ਵਿਦਿਆਰਥਣਾਂ ਨੂੰ ਸ਼ਰਾਬ ਪਿਆਉਣ ਵਾਲੀ ਪ੍ਰੋਫੈਸਰ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)–  ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਕਾਲਜ ਮਾਨਸਾ ਦੀ ਪ੍ਰੋਫੈਸਰ ਵੱਲੋਂ ਮਹਾਰਾਸ਼ਟਰ ਵਿੱਚ ਸੱਭਿਆਚਾਰ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸ਼ਰਾਬ ਪਿਆਏ ਜਾਣ ਖ਼ਿਲਾਫ਼ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵੱਲੋਂ ਗਠਿਤ ਕੀਤੀ ਗਈ ਪੜਤਾਲੀਆ ਕਮੇਟੀ ਅੱਗੇ ਪੇਸ਼ ਹੋ ਕੇ ਪੀੜਿਤ ਵਿਦਿਆਰਥਣਾਂ ਵੱਲੋਂ ਬਿਆਨ ਦਰਜ਼ ਕਰਵਾਏ ਗਏ ਸਨ,ਪਰ ਅਜੇ ਤੱਕ ਕਾਲਜ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਦੋਸ਼ੀ ਮੈਡਮ ਦਾ ਪੱਖ ਪੂਰਦਿਆਂ ਵਿਦਿਆਰਥਣਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਆਗੂਆਂ ਉੱਪਰ ਵਿਦਿਆਰਥਣਾਂ ਨੂੰ ਬਦਨਾਮ ਕਰਨ ਦੇ ਲਗਾਏ ਗਏ ਝੂਠੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ  ਇਸ ਸੰਘਰਸ਼ ਵਿੱਚ ਕਿਸੇ ਵੀ ਵਿਦਿਆਰਥਣ ਦਾ ਨਾਮ ਨਸ਼ਰ ਕੀਤਾ ਗਿਆ,ਸਗੋਂ ਇਸਦੇ ਉਲਟ ਜਥੇਬੰਦੀਆਂ ਦੇ ਡੈਪੂਟੇਸ਼ਨ ਵੱਲ਼ੋਂ ਜ਼ਿਲਾ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਆਡੀਓ ਰਿਕਾਰਡਿੰਗ ਦੇ ਆਧਾਰ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੀਟਿੰਗ ਕਰਨ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ,ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਦੇ ਆਗੂ ਸੱਤਨਾਮ ਸਿੰਘ ਗੰਢੂ ਖੁਰਦ ਅਤੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਦੀ ਪ੍ਰਧਾਨ ਗਗਨਦੀਪ ਕੌਰ ਮਾਨਸਾ ਨੇ ਕੀਤਾ ਨੇ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਪ੍ਰਸ਼ਾਸਨ ਵੱਲੋਂ ਕਾਰਵਾਈ ਨਾਂ ਕਰਨ ਦੇ ਖਿਲਾਫ ਜਥੇਬੰਦੀ ਵੱਲੋਂ ਅਗਲੇ ਦਿਨਾਂ ਵਿੱਚ ਵੱਖ ਵਿੱਦਿਅਕ ਅਦਾਰਿਆਂ ਅਤੇ ਪਿੰਡਾਂ ਦੇ ਵਿੱਚ ਰੋਸ ਰੈਲੀਆਂ ਕਰਨ ਉਪਰੰਤ ਕਾਲਜ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਆਇਸਾ ਵੱਲੋਂ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ,ਅਮਨਦੀਪ ਕੌਰ ਉੱਡਤ ਭਗਤ ਰਾਮ,ਗਗਨਦੀਪ ਕੌਰ ਮੌਜੋ,ਹੁਸਨ ਦੂਲੋਵਾਲ,ਹੁਸਨਦੀਪ ਕੌਰ ਨੰਗਲ ਕਲਾਂ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *