ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਕਿਸਾਨ ਸਯੁੱਕਤ ਗੈਰ ਸਿਆਸੀ ਮੋਰਚੇ ਦੇ ਮੁੱਖ ਆਗੂ ਸਰਵਣ ਸਿੰਘ ਪੰਧੇਰ ਨੇ ਸਪੱਸਟ ਸਬਦਾ’ਚ ਐਲਾਨ ਕਰ ਦਿੱਤਾ ਹੈ ਕਿ ਜਿੰਨੀ ਦੇਰ ਤੱਕ ਕੇਂਦਰ ਅਤੇ ਹਰਿਆਣਾ ਸਰਕਾਰ ਉਹਨਾਂ ਲਈ ਬਾਰਡਰ ਪੂਰੀ ਤਰਾਂ ਨਾਲ ਖੋਲ ਕੇ ਦਿੱਲੀ ਜਾਣ ਲਈ ਹਰੀ ਝੰਡੀ ਨਹੀਂ ਦਿੰਦੇ ,ਉਹਨਾਂ ਦੇਰ ਤਕ ਮੋਰਚੇ ਨੂੰ ਉਹ ਦਿੱਲੀ ਜਾਣ ਲਈ ਕੂਚ ਨਹੀਂ ਕਰਨਗੇ ਅਤੇ ਹੁਣ ਇਹ ਰੋਸ ਧਰਨਾ ਮੋਰਚਾ ਹਰਿਆਣਾ ਦੇ ਖਨੌਰੀ ਅਤੇ ਸੰਬੂ ਬਾਰਡਰ ਤੇ ਹੀ ਸਾਂਤਮਈ ਢੰਗ ਨਾਲ ਲਾਈ ਰੱਖਣਗੇ। ਕਿਸਾਨਾ ਦੇ ਇਸ ਫੈਸਲੇ ਦੀ ਆਮ ਲੋਕਾਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ ,ਕਿਉਕਿ ਬੀਤੇ ਦਿੱਨੀ ਸਹੀਦ ਹੋਏ ਸੁੰਭਕਰਨ ਦੇ ਭੋਗ ਮੌਕੇ ਸਮਾਜ ਸੇਵਕ ਲੱਖਾ ਸਿਧਾਨਾਂ ਨੇ ਵੀ ਕਿਸਾਨ ਆਗੂਆਂ ਨੂੰ ਆਪਣੇ ਵਿਚਾਰ ਪੇਸ਼ ਕਰਦਿਆਂ ਸੁਲਾਹ ਦਿੱਤੀ ਸੀ ਕਿ ਕਿਸਾਨ ਆਗੂ ਦਿੱਲੀ ਜਾ ਕੇ ਮੋਰਚਾ ਲਾਉਣ ਵਾਲੀ ਆਪਣੀ ਜਿੱਦ ਨੂੰ ਛੱਡ ਕੇ ਹਰਿਆਣਾ ਬਾਰਡਰਾਂ ਤੇ ਹੀ ਧਰਨਾ ਦੇਣ,ਇਥੇ ਹੀ ਬੱਸ ਨਹੀਂ ਬੀਤੇ ਦਿੱਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਕਿਸਾਨਾਂ ਦੇ ਲਾਮ ਲਛਕਰ ਤੇ ਕਿਰਪਾਨਾ ਡਾਗਾਂ ਨਾਲ ਲੈਸ ਹੋ ਕੇ ਬੱਚੇ ਅਤੇ ਔਰਤਾਂ ਨੂੰ ਅੱਗੇ ਲਾਉਣ ਤੇ ਸਖਤ ਟਿੱਪਣੀ ਕਰਦਿਆਂ ਕਹੇ ਦਿੱਤਾ ਸੀ ,ਸਾਨੂੰ ਲਗਦਾ ਹੈ ਕਿ ਇਨਾਂ ਕਿਸਾਨ ਲੀਡਰ ਆਗੂਆਂ ਨੂੰ ਗਰਿਫਤਾਰ ਕਰਕੇ ਚੇਨਈ ਭੇਜ ਦੇਣਾ ਚਾਹੀਦਾ ਹੈ, ਸੋਂ ਕਿਸਾਨ ਆਗੂ ਸਰਵਣ ਸਿੰਘ ਪਾਧੇਰ ਵੱਲੋਂ ਸਮੇਂ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਇਨਾਂ ਬਾਰਡਰਾਂ ਤੇ ਹੀ ਧਰਨਾ ਲਾਉਣ ਵਾਲਾ ਸਹੀ ਤੇ ਸਮੇ ਦੀ ਲੋੜ ਵਾਲਾ ਫੈਸਲਾ ਲਿਆ ਹੈ ,ਇਸ ਕਰਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਖਾਲਸਾ ਕਿਸਾਨ ਆਗੂ ਸਰਵਣ ਸਿੰਘ ਦੇ ਇਸ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆਂ ਫੈਸਲਾ ਮੰਨਦੀ ਹੋਈ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨ ਸੰਗਰਸੀਆਂ ਦੀਆਂ ਹੱਕੀ ਤੇ ਜਾਇਜ ਮੰਗਾਂ ਤੁਰੰਤ ਪਰਵਾਨ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇਂ, ਤਾਂ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਦਿੱਲੀ ਜਾਣ ਦੀ ਜਰੂਰਤ ਹੀ ਨਾਂ ਪਵੇ ? ਇਹਨਾਂ ਸਬਦਾਂ ਦਾ ਪਰਗਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਆਗੂਆਂ ਵੱਲੋਂ ਦਿੱਲੀ ਜਾਣ ਦੀ ਬਜਾਏ ਹਰਿਆਣਾ ਬਾਰਡਰਾਂ ਤੇ ਧਰਨਾ ਲਾਉਣ ਵਾਲੇ ਫੈਸਲੇ ਦੀ ਪੂਰਨ ਹਮਾਇਤ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾ ਪਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ, ਉਹਨਾਂ ਭਾਈ ਭਾਈ ਖਾਲਸਾ ਨੇ ਕਿਹਾ ਕਿਸਾਨ ਆਗੂ ਸਰਵਣ ਸਿੰਘ ਪਧੇਰ ਦਾ ਇਹ ਫੈਸਲਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਹੈ ਜਿਸ ਦੀ ਹਰਪੱਖੋਂ ਹਮਾਇਤ ਕੀਤੀ ਜਾ ਰਹੀ ਹੈ ਕਿਉਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਬੀਤੇ ਸਮੇਂ ਕਿਸਾਨਾਂ ਦੀਆਂ ਬਾਰਡਰ ਤੇ ਹਰਿਆਣਾ ਸੁਰੱਖਿਆਂ ਬਲਾਂ ਨਾਲ ਰੋਕਾਂ ਤੋੜ ਕੇ ਅੱਗੇ ਲੱਗਣ ਵਾਲੀਆਂ ਵੀਡੀਓਜ ਤੇ ਫੋਟੋ ਦੇਖਣ ਤੋਂ ਉਪਰੰਤ ਸਖਤ ਟਿੰਪਣੀਆਂ ਕੀਤੀਆਂ ਗਈਆਂ ਸਨ ,ਭਾਈ ਖਾਲਸਾ ਨੇ ਕਿਹਾ ਅਜਿਹੇ ਹਾਲਾਤਾ’ਚ ਕਿਸਾਨਾ ਦਾ ਦਿੱਲੀ ਜਾਣਾ ਬਿੱਲਕੁੱਲ ਗਲਤ ਤੇ ਸਮੇਂ ਵਾਲਾ ਨਹੀਂ ਸੀ ਤੇ ਇਸ ਨਾਲ ਕਿਸਾਨਾ ਦਾ ਨੁਕਸਾਨ ਹੋ ਸਕਦਾ ਸੀ ? ਇਸ ਕਰਕੇ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਸਰਵਣ ਸਿੰਘ ਪਾਧੇਰ ਵੱਲੋਂ ਇਹ ਫੈਸਲਾ ਲੈ ਕੇ ਬਹੁਤ ਹੀ ਸਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਫੈਸਲਿਆਂ ਲਿਆਂ ਗਿਆਂ ਹੈਂ ਤੇ ਇਸ ਫੈਸਲੇ ਨੂੰ ਸਾਰੇ ਕਿਸਾਨ ਆਗੂਆ ਵੱਲੋਂ ਪਰਵਾਨ ਹੈ ਤੇ ਇਸ ਦੀ ਹਰ ਪੱਖੋਂ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਗਰਮ ਖੂਨ ਨੌਜਵਾਨੀ ਨੂੰ ਬਚਾਇਆਂ ਜਾ ਸਕੇ ਤੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾਂ ਜਾ ਸਕੇ । ਭਾਈ ਖਾਲਸਾ ਨੇ ਸਪਸ਼ੱਟ ਕੀਤਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਅਗਾਹ ਵਧੂ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨ ਸੰਗਰਸੀਆਂ ਦੀਆਂ ਸਾਰੀਆਂ ਹੱਕੀ ਤੇ ਜਾਇਜ ਮੰਗਾਂ ਪਰਵਾਨ ਕਰਨ ਦੀ ਕੇਂਦਰ ਸਰਕਾਰ ਤੋਂ ਜੋਰਦਾਰ ਸਬਦਾਂ ਰਾਹੀ ਮੰਗ ਕਰਦੀ ਹੈ, ਤਾਂ ਕਿ ਕਿਸਾਨਾਂ ਨੂੰ ਇੰਨਾਂ ਮੰਗਾਂ ਖਾਤਰ ਦਿੱਲੀ ਜਾ ਕੇ ਮੋਰਚਾ ਲਾਉਣ ਦੀ ਜਰੂਰਤ ਹੀ ਨਾਂ ਪਵੇਂ । ਇਸ ਵਕਤ ਭਾਈ ਖਾਲਸਾ ਨਾਲ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਮਨਜਿੰਦਰ ਸਿੰਘ ਤੇ ਭਾਈ ਰਛਪਾਲ ਸਿੰਘ ਕਮਾਲਕੇ,ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਾਰੀਵਾਲ,ਭਾਈ ਅਜੈਬ ਸਿੰਘ ਧਰਮਕੋਟ,ਭਾਈ ਜਗਜੀਤ ਸਿੰਘ ਸੈਦੇਸਾਹਵਾਲਾ,ਭਾਈ ਗੁਰਜਸਪਰੀਤ ਸਿੰਘ ਮਜੀਠਾ ਤੇ ਭਾਈ ਅਵਤਾਰ ਸਿੰਘ ਅੰਮਿਰਤਸਰ ਆਦਿ ਆਗੂ ਹਾਜਰ ਸਨ ।।