ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਲੰਮਾ ਸਮਾਂ ਬਾਦਲਾਂ ਮਗਰ ਲੱਗ ਕੇ ਕਈ ਵਧੀਆ ਅਤੇ ਸਿੱਖ ਵਿਰੋਧੀ ਕਾਰਜ ਕਰਨ ਵਾਲੇ, ਕੁੱਝ ਦਿਨ ਪਹਿਲਾਂ ਕੁੰਭ’ਚ ਇਸ਼ਨਾਨ ਕਰਕੇ ਚਰਚਿਤ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੇ ਬਾਦਲਕਿਆਂ ਦੀਆਂ ਤਖ਼ਤ ਤੇ ਜਥੇਦਾਰ ਸਾਹਿਬਾਨਾਂ ਨੂੰ ਲਾਉਣ ਹਟਾਉਣ ਵਾਲੀਆਂ ਸਿੱਖ ਪਰੰਪਰਾਵਾਂ, ਸਿੱਖੀ ਸਿਧਾਂਤਾਂ ਤੇ ਪੰਥ ਵਿਰੋਧੀ ਨੀਤੀਆਂ ਦਾ ਸਖ਼ਤ ਨੋਟਿਸ ਦਮਦਮੀ ਟਕਸਾਲ ਦਾ ਮੁਖੀ ਹੋਣ ਨਾਤੇ ਲੈਂਦਿਆਂ ਕਮਰਕੱਸਾ ਕਰਕੇ ਬਾਦਲ ਜੁੰਡਲੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ 14 ਮਾਰਚ ਹੋਲੇ ਮਹੱਲੇ ਤੇ ਗੁਰਦੁਆਰਾ ਗੁਰਦਰਸਨ ਪ੍ਰਕਾਸ਼ ਅਨੰਦਪੁਰ ਸਾਹਿਬ ਸਹਾਮਣੇ ਪਾਰਕ ਵਿਖੇ ਇੱਕ ਪੰਥਕ ਇਕੱਠ ਕਰਨ ਦਾ ਇਤਿਹਾਸਕ ਫੈਸਲਾ ਲੈ ਲਿਆ ਹੈ,ਅੱਜ ਉਨ੍ਹਾਂ ਸ਼ੇਰ ਵਾਂਗ ਗਰਜਦਿਆਂ ਕਿਹਾ ਹੁਣ ਬਾਦਲਕਿਆਂ ਦੀਆਂ ਤਖ਼ਤ ਵਿਰੋਧੀ ਨੀਤੀਆਂ ਦਾ ਅੰਤ ਕਰਨ ਵਾਲਾ ਸੁਭਾਗਾ ਸਮਾਂ ਆ ਗਿਆ ਹੈ ,ਕਿਉਂਕਿ ਬਾਦਲਾਂ ਦੀ ਚੱਪਲਝਾੜ ਪੰਥ ਵਿਰੋਧੀ ਫਰਜ਼ੀ ਅੰਤ੍ਰਿੰਗ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਤਿੰਨ ਜਥੇਦਾਰ ਸਾਹਿਬਾਨਾਂ ਦੀ ਜਿਥੇ ਇੱਕ ਮਹਿਨੇ’ਚ ਕਿਰਦਾਰ ਕੁਸੀ ਕਰਕੇ ਆਹੁਦੇ ਤੋਂ ਹਟਾ ਦਿੱਤਾ ਹੈ ਅਤੇ ਹੁਣ ਗੈਰ ਸਿਧਾਂਤਕ,ਗੈਰ ਮਰਯਾਦਾ ਦੇ ਨਾਲ ਨਾਲ ਚੋਰ ਮੋਰੀ ਰਾਹੀਂ ਬਣਾਏ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਬਾਬਾ ਧੁੰਮਾਂ (ਉਨ੍ਹਾਂ )ਸੰਗਤਾਂ ਨੂੰ ਜੋਰ ਦੇ ਕੇ ਕਿਹਾ ਹੁਣ ਘਰ ਬੈਠਣ ਦਾ ਸਮਾਂ ਨਹੀਂ? ਸਗੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਣਾਏ ਮੀਰੀ ਪੀਰੀ ਤਖ਼ਤ ਸਾਹਿਬ ਦੇ ਸਿੱਖੀ ਸਿਧਾਂਤਾਂ,ਮਰਯਾਦਾਵਾਂ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਦਾ ਆ ਗਿਆ ਹੈ ਉਨ੍ਹਾਂ ਕਿਹਾ ਉੱਠੋ ਹਰ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਇਸ ਧਰਮੀ ਕਾਰਜ਼ ਲਈ ਸੱਦੇ ਪੰਥਕ ਇਕੱਠ ਵਿੱਚ ਵਹੀਰਾਂ ਘੱਤ ਕੇ ਅਨੰਦਪੁਰ ਸਾਹਿਬ ਆਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਵੱਲੋਂ ਬੀਤੇ ਦਿਨਾ’ਚ ਬਾਦਲਕਿਆਂ ਵੱਲੋਂ ਆਪਣੀਆਂ ਮਨ ਮਰਜ਼ੀਆਂ ਰਾਹੀਂ ਤਖ਼ਤ ਵਿਰੋਧੀਆਂ ਲਈਆਂ ਨੀਤੀਆਂ ਦਾ ਸਖ਼ਤ ਨੋਟਿਸ ਲੈਂਦਿਆਂ 14 ਮਾਰਚ ਨੂੰ ਹੋਲੇ ਮਹੱਲੇ ਮੌਕੇ ਪੰਥਕ ਇਕੱਠ ਕਰਨ ਵਾਲੇ ਲੈ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਫੈਸਲਾ ਦੱਸਣ ਦੇ ਨਾਲ ਨਾਲ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੰਥਕ ਇਕੱਠ’ਚ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਸਪਸ਼ਟ ਕੀਤਾ ਭਾਵੇਂ ਕਿ ਬੀਤੇ ਸਮੇਂ ਅਕਾਲੀਰਾਜ ਸਮੇਂ ਸੰਤ ਹਰਨਾਮ ਸਿੰਘ ਖਾਲਸਾ ਨੇ ਸੰਤ ਸਮਾਜ ਰਾਹੀਂ ਨਾਨਕਸ਼ਾਹੀ ਕੈਲੰਡਰ ਦਾ ਕਤਲੇਆਮ ਕੀਤਾ,ਪਰ ਦੂਸਰੇ ਪਾਸੇ ਉਨ੍ਹਾਂ ਨੇ ਹਰਮੰਦਰ ਸਾਹਿਬ ਵਿਖੇ ਸ਼ਹੀਦ ਹੋਏ ਵੀਹਵੀਂ ਸਦੀ ਦੇ ਮਹਾਂਬਲੀ ਸੂਰਬੀਰ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਮੇਤ ਸਮੂਹ ਸ਼ਹੀਦਾਂ ਦੀ ਯਾਦਗਾਰ ਬਣਵਾਕੇ ਵਧੀਆ ਤੇ ਸ਼ਲਾਘਾਯੋਗ ਇਤਿਹਾਸਕ ਕਾਰਜ਼ ਕੀਤਾ, ਭਾਈ ਖਾਲਸਾ ਨੇ ਦੱਸਿਆ ਹੁਣ ਉਹ (ਬਾਬਾ ਹਰਨਾਮ ਸਿੰਘ ਖਾਲਸਾ)ਕੁੰਭ ਮੇਲੇ’ਚ ਡੁਬਕੀਆਂ ਲਗਾਉਂਦੇ ਵੀ ਨਜ਼ਰ ਆਏ ਤੇ ਕਈ ਟਕਸਾਲੀ ਵਿਦਿਆਰਥੀਆਂ ਤੇ ਆਗੂਆਂ ਨੇ ਇਸ ਵਰਤਾਰੇ ਕਰਕੇ ਉਨ੍ਹਾਂ ਨੂੰ ਟਕਸਾਲ ਦਾ ਮੁਖੀ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਸੀ, ਪਰ ਬਾਬਾ ਧੁੰਮਾਂ ਜਿਹਨੀ ਦੇਰ ਤੱਕ ਜਿਉਂਦੇ ਹਨ, ਟਕਸਾਲ ਮੁਖੀ ਅਖਵਾਉਂਦੇ ਰਹਿਣਗੇ,ਭਾਈ ਖਾਲਸਾ ਨੇ ਕਿਹਾ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਹੁਣ ਬਾਦਲਕਿਆਂ ਦੀਆਂ ਤਖ਼ਤ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਬਾਦਲਕਿਆਂ ਨੂੰ ਗੁਰਮਤਿ ਸਿਧਾਂਤਾਂ ਦਾ ਸਬਕ਼ ਸਿਖਾਉਣ ਲਈ ਜੋ 14 ਮਾਰਚ ਨੂੰ ਹੋਲੇ ਮਹੱਲੇ ਮੌਕੇ ਇੱਕ ਵੱਡਾ ਪੰਥਕ ਇਕੱਠ ਸੱਦਣ ਦਾ ਐਲਾਨ ਕੀਤਾ ਹੈ ਭਾਈ ਖਾਲਸਾ ਨੇ ਦੱਸਿਆ ਇਸ ਤੋਂ ਪਹਿਲਾਂ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਦਮਦਮੀ ਟਕਸਾਲ ਦੇ ਨਿਧੜਕ ਬੁਲਾਰੇ ਭਾਈ ਮੋਹਕਮ ਸਿੰਘ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚੇ ਪੰਥ ਨੂੰ ਇੱਕ ਜੁੱਟ ਹੋ ਜਥੇਦਾਰ ਸਾਹਿਬਾਨਾਂ ਨੂੰ ਲਾਉਣ ਤੇ ਹਟਾਉਣ ਦਾ ਵਿਧੀ ਵਿਧਾਨ ਬਣਾਉਣ ਲਈ ਪੰਥਕ ਇਕੱਠ ਦਾ ਸੱਦਾ ਦਿੱਤਾ ਸੀ, ਭਾਈ ਖਾਲਸਾ ਨੇ ਕਿਹਾ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ 14 ਮਾਰਚ ਨੂੰ ਪੰਥਕ ਇਕੱਠ ਕੀਤੇ ਜਾਣ ਵਾਲੇ ਐਲਾਨ ਨਾਲ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਦੇ ਬੀਤੇ ਸਮੇਂ’ਚ ਬਾਦਲਾਂ ਨਾਲ ਰਲਕੇ ਮੌਕੇ ਪ੍ਰਸਤੀ ਵਾਲੇ ਕੀਤੇ ਸਾਰੇ ਸਿੱਖ ਵਿਰੋਧੀ ਕਾਰਜਾਂ ਨੂੰ ਸਿੱਖ ਸੰਗਤਾਂ ਭੁੱਲ ਸਕਦੀਆਂ ਹਨ, ਅਗਰ ਉਹ ਆਪਣੇ ਸੰਗਰਸ ਰਾਹੀਂ ਬਾਦਲਕਿਆਂ ਦੀਆਂ ਤਖ਼ਤ ਵਿਰੋਧੀ ਨੀਤੀਆਂ ਨੂੰ ਠੱਲ੍ਹ ਪਾਉਣ’ਚ ਕਾਮਯਾਬ ਹੋ ਜਾਂਦੇ ਹਨ, ਭਾਈ ਖ਼ਾਲਸਾ ਨੇ ਦੱਸਿਆ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਸਿੱਖ ਵਿਰੋਧੀ ਨੀਤੀਆਂ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨਾ ਅਤੇ ਤਖ਼ਤ ਵਿਰੋਧੀ ਬਾਦਲਕਿਆਂ ਵਿਰੁੱਧ ਵੱਡੀ ਧਰਮੀ ਜੰਗ ਛੇੜਨਾ ਸਮੇਂ ਤੇ ਲੋਕਾਂ ਦੀ ਮੰਗ ਬਣ ਚੁੱਕਾ ਹੈ ਉਨ੍ਹਾਂ ਕਿਹਾ ਤਾਂ ਹੀ 14 ਮਾਰਚ ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਬਣੇਂ ਟਕਸਾਲ ਦੇ ਗੁਰਦੁਆਰੇ ਗੁਰਦਰਸ਼ਨ ਪ੍ਰਕਾਸ਼ ਸਹਾਮਣੇ ਪਾਰਕ ਵਿਖੇ ਦਮਦਮੀ ਟਕਸਾਲ,ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ,ਸਾਬਕ ਫੌਜੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਨਾਲ ਨਾਲ ਸਮੁੱਚੀਆਂ ਸੰਗਤਾਂ ਨੂੰ ਵਹੀਰਾਂ ਘੱਤ ਕੇ ਅਨੰਦਪੁਰ ਸਾਹਿਬ ਪਹੁੰਚਣ ਦੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਸੰਗਤ ਜੀ ,ਘਰਾਂ ਵਿੱਚੋ ਬਾਹਰ ਆਓ ,ਹੁਣ ਸਮਾਂ ਆ ਗਿਆ, ਬਾਦਲਕਿਆਂ ਨੂੰ ਤਖ਼ਤ ਵਿਰੋਧੀ ਮਨਮਰਜ਼ੀਆਂ ਕਰਨ ਦਾ ਸਬਕ਼ ਸਿਖਾਉਣ ਦਾ ,ਇਸ ਵਿਚ ਹਰ ਮਾਈ ਭਾਈ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਭਾਈ ਖਾਲਸ…


