ਕੇਂਦਰ ਸਰਕਾਰ ਖਿਲਾਫ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਗੇਟ ਰੈਲੀ ਕੀਤੀ ਗਈ

ਗੁਰਦਾਸਪੁਰ

ਹਿੱਟ ਐਂਡ ਰਨ’ ਕਾਨੂੰਨ ਦਾ ਕੀਤਾ ਕੜੇ ਸ਼ਬਦਾਂ ਚ ਵਿਰੋਧ

ਬਟਾਲਾ, ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)- ਪੰਜਾਬ ‘ਚ ਅੱਜ ਸਰਕਾਰੀ ਬੱਸਾਂ ਦੀ 2 ਘੰਟਿਆਂ ਦੀ ਹੋਣ ਵਾਲੀ ਹੜਤਾਲ ਨੂੰ ਜਿਥੇ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।ਉਥੇ ਹੀ ਭਾਵੇ ਅੱਜ ਬੱਸਾਂ ਦਾ ਚੱਕਾ ਜਾਮ ਨਹੀਂ ਹੋਇਆ ਲੇਕਿਨ ਯੂਨੀਅਨ ਵਲੋਂ ਕੇਂਦਰ ਸਰਕਾਰ ਖਿਲਾਫ ਗੇਟ ਰੈਲੀ ਕਰ ਹਿੱਟ ਐਂਡ ਰਨ ਮਾਮਲੇ ਚ ਥੋਪੇ ਜਾ ਰਹੇ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਿਆ ਅਤੇ ਉਹਨਾਂ ਕਿਹਾ ਕਿ ਜੇਕਰ ਕੇਂਦਰ ਇਸ ਕਾਨੂੰਨ ਨੂੰ ਪੂਰਨ ਤੌਰ ਤੇ ਖਤਮ ਨਾ ਕੀਤਾ ਤਾ ਆਉਣ ਵਾਲੇ ਸਮੇ ਚ ਉਹ ਇਸ ਦੇ ਵਿਰੋਧ ਚ ਤਿੱਖਾ ਸੰਗਰਸ਼ ਕਰਨਗੇ | ਉਥੇ ਹੀ ਬਟਾਲਾ ਰੋਡਵਜੇ ਦਫਤਰ ਵਿਖੇ ਦੋ ਘਟੇ ਦਾ ਰੋਸ ਪ੍ਰਦਰਸ਼ਨ ਕਰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਕਹਿਣਾ ਸੀ ਕਿ ਡਰਾਈਵਰ ਕਦੇ ਵੀ ਕੋਈ ਆਪਣੀ ਮਰਜੀ ਨਾਲ ਹਾਦਸਾ ਨਹੀਂ ਕਰਦਾ ਅਤੇ ਕਈ ਵਾਰ ਤਾ ਬੱਸਾਂ ਅਤੇ ਟਰੱਕਾਂ ਦੇ ਡਰਾਈਵਰ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਲੇਕਿਨ ਹਾਦਸੇ ਹੋਣ ਤੋਂ ਬਾਅਦ ਭੀੜ ਵਲੋਂ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਜੇਕਰ ਐਸਾ ਕਾਨੂੰਨ ਲਾਗੂ ਹੁੰਦਾ ਹੈ ਤਾ ਇਕ ਡਰਾਈਵਰ ਲਈ ਇਹ ਬਹੁਤ ਘਾਤਕ ਹੋਵੇਗਾ ਚਾਹੇ ਉਹ ਕਿਸੇ ਵੀ ਵਾਹਨ ਦਾ ਡਰਾਈਵਰ ਹੋਵੇ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪੱਖ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਕੋਈ ਕਾਨੂੰਨ ਬਣਾਇਆ ਜਾਵੇ ਅਤੇ ਉਸ ਨੂੰ ਲਾਗੂ ਕੀਤਾ ਜਾਵੇ ।

ਜਾਣਕਾਰੀ ਦਿੰਦੇ ਹੋਏ ਆਗੂ

Leave a Reply

Your email address will not be published. Required fields are marked *