ਕੱਥੂਨੰਗਲ, ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)–ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਈ.ਆਰ.ਬੀ ਟੋਲ ਕੰਪਨੀ ਕੱਥੂਨੰਗਲ ਤੋਂ ਅੰਮ੍ਰਿਤਸਰ ਅਤੇ ਲੱਧ ਪਾਲਮਾ ਪਠਾਨਕੋਟ ਦੇ ਟੋਲ ਵਰਕਰਾਂ ਨੇ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਟਰਮੀਨੈਟ ਕੀਤੇ 6 ਵਰਕਰਾਂ ਦੀ ਬਹਾਲੀ ਲੰਬੇ ਸਮੇਂ ਤੋ ਸੰਘਰਸ਼ ਕਰ ਰਹੇ ਹਨ। ਇਹ ਵਰਕਰ 25 ਦਸੰਬਰ ਨੂੰ ਕੰਮ ਛੱਡ ਕੇ ਲਗਾਤਾਰ ਹੜਤਾਲ ਤੇ ਬੈਠੇ ਹੋਏ ਹਨ। ਅੱਜ ਟੋਲ ਕੰਪਨੀਆਂ ਦੇ ਅਧਿਕਾਰੀ ਅਤੇ ਧਰਨਾਕਾਰੀਆ ਦੀ ਮੀਟਿੰਗ ਏ.ਡੀ.ਸੀ ਗੁਰਪ੍ਰੀਤ ਸਿੰਘ ਨਾਲ ਹੋਈ। ਜਿਸ ਵਿੱਚ ਐਸ.ਪੀ ਯੁਗਰਾਜ ਸਿੰਘ, ਡੀ.ਐਸ.ਪੀ ਮਜੀਠਾ, ਕਮਲਪ੍ਰੀਤ ਸਿੰਘ, ਐਸ.ਐਚ.ਓ ਕੱਥੂਨੰਗਲ ਮਨਤੇਜ ਸਿੰਘ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਅੰਮ੍ਰਿਤਪਾਲ ਸਿੰਘ ਅਵਦਾਲ, ਬਲਬੀਰ ਸਿੰਘ, ਤਜਿੰਦਰ ਸਿੰਘ, ਪ੍ਰਭਜੀਤ ਸਿੰਘ, ਕੋਮਲਪ੍ਰੀਤ ਸਿੰਘ, ਜੋਗਿੰਦਰ ਸਿੰਘ ਸਿੱਧਵਾਂ, ਸ਼ਮੀਰ, ਜਰਨਲ ਮੈਨੇਜਰ ਵਿਵੇਕ ਗਡੀਕਰ ਅਤੇ ਟੀ.ਏ ਵਿਕਾਸ ਸ਼ਰਮਾ ਸ਼ਾਮਲ ਹੋਏ।
ਇਸ ਸਬੰਧੀ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਮੀਟਿੰਗ ਵਿੱਚ ਹੱਕੀ ਮੰਗਾਂ ਮਨਵਾਉਣ ਲਈ ਸਹਿਮਤੀ ਬਣ ਗਈ। ਪਰ ਟੋਲ ਪਲਾਜਾ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਇੰਨ੍ਹਾਂ ਮੰਨੀਆ ਹੋਈ ਮੰਗਾਂ ਦੀ ਮੰਜੂਰੀ ਲਈ ਹੈਡ ਆਫਿਸ ਮੁੰਬਈ ਤੋਂ ਲੈਣ ਵਾਸਤੇ 12 ਦਸੰਬਰ ਦਾ ਸਮਾਂ ਮੰਗਿਆ ਗਿਆ। ਜਿਸ ਤੇ ਵਿਚਾਰ ਕਰਦਿਆਂ ਕਿਸਾਨ ਆਗੂ ਅਤੇ ਟੋਲ ਵਰਕਰ ਯੂਨੀਅਨ ਦੇ ਆਗੂਆਂ ਨੇ ਫੈਸਲਾ ਕੀਤਾ ਕਿ 8 ਦਸੰਬਰ ਨੂੰ ਟੋਲ ਫਰੀ ਕਰਨ ਦਾ ਪ੍ਰੋਗ੍ਰਾਮ 12 ਦਸੰਬਰ ਤਕ ਰੱਦ ਕੀਤਾ ਜਾਂਦਾ ਹੈ। ਪਰ ਟੋਲ ਵਰਕਰਾਂ ਦੀ ਹੜਤਾਲ ਸੰਪੂਰਨ ਤੌਰ ਤੇ ਹੱਕੀ ਮੰਗਾਂ ਲਾਗੂ ਹੋਣ ਤੇ 6 ਵਰਕਰਾਂ ਦੀ ਬਹਾਲੀ ਹੋਣ ਤੱਕ ਨਿਰੰਤਰਨ ਜਾਰੀ ਰਹੇਗੀ।