਸਾ ਦੀ ਪਾਰਟੀ ਤਾਂ ਵਿਸ਼ਵ ਵਪਾਰ ਸਗੰਠਨ ਵਿੱਚ ਭਾਰਤ ਜਦੋਂ ਸ਼ਾਮਲ ਹੋਇਆ ਉਦੋਂ ਤੋਂ ਹੀ ਲੜ ਰਹੀ ਹੈ । ਰੁਲਦੂ ਸਿੰਘ ਮਾਨਸਾ ਨੇ ਕਦੇ ਵੀ ਕਾਰਪੋਰੇਟ ਘਰਾਣਿਆਂ ਦੀਆਂ ਰਖੇਲ ਪਾਰਟੀਆਂ ਨੂੰ ਵੋਟ ਨਹੀ ਪਾਈ ਇਹ ਜੋ ਰੁਲਦੂ ਸਿੰਘ ਮਾਨਸਾ ਨੂੰ ਗਦਾਰ ਦੱਸਦੇ ਹਨ ਇਹ ਸੂਰਮਿਆਂ ਦੀ ਅੱਜ ਤੱਕ ਦੀ ਸਿਆਸੀ ਪੈੰਤੜੇਬਾਜੀ ਕਿਸਦੇ ਹੱਕ ਵਿੱਚ ਭੁਗਤਦੀ ਰਹੀ ਹੈ ਇਹ ਦੱਸਣ ਦੀ ਖੇਚਲਾ ਕਰਨਗੇ ਇਹ । ਜਦੋਂ ਹੁਸ਼ਿਆਰਪੁਰ ਦੀ ਅਦਾਲਤ ਨੇ ਤਿੰਨ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਸਿਰਫ਼ ਰਸਾਲੇ ਰੱਖਣ ਤੇ ਪੜਨ ਲਈ ਸਜਾ ਦਿੱਤੀ ਰੁਲਦੂ ਸਿੰਘ ਮਾਨਸਾ ਉਸ ਸਮੇਂ ਵੀ ਇਸ ਜਬਰ ਖਿਲਾਫ ਬੋਲਿਆ । ਰੁਲਦੂ ਸਿੰਘ ਮਾਨਸਾ ਮਾਨਸਾ ਦੀ ਸਮਝ ਸਪੱਸ਼ਟ ਹੈ ਕਿ ਬਿਨਾ ਰਾਜਨੀਤਿਕ ਤਬਦੀਲੀ ਦੇ ਤੇ ਕਿਰਤੀ ਵਰਗ ਦੇ ਸੱਤਾ ਤੇ ਕਾਬਜ ਹੋਏ ਵਗੈਰ ਕਿਸਾਨਾ ਮਜ਼ਦੂਰਾਂ ਦੇ ਦੁੱਖਾ ਦਾ ਕੋਈ ਇਲਾਜ ਨਹੀ । ਰੁਲਦੂ ਸਿੰਘ ਮਾਨਸਾ ਨੂੰ ਗਦਾਰ , ਵਿਕਾਊ ਕਹਿਣ ਵਾਲਿਆ ਦੀ ਇਸ ਚਾਲ ਪਿੱਛੇ ਇਹੋ ਮਾਨਸਿਕਤਾ ਕੰਮ ਕਰਦੀ ਹੈ ਕਿ ਕੰਮੀ ਕਮੀਨਾ ਦੇ ਹੱਕਾਂ ਦੀ ਗੱਲ ਕਿਓਂ ਕਰਦਾ ਹੈ ਸੋ ਜਿਨਾ ਇਸਨੂੰ ਬਦਨਾਮ ਕੀਤਾ ਜਾ ਸਕਦਾ ਹੈ ਉਨਾ ਕਰੋ । ਇੱਕ ਹੋਰ ਦੱਸ ਦੇਈਏ ਜਦੋਂ ਰੁਲਦੂ ਸਿੰਘ ਮਾਨਸਾ ਨੇ ਸਰਕਾਰੀ ਪ੍ਰਾਈਵੇਟ ਕਰਜਾ ਮੁਆਫੀ ਦੀ ਗੱਲ ਚਲਾਈ ਸੀ ਉਦੋਂ ਇਹਨਾ ਨੂੰ ਭੂਪਨਾ ਕਲੱਬ ਵਾਲੇ ਕਹਿੰਦੇ ਹੁੰਦੇ ਸੀ । ਕਿਸਾਨ ਕਿਸਾਨੀ ਦਾ ਝੰਡਾ ਚੱਕਣ ਤੋਂ ਸ਼ਰਮ ਮਹਿਸੂਸ ਕਰਦੇ ਹੁੰਦੇ ਸੀ , ਪਿੰਡ ਚ ਚਹੇਡਾ ਕਰਦੇ ਸੀ ਜੋ ਕਿਸਾਨ ਯੂਨੀਅਨ ਦਾ ਮੈੰਬਰ ਬਣ ਜਾਂਦਾ ਸੀ , ਇਹ ਚਹੇਡਾ ਕਰਨ ਵਾਲੇ ਵੀ ਕੋਈ ਹੋਰ ਨਹੀ ਸਗੋਂ ਕਿਸਾਨ ਹੀ ਕਿਸਾਨ ਨੂੰ ਚਹੇਡ ਕਰਦੇ ਸੀ ਵੀ ,” ਬਈ ਆਹ ਰਲ ਗਿਆ ਉਏ ਭੂਪਨੇ ਕਲੱਬ ਵਾਲਿਆ ਨਾਲ ” । ਇਹ ਅਖੌਤੀ ਜੋ ਅੱਜ ਰੁਲਦੂ ਸਿੰਘ ਮਾਨਸਾ ਨੂੰ ਗਦਾਰ ਕਹਿੰਦੇ ਹਨ ਇਹ ਉਹੀ ਨੇ ਜਦੋਂ ਰੁਲਦੂ ਸਿੰਘ ਖੂਨ ਚੂਸ ਆੜਤੀਆਂ ਖਿਲਾਫ ਕਿਸਾਨ ਦੇ ਹੱਕ ਦੀ ਲੜਾਈ ਲੜਦਾ ਸੀ ਤਾਂ ਇਹ ਉਦੋਂ ਕਹਿੰਦੇ ਸਨ ਕਿ ਆੜਤੀਏ ਤੇ ਕਿਸਾਨ ਦਾ ਤਾਂ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਇਹ ਤਾਂ ਰੁਲਦੂ ਨਹੁੰ ਮਾਸ ਦਾ ਰਿਸ਼ਤਾ ਖਰਾਬ ਕਰ ਰਿਹਾ ਹੈ , ਭਲਾ ਐੰ ਕਿਵੇ ਕਰਜਾ ਮੁਆਫੀ ਹੋਜੂ । ਸੋ ਕਿਰਦਾਰਕੁਸੀ ਕਰਨ ਵਾਲੇ ਲੱਖ ਜੋਰ ਲਾ ਲੈਣ ਰੁਲਦੂ ਸਿੰਘ ਮਾਨਸਾ ਨਿਮਨ ਕਿਸਾਨੀ ਤੇ ਕਿਰਤੀ ਵਰਗ ਦਾ ਆਗੂ ਹੈ ਤੇ ਕਿਰਤੀ ਜਦ ਤੱਕ ਰੁਲਦੂ ਕਿਰਤੀਆਂ ਦੀ ਲੜਾਈ ਲੜੇਗਾ ਉਸਦੇ ਨਾਲ ਹਨ । ਯੁੱਧ ਵਿੱਚ ਕਦਮ ਅੱਗੇ ਪਿੱਛੇ ਹੁੰਦੇ ਹੀ ਰਹਿੰਦੇ ਹਨ ਸਹੀ ਕਮਾਂਡਰ ਉਹੀ ਹੁੰਦਾ ਜੋ ਆਪਣੀ ਫੌਜ ਦਾ ਫਾਲਤੂ ਨੁਕਸਾਨ ਵੀ ਨਾ ਹੋਣ ਦੇਵੇ ਤੇ ਆਪਣੀ ਫੌਜ ਦੀ ਜਿੱਤ ਵੀ ਪੱਕੀ ਕਰ ਦੇਵੇ ।