ਡਾ. ਬੀ ਆਰ ਅੰਬੇਡਕਰ ਰੇਹੜੀ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਜਰਨੈਲ ਸਿੰਘ ਮਾਨਸਾ ਨੇ ਮੁੜ ਕੀਤੀ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵਿੱਚ ਵਾਪਸੀ

ਬਠਿੰਡਾ-ਮਾਨਸਾ


ਮਾਨਸਾ ਗੁਰਦਾਸਪੁਰ 6 ਅਪ੍ਰੈਲ (ਸਰਬਜੀਤ ਸਿੰਘ)– ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਦਫ਼ਤਰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਪਹੁੰਚ ਕੇ ਡਾ਼ ਬੀ ਆਰ ਅੰਬੇਡਕਰ ਰੇਹੜੀ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਜਰਨੈਲ ਸਿੰਘ ਮਾਨਸਾ ਨੇ ਸਾਥੀਆਂ ਸਮੇਤ ਪਾਰਟੀ ਦੇ ਸੈਂਟਰਲ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ੍ਕੇਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਨੰਦਗੜ੍ਹ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਗਣਾ ਦੀ ਹਾਜ਼ਰੀ ਵਿੱਚ ਦੁਬਾਰਾ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਗੁਮਰਾਹ ਕਰਕੇ ਪਾਰਟੀ ਨਾਲੋਂ ਵੱਖ ਕਰ ਦਿੱਤਾ ਗਿਆ ਸੀ ਇਸ ਅਰਸੇ ਦੇ ਦੌਰਾਨ ਅਸੀਂ ਸਭ ਕੁਝ ਸਮਝ ਗਏ ਹਾਂ ਤੇ ਸਾਨੂੰ ਆਪਣੀ ਦਾ ਗ਼ਲਤੀ ਅਹਿਸਾਸ ਹੋ ਗਿਆ ਹੈ ਤੇ ਅਸੀਂ ਮੁੜ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵਿੱਚ ਸ਼ਾਮਲ ਹੁੰਦੇ ਹਾਂ
ਇਸ ਮੌਕੇ ਲਾਲ ਝੰਡਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਜੀਤ ਸਿੰਘ ਬੋਹਾ ਦਫ਼ਤਰ ਇੰਚਾਰਜ ਦਰਸ਼ਨ ਦਾਨੇਵਾਲਾ ਭੋਲ਼ਾ ਸਿੰਘ ਦਾਨੇਵਾਲਾ ਸ਼ਹਿਰੀ ਸਕੱਤਰ ਕਾਮਰੇਡ ਕ੍ਰਿਸ਼ਨਾ ਕੌਰ ਤਹਿਸੀਲ ਮਾਨਸਾ ਦੇ ਸਕੱਤਰ ਕਾਮਰੇਡ ਸੇਵਕ ਸਿੰਘ ਮਾਨ ਸੋਹਣ ਸਿੰਘ ਉੱਭਾ ਸਾਧੂ ਸਿੰਘ ਬੁਰਜ ਢਿੱਲਵਾਂ ਬਸੰਤ ਰਾਮ ਦਿੱਤੇ ਵਾਲਾ ਆਦਿ ਸ਼ਾਮਲ ਸਨ

Leave a Reply

Your email address will not be published. Required fields are marked *