ਜ਼ਿਲ੍ਹਾ ਪ੍ਰਸ਼ਾਸਨ ਨੇ ਬੀ.ਐੱਸ.ਐੱਫ. ਦੇ ਸਹਿਯੋਗ ਨਾਲ ਡੇਰਾ ਬਾਬਾ ਨਾਨਕ ਵਿਖੇ ਮੁਫ਼ਤ ਵੈਟਰਨਰੀ ਮੈਡੀਕਲ ਲਗਾਇਆ

ਗੁਰਦਾਸਪੁਰ

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਤਹਿਤ ਵੈਟਰਨਰੀ ਕੈਂਪ ਜਾਰੀ ਰਹਿਣਗੇ – ਐੱਸ.ਡੀ.ਐੱਮ. ਡਾ. ਆਦਿੱਤਯ ਸ਼ਰਮਾ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 06 ਸਤੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਇਨ੍ਹਾਂ ਯਤਨਾਂ ਸਦਕਾ ਹੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਬੀ.ਐੱਸ.ਐੱਫ ਦੇ ਸਹਿਯੋਗ ਨਾਲ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਮੁਫ਼ਤ ਵੈਟਰਨਰੀ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰਾਜੇਸ਼ ਕੁਮਾਰ ਯਾਦਵ, ਕਮਾਂਡੈਂਟ ਬੀ.ਐੱਸ.ਐੱਫ., ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਆਦਿੱਤਯ ਸ਼ਰਮਾ, ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ ਗੁਰਮੰਦਰ ਸਿੰਘ, ਵੈਨਟਰੀ ਅਫ਼ਸਰ ਡਾ. ਗੁਰਦੇਵ ਸਿੰਘ ਵੱਲੋਂ ਕੀਤਾ ਗਿਆ।

ਵੈਟਰਨਰੀ ਮਾਹਿਰਾਂ ਦੀ ਇੱਕ ਟੀਮ ਜਿਸ ਵਿੱਚ ਡਾ: ਗੁਰਦੇਵ ਸਿੰਘ (ਵੈਟ), ਡਾ. ਜੀਵਨਜੋਤ ਸਿੰਘ (ਵੈਟ), ਡਾ: ਜੋਤਬੀਰ ਕੌਰ (ਵੈਟ), ਡਾ. ਰਾਮ ਨਰਾਇਣ ਪਟੇਲ, ਡੀਸੀ (ਵੈਟ), ਐਸਐਚਕਿਊ ਬੀਐਸਐਫ ਬਾੜਮੇਰ, ਡਾ. ਵਿਕਾਸ ਕੁਮਾਰ, ਏ.ਸੀ. (ਵੈਟ), ਐਸ.ਐਚ.ਕਿਊ. ਬੀ.ਐਸ.ਐਫ ਜੈਸਲਮੇਰ; ਇੰਸਪੈਕਟਰ (ਵੈਟ) ਅਨਿਲ ਕੁਮਾਰ,   ਗੁਜਰਾਤ ਅਤੇ ਇੰਸਪੈਕਟਰ (ਵੈਟ) ਦੇਵੇਂਦਰ ਕੁਮਾਰ ਵੱਲੋਂ ਪਸ਼ੂਆਂ ਦਾ ਚੈੱਕਅਪ ਕੀਤਾ ਗਿਆ ਅਤੇ ਨਾਲ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਐੱਸ.ਡੀ.ਐੱਮ. ਡਾ. ਆਦਿੱਤਯ ਸ਼ਰਮਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀ.ਐੱਸ.ਐੱਫ਼ ਦੇ ਸਹਿਯੋਗ ਨਾਲ ਵੈਟਰਨਰੀ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਉਪਰਾਲੇ ਜਾਰੀ ਰਹਿਣਗੇ।

Leave a Reply

Your email address will not be published. Required fields are marked *