21 ਮਈ ਨੂੰ ਜਗਰਾਓ ਵਿਖੇ ਕਿਸਾਨ ਮਹਾ ਪੰਚਾਇਤ ਕਰਾਉਣ ਦਾ ਫੈਸਲਾ ਕੀਤਾ-ਕਾਮਰੇਡ ਜਗਤਾਰ ਸਿੰਘ

ਅੰਮ੍ਰਿਤਸਰ

ਅੰਮ੍ਰਿਤਸਰ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)— ਰੈਵੂਲੇਸ਼ਨਰੀ ਕਮੂਨਿਸਟਪਾਰਟੀ ਆਫ ਇੰਡੀਆ ਦੇ ਦਫਤਰ ਫੌਜਾ ਸਿੰਘ ਭੁੱਲਰ ਹਾਲ ਵਿਖੇ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਪੰਜਾਬ ਚੈਪਟਰ ਦੀ ਜਿਲਾ ਅੰਮ੍ਰਿਤਸਰ ਦੀ ਮੀਟਿੰਗ ਕਾਮਰੇਡ ਜਗਤਾਰ ਸਿੰਘ ਕਰਮਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਕਾਮਰੇਡ ਲਾਡੀ ਨਰਿੰਦਰ ਤੇੜਾ ,ਬਲਵੀਰ ਸਿੰਘ ਝਾਮਕਾ, ਕੁਲਦੀਪ ਸਿੰਘ ਤੇੜਾ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕਾਮਰੇਡ ਮੰਗਲ ਸਿੰਘ ਧਰਮਕੋਟ ਜਮਹੂਰੀ ਕਿਸਾਨ ਸਭਾ ਵੱਲੋਂ ਡਾਕਟਰ ਸਤਨਾਮ ਸਿੰਘ ਅਜਨਾਲਾ ,ਕੁਲਵੰਤ ਸਿੰਘ ਮੱਲੂ ਨੰਗਲ ਟਹਿਲ ਸਿੰਘ ਸੰਗਤਪੁਰਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਧਨਵੰਤ ਸਿੰਘ ਖਤਰਾਏ ਕਲਾਂ,ਅਮਰੀਕ ਸਿੰਘ ਸੰਗਤਪੁਰਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੁਖਦੇਵ ਸਿੰਘ ਸੈਂਸਰਾ ਆਲ ਇੰਡੀਆ ਕਿਸਾਨ ਸਭਾ ਵੱਲੋਂ ਸਵਿੰਦਰ ਸਿੰਘ ਮੀਰਾਂਕੋਟ ਬੀਕੇਯੂ ਰਾਜੇਵਾਲ ਵੱਲੋਂ ਕੁਲਵਿੰਦਰ ਸਿੰਘ ਮਾਨ ਤੇ ਸਾਥੀ ਸੀਟੀਯੂ ਪੰਜਾਬ ਜਗਤਾਰ ਸਿੰਘ ਕਰਮਪੁਰਾ ਤੇ ਸਾਥੀ ਪੈਰਾ ਮੈਡੀਕਲ ਯੂਨੀਅਨ ਵੱਲੋਂ ਨਰਿੰਦਰ ਹਾਤੋ ਤੇ ਸਾਥੀ ਆਦਿ ਹਾਜ਼ਰ ਸਨ, 21 ਮਈ ਨੂੰ ਜਗਰਾਓ ਜਿਲਾ ਲੁਧਿਆਣਾ ਵਿਖੇ ਕਿਸਾਨ ਮਹਾ ਪੰਚਾਇਤ ਕਰਾਉਣ ਦਾ ਜੋ ਫੈਸਲਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕੀਤਾ ਗਿਆ ਹੈ ਉਸ ਤਹਿਤ ਜ਼ਿਲਾ ਅੰਮ੍ਰਿਤਸਰ ਵਿੱਚੋਂ ਭਾਰੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਕਿਰਤੀ ਅਤੇ ਮਿਹਨਤਕਸ਼ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਅਤੇ ਬੀਜੇਪੀ ਦੇ ਉਮੀਦਵਾਰਾਂ ਦੇ ਵਿਰੋਧ ਕਰਨ ਦਾ ਫੈਸਲਾ ਕੀਤ।

Leave a Reply

Your email address will not be published. Required fields are marked *