ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਚ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਅੱਠ ਹਫਤਿਆਂ ਲਈ ਵੱਖ- ਵੱਖ ਗਤੀਵਿਧੀਆਂ ਕਰਵਾਈਆਂ

ਗੁਰਦਾਸਪੁਰ


ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)– ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਨੋਡਲ ਅਫਸਰ ਸੁਨੀਲ ਕੁਮਾਰ , ਬਿਕਰਮਜੀਤ ਕੌਰ , ਲਖਬੀਰ ਕੌਰ ਅਤੇ ਸਾਕਸ਼ੀ ਸੈਣੀ ਜੀ ਦੇ ਸਹਿਯੋਗ ਨਾਲ ਵੱਖ – ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਅੱਠ ਹਫਤਿਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਲਾਈਵ ਵੈਬੀਨਾਰ ਕਰਵਾਏ ਗਏ ਅਤੇ ਫੀਲਿਡ ਵਿਜ਼ਿਟ ਕਰਵਾ ਕੇ ਕੂੜੇ ਦੇ ਰੱਖ – ਰਖਾਵ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਸਦੀ ਸਾਂਭ – ਸੰਭਾਲ ਸੰਬੰਈ ਗਾਈਡਲਾਈਨਜ਼ ਦਿੱਤੀਆਂ ਗਈਆਂ । ਇਸ ਦੌਰਾਨ ਵਿਦਿਆਰਥੀ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ । ਇਨ੍ਹਾਂ ਤੋ ਇਲਾਵਾਂ ਪਬਲਿਕ ਸਪੀਕਿੰਗ , ਸਟੋਰੀ ਟੈਲਿੰਗ ਅਤੇ ਵਿਦਿਆਰਥੀਆਂ ਵੱਲੋ ਜਨਤੱਕ ਥਾਵਾਂ ਤੇ ਜਾ ਨੁੱਕੜ ਨਾਟਕ ਕਰਵਾਇਆ ਗਿਆ । ਪਾਵਰ ਪੁਆਇੰਟ ਤੇ ਸਲਾਈਡਾਂ ਤਿਆਰ ਕੀਤੀਆ ਗਈਆਂ ਅਤੇ ਇਸ ਸਾਰੇ ਪ੍ਰੋਗਰਾਮਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਅਤੇ ਵੇਸਟ ਮੈਨੇਜਮੈਂਟ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਮੋਕੇ ਡਾ. ਮਦਨ ਲਾਲ, ਨੀਨਾ ਸ਼ਰਮਾ ਅਤੇ ਅਧਿਆਪਕ ਸਹਿਬਾਨ ਅਦਿ ਹਾਜ਼ਰ ਸਨ ।

Leave a Reply

Your email address will not be published. Required fields are marked *