ਅੰਮ੍ਰਿਤਸਰ, ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)- – ਸਰਬੱਤ ਖਾਲਸਾ ਦੇ ਪੰਜ ਲੱਖ ਇਕੱਠ’ਚ ਥਾਪੇ ਗਏ ਜੇਲ੍ਹ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਐਕਟਿੰਗ ਜਥੇਦਾਰ ਤੇ ਸਾਬਕਾ ਐਮ ਪੀ ਭਾਈ ਧਿਆਨ ਸਿੰਘ ਮੰਡ ਨੇ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਬੀਤੇ ਦਿਨੀਂ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਜੀ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹੋਰਾਂ ਦੋਸ਼ੀਆਂ ਨੂੰ ਸੁਣਾਈ ਸਜ਼ਾ ਨੂੰ ਇੱਕ ਸਿੱਖ ਵਿਰੋਧੀ ਡਰਾਮਾ ਦੱਸਿਆ ਤੇ ਕਿਹਾ ਇਹਨਾਂ ਜਥੇਦਾਰਾਂ ਨੂੰ ਸਰਬੱਤ ਖਾਲਸਾ ਰਾਹੀਂ ਰੱਦ ਕਰਨ ਤੋਂ ਬਾਅਦ ਹੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨਿਯੁਕਤ ਕੀਤਾ ਗਿਆ ਸੀ ,ਅਤੇ ਜਥੇਦਾਰ ਸਾਹਿਬ ਵੱਲੋਂ ਆਪਣੀ ਗੈਰ ਹਾਜ਼ਰੀ ਨੂੰ ਕਵਰ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਮੇਂ ਸਮੇਂ ਤੇ ਭਾਈ ਹਵਾਰਾ ਵੱਲੋਂ ਕੌਮ ਦੇ ਨਾਮ ਭੇਜੇ ਸੰਦੇਸ਼ਾਂ ਨੂੰ ਕੌਮ ਦੇ ਰੂਬਰੂ ਕਰਦੇ ਰਹਿੰਦੇ ਹਨ ਅਤੇ ਇਸੇ ਕੜੀ ਤਹਿਤ ਅੱਜ ਵੀ ਭਾਈ ਹਵਾਰਾ ਵੱਲੋਂ ਭੇਜੇ ਹੁਕਮ ਨੂੰ ਕੌਮ ਦੇ ਸਮਰਪਿਤ ਕਰਨ ਹਿੱਤ ਸਤਿਕਾਰ ਯੋਗ ਭਾਈ ਧਿਆਨ ਸਿੰਘ ਮੰਡ, ਭਾਈ ਸਖੀਰਾ ਜੀ, ਡਾਕਟਰ ਮਨਜੀਤ ਭੋਮਾ, ਭਾਈ ਵਿਰਸਾ ਸਿੰਘ ਖਾਲਸਾ ਤੇ ਹੋਰ ਉੱਚ ਪੰਥਕ ਸ਼ਖਸ਼ੀਅਤਾਂ ਨੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਇੱਕ ਜ਼ਰੂਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਭਾਈ ਮੰਡ ਨੇ ਸਪੱਸ਼ਟ ਕੀਤਾ ਅਸੀਂ ਸਰਬੱਤ ਖਾਲਸਾ ਵੱਲੋਂ ਨਾਂ ਮਨਜ਼ੂਰ ਅਕਾਲ ਤਖ਼ਤ ਸਾਹਿਬ ਦੇ ਬਾਦਲ ਅਕਾਲੀ ਜਥੇਦਾਰ ਸਾਹਿਬਾਨਾਂ ਵੱਲੋਂ ਦੋਸ਼ੀ ਅਕਾਲੀਆਂ ਨੂੰ ਫਿਰ ਤੋਂ ਕੌਮ ਨਾਲ ਗੰਧਾਰੀ ਕਰਨ ਹਿੱਤ ਸਜ਼ਾ ਦੇ ਨਾਂ ਤੇ ਕੀਤੀ ਡਰਾਮੇ ਬਾਜ਼ੀ ਨੂੰ ਮੁੱਢੋ ਹੀ ਰੱਦ ਕਰਦੇ ਹਾਂ ਅਤੇ ਭਾਈ ਨਰਾਇਣ ਸਿੰਘ ਚੌੜਾ ਨੂੰ ਜਿੰਨਾ ਨੇ ਅਜਿਹਾ ਕਰਕੇ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਹੈ ਸਮੇਂ ਆਉਂਣ ਤੇ ਉਨ੍ਹਾਂ ਨੂੰ ਫਕਰ ਏ ਕੌਮ ਏਵਾੜ ਨਾਲ ਸਨਮਾਨਤ ਕਰਾਂਗੇ, ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਭਾਈ ਨਰਾਇਣ ਸਿੰਘ ਚੌੜਾ ਦੀ ਪੱਗ ਲਾਉਣ ਵਾਲਾ ਜਾਂ ਤਾਂ ਜਲਦੀ ਤੋਂ ਜਲਦੀ ਆਪਣੀ ਗਲਤੀ ਦੀ ਮੁਨਾਫੀ ਮੰਗੇ ਨਹੀਂ, ਤਾਂ ਸਿੱਖੀ ਰਵਾਇਤਾਂ ਅਨੁਸਾਰ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਬੱਤ ਖਾਲਸਾ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲੈ ਫੈਸਲਿਆਂ ਦੀ ਪੂਰਨ ਹਮਾਇਤ ਕਰਦੀ ਹੈ ,ਉਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਤੋਂ ਮੰਗ ਕਰਦੀ ਹੈ ਉਹ ਬਾਦਲਾਂ ਨੂੰ ਕੌਮ ਦੇ ਸਿਰ ਮੜਨ ਲਈ ਸਜ਼ਾ ਦੇ ਨਾਂ ਤੇ ਕੀਤੀ ਡਰਾਮਾਬਾਜੀ ਤੇ ਮੁੜ ਵਿਚਾਰ ਕਰਨ ਦੀ ਲੋੜ ਤੇ ਜੋਰ ਦੇਣ ਤੇ ਦੋਸ਼ੀ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆਂ ਜਾਵੇ ਦੇ ਨਾਲ ਨਾਲ ਭਾਈ ਨਰਾਇਣ ਸਿੰਘ ਚੌੜਾ ਦੀ ਪੱਗ ਲਾਉਣ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਬੱਤ ਖਾਲਸਾ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਕੀਤੀ ਅਰਦਾਸ ਅਤੇ ਪ੍ਰੈਸ ਕਾਨਫਰੰਸ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਇਸ ਤੋਂ ਪਹਿਲਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਅਕਾਲ ਤਖ਼ਤ ਸਾਹਿਬ ਤੋਂ ਦੋਸ਼ਾਂ ਮੁਤਾਬਿਕ ਸਜ਼ਾ ਘੱਟ ਦੇਣ ਦੇ ਨਾਲ-ਨਾਲ ਹੋਰ ਬਹੁਤ ਪੰਥਕ ਆਗੂਆਂ ਨੇ ਜਥੇਦਾਰ ਸਾਹਿਬ ਵੱਲੋਂ ਸੁਣਾਈ ਨਾਂਮਾਤਰ ਸਜ਼ਾ ਦੇਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ, ਭਾਈ ਧਿਆਨ ਸਿੰਘ ਮੰਡ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,ਜਿੰਨਾ ਨੇ ਆਪਣੀਆਂ ਸਰਕਾਰਾਂ ਸਮੇਂ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ ਗਲੀਆਂ ਨਾਲੀਆਂ’ਚ ਰੋਲਿਆ, ਸੈਂਕੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕੀਤੇ, ਭਾਈ ਮੰਡ ਨੇ ਕਿਹਾ ਬਾਈਬਲ ਕਲਾਂ ਵਿਖੇ ਗੁਰਬਾਣੀ ਦਾ ਪਾਠ ਕਰਦੇ ਹੋਏ ਸਿੰਘਾਂ ਤੇ ਗੋਲੀਆਂ ਚਲਾ ਕੇ ਦੋ ਨੂੰ ਸ਼ਹੀਦ ਕਰਨ ਤੇ ਕਈਆਂ ਨੂੰ ਜ਼ਖ਼ਮੀ ਕਰਨ ਵਾਲੇ ਸਾਰੇ ਗੁਨਾਹਾਂ ਨੂੰ ਸੁਖਬੀਰ ਨੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕਬੂਲਿਆ, ਭਾਈ ਮੰਡ ਨੇ ਕਿਹਾ ਸੇਵਾ ਤਾਂ ਕਰਮਭਾਗਾ ਵਾਲਿਆਂ ਨੂੰ ਮਿਲਦੀ ਹੈ ,ਪਰ ਦੋਸ਼ੀਆਂ ਨੂੰ ਤਾਂ ਡੰਡ ਹੀ ਲਾਏ ਜਾਣ ਦੀ ਅਕਾਲ ਤਖ਼ਤ ਸਾਹਿਬ ਸਿੱਖ ਮਰਯਾਦਾ ਹੈ, ਭਾਈ ਮੰਡ ਨੇ ਕਿਹਾ ਗੁਰਬਾਣੀ ਦੇ ਪਵਿੱਤਰ ਸਰੂਪ ਚੋਰੀ ਹੋਣ ਦੇ ਨਾਲ ਨਾਲ ਅਕਾਲੀ ਸਰਕਾਰ ਦੀਆਂ ਗਲਤੀਆਂ ਵਿਰੁੱਧ ਜਥੇਦਾਰ ਸਾਹਿਬ ਕਦੇ ਨਹੀਂ ਬੋਲੇ ਤੇ ਹੁਣ ਗਿਣੀ ਮਿਥੀ ਸਾਜਸ਼ ਤਹਿਤ ਬਾਦਲ ਦੇ ਬੱਜਰ ਪਾਪਾ ਦੀ ਨਾਮਾਤ੍ਰ ਸਜ਼ਾ ਦੇ ਕੇ ਕੌਮ ਦੇ ਸਿਰ ਤੇ ਬੈਠਾਇਆ ਜਾ ਰਿਹਾ ਹੈ ,ਜੋਂ ਸਾਨੂੰ ਤੇ ਸਿੱਖ ਪੰਥ ਨੂੰ ਬਿਲਕੁਲ ਪ੍ਰਵਾਨ ਨਹੀਂ ?ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਰਬੱਤ ਖਾਲਸਾ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲੈ ਗਏ ਫੈਸਲਿਆਂ ਦੀ ਪੂਰਨ ਹਮਾਇਤ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਜਥੇਦਾਰ ਸਾਹਿਬ ਕੌਮ ਦੀ ਤਰਜਮਾਨੀ ਕਰਨ ਦੀ ਲੋੜ ਤੇ ਜ਼ੋਰ ਦੇਣ ਤੇ ਬਾਦਲਕਿਆਂ ਦੇ ਗੁਨਾਹਾਂ ਪਾਪਾ ਮੁਤਾਬਕ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੱਡਾ ਡੰਡ ਦੇਣ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਸਾਬਕਾ ਫੈਡਰੇਸ਼ਨ ਆਗੂ ਭਾਈ ਬਿੱਟੂ ਮਜੀਠਾ ਤੋਂ ਇਲਾਵਾ ਭਾਈ ਮੰਡ ਸਾਹਿਬ ਜੀ ਨਾਲ ਆਏਂ ਕਈ ਪੰਥਕ ਸ਼ਖਸ਼ੀਅਤਾਂ ਹਾਜ਼ਰ ਸਨ ।।