ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ— ਪੰਜਾਬ ਕਿਸਾਨ ਯੂਨੀਅਨ ਦੀ ਮਾਝਾ ਦੁਆਬਾ ਪੱਧਰ ਦੇ ਆਗੂਆਂ ਦੀ ਦਿਲੀ ਜਾਣ ਦੀ ਤਿਆਰੀ ਵਜੋਂ ਵਿਸਥਾਰੀ ਮੀਟਿੰਗ ਲਖਬੀਰ ਸਿੰਘ ਅਜਨਾਲਾ, ਸ਼ਮਸ਼ੇਰ ਸਿੰਘ ਹੇਰ, ਹਰਪਾਲ ਸਿੰਘ ਰਾਮਦੀਵਾਲੀ ਅਤੇ ਚਰਨਜੀਤ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਬੋਲਦਿਆਂ ਅਸ਼ੋਕ ਮਹਾਜਨ, ਸੁਖਦੇਵ ਸਿੰਘ ਭਾਗੋਕਾਵਾਂ, ਮੰਗਲ ਸਿੰਘ ਧਰਮਕੋਟ, ਬਲਬੀਰ ਸਿੰਘ ਮੂਧਲ
ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਅਤੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਾਝਾ ਦੁਆਬਾ ਚੋਂ ਪੰਜਾਬ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰ 14 ਮਾਰਚ ਨੂੰ ਦਿਲੀਂ ਵਿਚ ਹੋ ਰਹੀ ਮਹਾਂਪੰਚਾਇਤ ਵਿਚ ਸ਼ਾਮਿਲ ਹੋਣਗੇ। ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਐਮ ਐਸ ਪੀ ਨੂੰ ਲਾਗੂ ਕਰਵਾਉਣ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਨੂੰ ਸਰਕਾਰਾਂ ਦੇ ਜੁਮੇਂ ਪਾਉਣ, ਲਖੀਮਪੁਰ ਖੀਰੀ ਦੇ ਕਾਤਲ ਟੈਣੀ ਮਿਸ਼ਰਾ ਨੂੰ ਗਿਰਫ਼ਤਾਰ ਕਰਨ, ਕਿਸਾਨਾਂ ਮਜ਼ਦੂਰਾਂ ਉੱਪਰ ਚਲ ਰਹੇ ਝੂਠੇ ਕੇਸ ਵਾਪਸ ਲੈਣ, ਮਜ਼ਦੂਰਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10 ਹਜ਼ਾਰ ਰੁਪਏ ਪੈਨਸ਼ਨ ਦੇਣ ਅਤੇ ਕੌਮੀ ਪੱਧਰ ਤੇ ਲਿਆਂਦੇ ਜਾ ਰਹੇ ਬਿਜਲੀ ਬਿੱਲ ਨੂੰ ਰੋਕਣ ਵਰਗੇ ਸੁਆਲਾਂ ਉਪਰ ਮਜ਼ਦੂਰਾਂ ਕਿਸਾਨਾਂ ਦੀ ਮਹਾਂਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿਚ ਸਮੁੱਚੇ ਦੇਸ਼ ਚੋਂ ਜਨਤਾ ਪਹੁੰਚ ਰਹੀ ਹੈ। ਬੁਲਾਰਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਮਜ਼ਦੂਰਾਂ ਕਿਸਾਨਾਂ ਨੂੰ ਦਿਲੀਂ ਜਾਂਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਨੂੰ ਹਰਾਉਣ ਲਈ ਵੋਟ ਤੇ ਚੋਟ ਕਰਨ ਦਾ ਸੱਦਾ ਦਿੱਤਾ ਜਾਵੇਗਾ ।ਇਸ ਸਮੇਂ ਅਸ਼ਵਨੀ ਕੁਮਾਰ ਲੱਖਣਕਲਾਂ, ਕੁਲਦੀਪ ਰਾਜੂ, ਨਿਰਮਲ ਛਜਲਵੰਡੀ, ਦਲਵਿੰਦਰ ਪੰਨੂ, ਮਨਜੀਤ ਗਹਿਰੀ, ਗੁਲਜ਼ਾਰ ਸਿੰਘ ਭੁੰਬਲੀ ਅਤੇ ਬਲਬੀਰ ਸਿੰਘ ਉਂਚਾ ਧਕਾਲਾ ਹਾਜ਼ਰ ਸਨ