ਗੁੰਡਾ ਅਨ੍ਹਸਰਾਂ ਅਤੇ ਨਸ਼ਾ ਤੱਸਕਰਾਂ ਵੱਲੋਂ ਨੌਜਵਾਨ ਭਾਰਤ ਸਭਾ ਇਕਾਈ ਪੱਖੋਵਾਲ ਦੇ ਕਾਰਕੁੰਨਾਂ ਨਾਲ਼ ਕੀਤੀ ਗੁੰਡਾਗਰਦੀ ਵਿਰੁੱਧ

ਗੁਰਦਾਸਪੁਰ

ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)–ਬੀਤੀ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਜਦੋਂ ਸਭਾ ਦੀ ਇਕਾਈ #ਪੱਖੋਵਾਲ(ਲੁਧਿਆਣਾ) ਵੱਲੋਂ ਪਿੰਡ ਵਿੱਚ ਮਸ਼ਾਲ ਮਾਰਚ ਕੀਤਾ ਜਾ ਰਿਹਾ ਸੀ, ਉਸ ਦੌਰਾਨ ਪਿੰਡ ਚੋਂ ਹੀ ਕੁਝ ਗੁੰਡੇ ਅਨਸਰਾਂ(ਨਸ਼ਾ ਤਸਕਰਾਂ) ਵੱਲੋਂ ਸਿਆਸੀ ਸ਼ੈਅ ਉੱਤੇ ਸਭਾ ਦੇ ਸਾਥੀਆਂ ਨੂੰ ਗਾਲ੍ਹਾਂ ਕੱਢਕੇ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਵਾਰ ਵਾਰ ਟਾਲਣ ਇਹਨਾਂ ਅਨਸਰਾਂ ਵੱਲੋਂ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਮਗਰੋਂ ਇਹਨਾਂ ਹੀ ਗੁੰਡਾ ਅਨਸਰਾਂ ਵੱਲੋਂ ਸਭਾ ਦੇ ਸਾਥੀ ਰਿਸ਼ੀ ਤੇ ਜਗਦੀਪ ਦੇ ਘਰ ਜਾਕੇ ਤੇਜਧਾਰ ਹਥਿਆਰਾਂ ਨਾਲ਼ ਹਮਲਾ ਕੀਤਾ ਗਿਆ, ਦਰਵਾਜੇ ਭੰਨੇ ਗਏ, ਜਾਤੀਸੂਚਕ ਗਾਲ੍ਹਾਂ ਕੱਢੀਆਂ ਗਈਆਂ। ਪਰ ਸਾਥੀਆਂ ਦੇ ਘਰੋਂ ਬਾਹਰ ਹੋਣ ਕਰਕੇ ਕਿਸੇ ਨੁਕਸਾਨ ਤੋਂ ਬਚਾਅ ਹੋ ਗਿਆ।

ਇਹ ਵੀ ਜਿਕਰਯੋਗ ਹੈ ਕਿ ਨੌਜਵਾਨ ਭਾਰਤ ਸਭਾ ਇਕਾਈ ਪੱਖੋਵਾਲ ਵੱਲੋਂ ਪਿਛਲੇ ਦਿਨੀਂ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ਼ ਮਿਲਕੇ ਇੱਕ ਨਸ਼ਾ ਵਿਰੋਧੀ ਇਕੱਤਰਤਾ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਪਿਛਲੇ ਦਿਨੀਂ ਨੌਵੀਂ ਵਿੱਚ ਪੜਦੀ ਇੱਕ ਨਾਬਾਲਗ ਬੱਚੀ ਨਾਲ਼ ਬਲਾਤਕਾਰ ਕਰਨ ਵਾਲ਼ੇ ਝੋਲ਼ਾਛਾਪ ਡਾਕਟਰ ਖਿਲਾਫ ਵੀ ਸੰਘਰਸ਼ ਕਰਕੇ ਉਸਨੂੰ ਸਜਾ ਦਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਗਈ ਸੀ। ਇਸ ਕਰਕੇ ਸਭਾ ਦੇ ਸਾਥੀ ਲਾਜਮੀਂ ਹੀ ਪਿੰਡ ਦੇ ਅਜਿਹੇ ਲੋਕਦੋਖੀ ਅਨਸਰਾਂ ਦੀਆਂ ਅੱਖਾਂ ਦਾ ਕੋਕੜੂ ਬਣੇ ਹੋਏ ਸਨ। ਇਸੇ ਕਰਕੇ ਇਹਨਾਂ ਗੁੰਡਾ ਅਨਸਰਾਂ ਵੱਲੋਂ ਬਹਾਨੇ ਲੈਕੇ ਸਭਾ ਦੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਸ ਮਾਮਲੇ ਵਿੱਚ ਸਭਾ ਦਾ ਮੰਨਣਾ ਹੈ ਕਿ ਸਭਾ ਦੇ ਸਾਥੀਆਂ ਨਾਲ ਗੁੰਡਾਗਰਦੀ ਕਰਕੇ ਪਿੰਡ ਵਿੱਚ ਨਸ਼ਿਆਂ ਖਿਲਾਫ ਉੱਠਣ ਵਾਲ਼ੀ ਮੁਹਿੰਮ ਨੂੰ ਜੰਮਦਿਆਂ ਹੀ ਮਾਰਨ ਅਤੇ ਨਸ਼ਿਆਂ ਖਿਲਾਫ ਬੋਲਣ ਵਾਲ਼ੇ ਨੌਜਵਾਨਾਂ ਨੂੰ ਦਹਿਸ਼ਤਜਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦਾ ਸਖਤ ਨੋਟਸ ਲੈਂਦਿਆਂ ਨੌਜਵਾਨ ਭਾਰਤ ਸਭਾ ਇਕਾਈ ਪੱਖੋਵਾਲ ਵੱਲੋਂ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨਾਲ਼ ਮਿਲਕੇ ਪੱਖੋਵਾਲ ਵਿਖੇ ਕੱਲ ਮਿਤੀ 2 ਅਕਤੂਬਰ ਨੂੰ ਸਵੇਰੇ ਸਾਢੇ 10 ਵਜੇ ਚੇਤਾਵਨੀ ਮਾਰਚ ਕਰਨ ਦਾ ਐਲਾਨ ਕੀਤਾ ਹੈ ਕਿ ਇਹ ਅਨਸਰ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣ, ਨਹੀਂ ਤਾਂ ਭਵਿੱਖ ਵਿੱਚ ਤਿੱਖੇ ਜਨਤਕ ਰੋਹ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *