ਜੈਪੁਰ ਵਿਚ ਇਕ ਪ੍ਰੀਖਿਆ ਦੌਰਾਨ ਸਿੱਖ ਲੜਕੀ ਨੂੰ ਕੁਕਾਰ ਨਾਂ ਲਾਉਣ ਤੇ ਪੇਪਰ ਦੇਣ ਤੋਂ ਵਾਂਝੇ ਰੱਖਣ ਵਾਲੀ ਸਿੱਖ ਵਿਰੋਧੀ ਘਟਨਾ ਸਬੰਧੀ ਐਸਜੀਪੀਸੀ ਕਰੇ ਸਖ਼ਤ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਜੈਪੁਰ ‘ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਜੁਡੀਸ਼ਲੀ ਪੇਪਰ ਦੇਣ ਤੋਂ ਪਹਿਲਾਂ ਕੜਾ ਕਿਰਪਾਨ ਲਾਉਣ ਤੋਂ ਰੋਕਣਾ ਸਿੱਖ ਵਿਰੋਧੀ ਵਰਤਾਰਾ ਬਹੁਤ ਹੀ ਨਿੰਦਣਯੋਗ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਜਿਹੇ ਸਿੱਖ ਵਿਰੋਧੀ ਵਰਤਾਰਿਆਂ ਨੂੰ ਰੋਕਣ ਲਈ ਅਦਾਲਤ ਦਾ ਸਹਾਰਾ ਲੈਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕਿਸੇ ਅੰਮਿਰਤਧਾਰੀ ਵਿਦਿਆਰਥੀ ਨੂੰ ਪ੍ਰੀਖਿਆ ਮੌਕੇ ਸਿੱਖ ਕੰਕਾਰ ਲਾਉਣ ਲਈ ਮਜਬੂਰ ਨਾ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜੈਪੁਰ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਜੁਡੀਸ਼ਲੀ ਪੇਪਰ ਦੇਣ ਤੋਂ ਪਹਿਲਾਂ ਕੜਾ ਕਿਰਪਾਨ ਲਾਉਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਨਿੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸ਼ਖਸ ਨੋਟਿਸ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਜੋ ਖਡੂਰ ਸਾਹਿਬ ਤਰਨਤਾਰਨ ਦੀ ਰਹਿਣ ਵਾਲੀ ਹੈ ਅਤੇ ਜੈਪੁਰ ਵਿਖੇ ਜੁਡੀਸ਼ਅਲ ਪ੍ਰੀਖਿਆ ਦਾ ਪੇਪਰ ਦੇਣ ਪਹੁੰਚੀ, ਪ੍ਰਬੰਧਕਾਂ ਵੱਲੋਂ ਉਸ ਨੂੰ ਪ੍ਰੀਖਿਆ ਦੇਣ ਤੋਂ ਪਹਿਲਾਂ ਸਿੱਖ ਕੰਕਾਰ ਕੜਾ ਕਿਰਪਾਨ ਲਾਉਣ ਲਈ ਕਿਹਾ ਗਿਆ , ਭਾਈ ਖਾਲਸਾ ਨੇ ਜਦੋਂ ਉਸ ਨੇ ਇਸ ਸਿੱਖ ਕੰਕਾਰ ਲਾਉਣ ਤੋਂ ਇਨਕਾਰ ਕੀਤਾ ਗਿਆ ਤਾਂ ਉਸ ਨੂੰ ਪ੍ਰੀਖਿਆ ਪੇਪਰ ਦੇਣ ਤੋਂ ਮਨਾਂ ਕਰ ਦਿੱਤਾ ਅਤੇ ਉਹ ਇਨ੍ਹਾਂ ਸਿੱਖ ਕੰਕਾਰਾਂ ਦੀ ਪਾਲਣਾ ਕਰਦੀ ਹੋਈ ਜੁਡੀਸ਼ਅਲੀ ਪ੍ਰੀਖਿਆ ਤੋਂ ਵਾਝਾਂ ਰਹੇ ਗਈ , ਇਸ ਸਿੱਖ ਵਿਰੋਧੀ ਘਟਨਾ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਸਿੱਖਾ ਦੀ ਮੰਨੀ ਜਾਂਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਅੰਮ੍ਰਿਤ ਧਾਰੀ ਸਿੱਖ ਵਿਦਿਆਰਥਣ ਗੁਰਪ੍ਰੀਤ ਖਡੂਰ ਸਾਹਿਬ ਨੂੰ ਜੁਡੀਸ਼ਲੀ ਪੇਪਰ ਤੋਂ ਦੂਰ ਰੱਖਣ ਵਾਲ਼ੀ ਸਾਰੀ ਘਟਨਾ ਦਾ ਸਖ਼ਤ ਨੋਟਿਸ ਲੈਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤ ਧਾਰੀ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਜੈਪੁਰ ਵਿਚ ਕੰਕਾਰ ਨਾਂ ਲਾਉਣ ਤੇ ਜੁਡੀਸ਼ਲ ਪ੍ਰੀਖਿਆ ਤੋਂ ਦੂਰ ਰੱਖਣ ਵਾਲ਼ੀ ਸਿੱਖ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦੀ ਹੈ ਕਿ ਇਸ ਸਿੱਖ ਵਿਰੋਧੀ ਵਰਤਾਰੇ ਨੂੰ ਅਦਾਲਤ ਵਿੱਚ ਲਿਆਂਦਾ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਅੰਮਿਰਤਧਾਰੀ ਵਿਦਿਆਰਥੀ ਨੂੰ ਪ੍ਰੀਖਿਆ ਮੌਕੇ ਸਿੱਖ ਕੰਕਾਰ ਲਾਉਣ ਦਾ ਹੁਕਮ ਨਾ ਕਰ ਸਕੇ।

Leave a Reply

Your email address will not be published. Required fields are marked *