27 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੀ ਗੇਹ ਪ੍ਰੇਡ ਵਿਰੋਧ ਹੋਣ ਕਰਕੇ ਹੋਈ ਰੱਦ? ਪਿੱਛੇ ਹਟੇ ਪ੍ਰਬੰਧਕ,ਨਹੀਂ ਪਹੁੰਚਾਉਣਾ ਚਾਹੁੰਦੇ ਭਾਵਨਾਵਾਂ ਨੂੰ ਠੇਸ- ਭਾਈ ਵਿਰਸਾ ਸਿੰਘ ਖਾਲਸਾ

ਅੰਮ੍ਰਿਤਸਰ

ਅੰਮ੍ਰਿਤਸਰ, ਗੁਰਦਾਸਪੁਰ, 6 ਅਪ੍ਰੈਲ (ਸਰਬਜੀਤ ਸਿੰਘ)- 2019 ਤੋਂ ਰੇਗਨ ਚੱਡਾ ਤੇ ਹੋਰ ਪ੍ਰਬੰਧਾਂ ਰਾਹੀਂ ਗੇਹ ਪ੍ਰੇਡ ਕਰਵਾਉਣ ਵਾਲੇ ਪ੍ਰਬੰਧਕਾਂ ਨੇ ਅੰਮ੍ਰਿਤਸਰ’ਚ 27 ਅਪ੍ਰੈਲ ਨੂੰ ਹੋਣ ਵਾਲੀ ਗੇਹ ਪ੍ਰੇਡ ਨੂੰ ਲੋਕਾਂ ਦੇ ਵੱਡੇ ਵਿਰੋਧ ਕਾਰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਉਹਨਾਂ ਇਹ ਵੀ ਕਿਹਾ ਅਸੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਹੱਕ’ਚ ਨਹੀਂ ? ਇਹ ਤਾਂ ਉਹਨਾਂ ਦੇ ਰੋਜ਼ਗਾਰ, ਸਿਹਤ ਆਦਿ ਨੂੰ ਮੁੱਖ ਰੱਖਦਿਆਂ ਕਰਵਾਉਂਦੇ ਸੀ,ਪਰ ਇਸ ਵਾਰ ਅੰਮ੍ਰਿਤਸਰ ਵਿਖੇ ਹੋਣ ਵਾਲੀ ਗੇਹ ਪ੍ਰੇਡ ਨਾਂ ਹੋਣ ਦੀ ਪੰਥਕ ਜਥੇਬੰਦੀਆਂ ਤੇ ਹੋਰ ਵੱਡੇ ਵੱਡੇ ਸਮਾਜ ਸੇਵਕਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਇਸ ਪ੍ਰੇਡ ਨੂੰ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਪੈਗੰਬਰਾਂ ਤੇ ਸ਼ਹੀਦੀ ਦੀ ਪਵਿੱਤਰ ਧਰਤੀ ਤੇ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਨੋਜਵਾਨ ਬੱਚੇ ਬੱਚਿਆਂ ਤੇ ਗਹਿਰਾ ਅਸਰ ਪਵੇਗਾ ਇਸ ਕਰਕੇ ਇਸ ਨੂੰ ਕਿਸੇ ਕੀਮਤ ਨਹੀਂ ਹੋਣ ਦਿੱਤਾ ਜਾਵੇਗਾ, ਪਰ ਇਸ ਪ੍ਰੇਡ ਦੇ ਪ੍ਰਬੰਧਕਾਂ ਨੇ ਅੰਮ੍ਰਿਤਸਰ’ਚ 27 ਅਪ੍ਰੈਲ ਨੂੰ ਹੋਣ ਵਾਲੀ ਗੇਹ ਪ੍ਰੇਡ ਨੂੰ ਰੱਦ ਕਰ ਦਿੱਤਾ ਹੈ,ਜੋ ਪ੍ਰਬੰਧਕਾਂ ਦਾ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਦੇ ਨਾਲ ਨਾਲ ਸਮੇਂ ਦੀ ਲੋੜ ਵਧੀਆ ਫੈਸਲਾ ਕਿਆ ਜਾਂ ਸਕਦਾ ਹੈ ਕਿਉਂਕਿ ਇਸ ਨਾਲ ਕਾਫੀ ਨੁਕਸਾਨ ਹੋਣ ਵਾਲੀ ਮੰਦਭਾਗੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੇਹ ਪ੍ਰੇਡ ਦੇ ਪ੍ਰਬੰਧਕ ਚੱਡਾ ਤੇ ਹੋਰਾਂ ਦਾ ਧੰਨਵਾਦ ਕਰਦੀ ਹੈ ਉਥੇ ਇਸ ਦੇ ਵਿਰੋਧ ਵਿੱਚ ਆਉਣ ਵਾਲੀਆਂ ਪੰਥਕ ਜਥੇਬੰਦੀਆਂ, ਸਿੱਖ ਬੁੱਧੀਜੀਵੀ ਤੇ ਸਮਾਜ ਸੇਵਕਾਂ ਦਾ ਧੰਨਵਾਦ ਕਰਦੀ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਇਸ ਪੰਜਾਬ ਦੇ ਸੱਭਿਆਚਾਰ ਵਿਰੋਧੀ ਵਰਤਾਰੇ ਨੂੰ ਰੋਕਿਆ ਗਿਆ ਜੋ ਸਾਡੀ ਨੌਜਵਾਨ ਪੀੜ੍ਹੀ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਅਤੇ ਫੈਡਰੇਸ਼ਨ ਲੋਕਾਂ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੇਹ ਪ੍ਰੇਡ ਵਰਗੇ ਸਮਾਜ਼ ਵਿਰੋਧੀ ਲੋਕਾਂ ਨੂੰ ਪੰਜਾਬ ਦੀ ਧਰਤੀ ਤੇ ਅਜਿਹੀਆਂ ਪਰੇਡਾਂ ਤੋਂ ਟੋਟਲ ਪਾਬੰਦੀ ਲਾਈ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 27 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੀ ਗੇਹ ਪ੍ਰੇਡ ਨੂੰ ਰੱਦ ਕਰਨ ਤੇ ਇਸ ਦੇ ਪ੍ਰਬੰਧਕਾਂ ਦਾ ਧੰਨਵਾਦ,ਵਿਰੋਧ ਕਰਨ ਵਾਲਿਆਂ ਦਾ ਸਵਾਗਤ ਅਤੇ ਸਰਕਾਰ ਪ੍ਰਸ਼ਾਸ਼ਣ ਤੋਂ ਗੇਹ ਪ੍ਰੇਡ ਵਰਗੇ ਫੈਸਟੀਵਲ ਅੰਮ੍ਰਿਤਸਰ ਦੀ ਧਰਤੀ ਤੇ ਨਾਂ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗੇਹ ਪ੍ਰੇਡ ਦਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਹੋਣਾ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲਾ ਵਰਤਾਰਾ ਸੀ ਅਤੇ ਇਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਸੀ ਇਸ ਨੂੰ ਡੂੰਗੀ ਸਾਜ਼ਿਸ਼ ਤਹਿਤ ਅੰਮ੍ਰਿਤਸਰ ਵਿਖੇ ਕਰਵਾਉਣ ਦਾ ਅਸਫਲ ਯਤਨ ਕੀਤਾ ਗਿਆ, ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਅਣਖੀ ਬਹਾਦਰ ਤੇ ਸੂਰਮਿਆਂ ਜਿਨ੍ਹਾਂ ਵਿੱਚ ਲੱਖਾਂ ਸਿਧਾਨਾ, ਪਰਮਜੀਤ ਸਿੰਘ ਅਕਾਲੀ ਤੇ ਵਿਰਸਾ ਸਿੰਘ ਵਲਟੋਹਾ ਤੋਂ ਸਿੱਖ ਬੁੱਧੀਜੀਵੀ ਤੇ ਵਕੀਲਾਂ ਵੱਲੋਂ ਲੋਕਾਂ ਨੂੰ ਜਿਥੇ ਇਸ ਵਿਰੁਧ ਜਾਗਰੂਕ ਕੀਤਾ ਗਿਆ ਉਥੇ ਸਰਕਾਰ ਪ੍ਰਸ਼ਾਸ਼ਣ ਨੂੰ ਚਿਤਾਵਨੀ ਦਿੱਤੀ ਗਈ ਕਿ ਅੰਮ੍ਰਿਤਸਰ ਦੀ ਧਰਤੀ ਹੋਣ ਵਾਲੀ ਗੇਹ ਪ੍ਰੇਡ ਨੂੰ ਕਿਸੇ ਕੀਮਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਹਰ ਯਤਨਾਂ ਨਾਲ ਰੋਕਿਆ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਲੋਕਾਂ ਵੱਲੋਂ ਇਸ ਵਿਰੁੱਧ ਉਠਾਈਂ ਅਵਾਜ਼ ਨੇ ਰੰਗ ਲਿਆਂਦਾ ਤੇ ਗੇਹ ਪ੍ਰੇਡ ਦੇ ਪ੍ਰਬੰਧਕ ਚੱਡਾ ਤੇ ਹੋਰਾਂ ਨੇ ਇਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ, ਭਾਈ ਖਾਲਸਾ ਨੇ ਚੱਡਾ ਤੇ ਹੋਰਾਂ ਨੇ ਗੇਹ ਪ੍ਰੇਡ ਨੂੰ ਰੱਦ ਕਰਨ ਵਾਲੇ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਅਸੀ ਇਸ ਪ੍ਰੇਡ ਨੂੰ ਰੱਦ ਕਰਦੇ ਹਾਂ ਕਿਉਂਕਿ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਤੇ ਪੰਥਕ ਜਥੇਬੰਦੀਆਂ ਵੱਲੋਂ ਵਿਰੋਧ ਨੂੰ ਮੁੱਖ ਰੱਖਦਿਆਂ ਅਜਿਹਾ ਕੀਤਾ ਹੈ ਕਿਉਂਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ  ਚਾਹੁੰਦੇ ?  ਉਨ੍ਹਾਂ ਇਹ ਵੀ ਕਿਹਾ ਇਸ ਪ੍ਰੇਡ ਦਾ ਏਜੰਡਾ ਰੋਜ਼ਗਾਰ ਸਿਹਤ ਹੈ , ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੇਹ ਪ੍ਰੇਡ ਦੇ ਪ੍ਰਬੰਧਕਾ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਰਦਿਆਂ ਇਸ ਨੂੰ ਰੱਦ ਕੀਤਾ ਹੈ ਉਥੇ ਉਹਨਾਂ ਸਮੂਹ ਪੰਥਕ ਜਥੇਬੰਦੀਆਂ ਤੇ ਨਿਹੰਗ ਸਿੰਘ ਫ਼ੌਜਾਂ ਦੇ ਨਾਲ ਨਾਲ ਸਮਾਜ ਸੇਵਕਾਂ ਨੂੰ ਸਲੂਟ ਕਰਦੀ ਹੈ ਜਿਨ੍ਹਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲੀ ਗੇਹ ਪ੍ਰੇਡ ਨੂੰ ਰੱਦ ਕਰਾਉਣ ਲਈ ਜੱਦੋਜਹਿਦ ਕੀਤੀ ਹੈ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਖਦੇਵ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *