ਅੰਮ੍ਰਿਤਸਰ ਗੁਰਦਾਸਪੁਰ, 6 ਅਪ੍ਰੈਲ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਮਾਝਾ ਜੋਨ ਪੱਧਰੀ ਸੰਵਿਧਾਨ ਬਚਾਓ, ਲੋਕਤੰਤਰ ਬਚਾਓ, ਦੇਸ਼ ਬਚਾਓ ਦੇ ਨਾਹਰੇ ਹੇਠ ਮੰਗਲ ਸਿੰਘ ਧਰਮਕੋਟ, ਦਲਵਿੰਦਰ ਸਿੰਘ ਪੰਨੂ ਅਤੇ ਬਲਬੀਰ ਸਿੰਘ ਝਾਮਕਾ ਦੀ ਪ੍ਰਧਾਨਗੀ ਹੇਠ ਕੰਨਵੈਨਸਨ ਕੀਤੀ ਗਈ।ਇਸ ਸਮੇਂ ਬੋਲਦਿਆਂ ਬਲਬੀਰ ਸਿੰਘ ਮੂਧਲ,ਨਿਰਮਲ ਸਿੰਘ ਛੱਜਲਵੱਡੀ, ਲਿਬਰੇਸ਼ਨ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਫਾਸੀ ਨੀਤੀ ਕਾਰਨ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਭਾਰੀ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦਾ ਸਬੂਤ ਹੈ ਕਿ ਚੋਣਾਂ ਦੇ ਚਲ ਰਹੇ ਦੌਰ ਦੋਰਾਨ ਵੀ ਸਰਕਾਰ ਆਪਣੇ ਵਿਰੋਧੀਆਂ ਨੂੰ ਈ ਡੀ,ਸੀ ਬੀ ਆਈ ਅਤੇ ਹੋਰ ਸੰਵਿਧਾਨਕ ਸੰਸਥਾਵਾਂ ਰਾਹੀਂ ਡਰਾ,ਧਮਕਾ ਅਤੇ ਗ੍ਰਿਫਤਾਰ ਕਰ ਰਹੀ ਹੈ।ਚੋਣ ਬਾਂਡ ਦਾ ਸਕੈਡਲ ਸੁਪਰੀਮ ਕੋਰਟ ਵਲੋਂ ਸਾਹਮਣੇ ਲਿਆਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜਾਂ ਨੂੰ ਤਰਾਂ ਤਰਾਂ ਦੇ ਢੰਗਾਂ ਨਾਲ ਧਮਕਾਇਆ ਜਾ ਰਿਹਾ ਹੈ।

ਸਰਕਾਰ ਦੇ ਇਨ੍ਹਾਂ ਗੈਰਸੰਵਿਧਾਨਕ ਅਤੇ ਗੈਰ ਲੋਕਤੰਤਰੀ ਅਮਲ ਦੇ ਚਲਦਿਆਂ ਚੋਣਾਂ ਦੀ ਨਿਰਪੱਖਤਾ ਉਂਪਰ ਸਵਾਲੀਆ ਚਿੰਨ੍ਹ ਲੱਗਣੇ ਲਾਜ਼ਮੀ ਹਨ। ਬੁਲਾਰਿਆਂ ਕਿਹਾ ਕਿ ਮੌਜੂਦਾ ਸਥਿਤੀ ਮੰਗ ਕਰਦੀ ਹੈ ਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਭਾਜਪਾ ਅਤੇ ਆਰ ਐਸ ਐਸ ਦੇ ਫਾਸ਼ੀ ਮਨਸੂਬਿਆਂ ਨੂੰ ਹਾਰ ਦੇਣ ਲਈ2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਜੋੜ ਨੂੰ ਜਿਤਾਇਆ ਜਾਵੇ। ਕਿਉਂਕਿ ਜੇਕਰ
ਦੁਬਾਰਾ ਭਾਜਪਾ ਅਤੇ ਆਰ ਐਸ ਐਸ ਭਾਰਤ ਦੀ ਸਤ੍ਹਾ ਉਪਰ ਆਪਣੀ ਰਾਜਨੀਤਕ ਤਿਕੜਮਬਾਜੀ ਰਾਹੀਂ ਕਾਬਜ਼ ਹੋ ਜਾਂਦੀ ਹੈ ਤਾਂ ਦੇਸ਼ ਲਈ ਇਹ ਖਤਰਨਾਕ ਵਰਤਾਰਾ ਹੋਵੇਗਾ। ਇਸ ਸਮੇਂ ਮਦਨਜੀਤ ਕਾਦਰਾਬਾਦ, ਲਖਬੀਰ ਸਿੰਘ ਅਜਨਾਲਾ, ਕੁਲਦੀਪ ਰਾਜੂ, ਗੁਰਪਿੰਦਰ ਕੌਰ ਨਵਾਂ ਪਿੰਡ, ਲਖਵਿੰਦਰ ਸਿੰਘ ਛੇਹਰਟਾ, ਵਿਰਸਾ ਵਿਹਾਰ ਦੇ ਪ੍ਰਬੰਧਕ ਰਮੇਸ਼ ਯਾਦਵ ਅਤੇ ਉਘੇ ਪੱਤਰਕਾਰ ਪਰਸ਼ੋਤਮ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।


