ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਭਾਸ਼ ਚੰਦਰ ਵੱਲੋਂ ਮਨਾਹੀ ਦੇ ਹੁਕਮ ਜਾਰੀ

ਗੁਰਦਾਸਪੁਰ

ਬਿਨ੍ਹਾਂ ਤਹਿਬਜ਼ਾਰੀ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਸਮਾਨ ਬਾਹਰ ਨਹੀ ਰੱਖੇਗਾ

ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਸੁਭਾਸ਼ ਚੰਦਰ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਹੈ ਕਿ ਸੀਨੀਅਰ ਪੁਲਿਸ ਕਪਤਾਨ ਬਟਾਲਾ ਨੇ ਆਪਣੇ ਪੱਤਰ ਰਾਹੀਂ ਸੂਚਿਤ ਕੀਤਾ ਸੀ ਕਿ ਬਟਾਲਾ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਰੀਬ 8-10 ਫੁੱਟ ਆਪਣੀਆਂ ਦੁਕਾਨਾਂ ਦਾ ਸਮਾਨ ਰੱਖਿਆ ਜਾਂਦਾ ਹੈ, ਜਿਸ ਨਾਲ ਬਜ਼ਾਰ ਵਿੱਚ ਰਸਤਾ ਤੰਗ ਹੋ ਜਾਂਦਾ ਹੈ। ਅਜਿਹਾ ਹੋਣ ਨਾਲ ਆਵਾਜਾਈ ਵਿੱਚ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਅਤੇ ਲੜਾਈ ਦਾ ਮਾਹੌਲ ਬਨਣ ਕਾਰਨ ਤਨਾਅ ਵਾਲੀ ਸਥਿਤੀ ਹੋ ਜਾਣ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਰਹਿੰਦਾ ਹੈ।

ਇਸ ਸਭ ਨੂੰ ਦੇਖਦੇ ਹੋਏ ਸੁਭਾਸ਼ ਚੰਦਰ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੇਠ ਲਿਖੇ ਅਨੁਸਾਰ ਹੁਕਮ ਪਾਸ ਕੀਤੇ ਹਨ ਕਿ ਬਿਨ੍ਹਾਂ ਤਹਿਬਜ਼ਾਰੀ ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਟਰ ਤੋ ਬਾਹਰ ਆਪਣੀ ਦੁਕਾਨ ਦਾ ਕੋਈ ਵੀ ਸਮਾਨ ਬਾਹਰ ਨਹੀ ਰੱਖੇਗਾ। ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਾਹਮਣੇ ਕੋਈ ਰੇਹੜੀ ਕਾਰਪੋਰੇਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਗਾਵੇਗਾ। ਦੁਕਾਨ ਦੇ ਬਾਹਰ ਸੜਕ ਦੀ ਜਗ੍ਹਾ ਉੱਪਰ ਸ਼ੈੱਡ ਜਾਂ ਵਧਾ ਨਾ ਪਾਇਆ ਜਾਵੇ। ਜਿੰਨਾਂ ਰੇਹੜੀ ਵਾਲਿਆਂ ਨੂੰ ਜੋ ਜਗ੍ਹਾ ਰੇਹੜੀ ਲਗਾਉਣ ਲਈ ਅਲਾਟ ਹੋਈ ਹੈ, ਉਸ ਜਗ੍ਹਾ ਤੋਂ ਇਲਾਵਾ ਉਹ ਆਮ ਬਜ਼ਾਰਾਂ ਵਿੱਚ ਰੇਹੜੀ ਨਹੀ ਲਗਾਉਣਗੇ। ਇਹ ਹੁਕਮ 30 ਨਵੰਬਰ 2023 ਤੋਂ 28 ਜਨਵਰੀ 2024 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *