ਸਰਦੂਲਗੜ੍ਹ, ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)– ਬਲਵੰਤ ਸਿੰਘ ਆਹਲੂਪੁਰ ਆਪਣੀ 38 ਸਾਲ ਦੀ ਬੇਦਾਗ਼ ਸੇਵਾ ਕਰਕੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਵਿਦਾਇਗੀ ਪਾਰਟੀ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੇ ਸਾਥੀਆਂ ਵੱਲੋਂ ਮਾਨ ਸਨਮਾਨ ਨਾਲ ਆਹਲੂਪੁਰ ਵਿਖੇ ਕੀਤੀ ਗਈ ਇਸ ਸਮਾਗਮ ਸਮੇਂ ਦੌਰਾਨ ਦਫ਼ਤਰ ਵੱਲੋਂ ਕਰਮਜੀਤ ਸਿੰਘ ਸਿੱਧੂ ਐਸ.ਡੀ.ਓ ਜੇਈ ਸੁਖਵਿੰਦਰ ਸਿੰਘ ਰਿਟਾਇਰ ਜੇ ਈ ਸਾਧੂ ਸਿੰਘ ਰਾਮਾਨੰਦੀ ਜਥੇਬੰਦੀ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਜਰਨਲ ਸਕੱਤਰ ਹਿੰਮਤ ਸਿੰਘ ਦੂਲੋਵਾਲ ਜ਼ਿਲ੍ਹਾ ਆਗੂ ਹਰਬੰਸ ਸਿੰਘ ਫਰਵਾਹੀ ਜਸਮੇਲ ਸਿੰਘ ਅਤਲਾ ਗੁਰਸੇਵਕ ਸਿੰਘ ਭੀਖੀ ਬਾਰੂ ਖਾਂ ਸੁਖਵਿੰਦਰ ਸਿੰਘ ਸਰਦੂਲਗੜ੍ਹ ਇਕੱਬਾਲ ਸਿੰਘ ਆਲੀਕੇ ਆਗੂ ਸਾਥੀ ਸ਼ਾਮਲ ਸਨ ਸਾਥੀ ਬਲਵੰਤ ਸਿੰਘ ਨੇ ਵਿਭਾਗ ਵਿਚ ਬਹੁਤ ਹੀ ਵਧੀਆ ਸੇਵਾ ਕੀਤੀ ਟੈਕਨੀਕਲ ਅਤੇ ਮਕੈਨੀਕਲ ਦੇ ਆਗੂ ਰਾਮੇਸ਼ਵਰ ਝੰਡਾ ਕ੍ਰਿਸ਼ਨ ਜੀਤ ਬੱਗਾ ਹਾਜ਼ਰ ਸਨ ਵਿਦਾਇਗੀ ਪਾਰਟੀ ਸਮੇਂ ਟਰੇਡ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਉੱਡਤ ਨੇ ਵੀ ਸੰਬੋਧਨ ਕੀਤਾ ਆਗੂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਵਾਟਰ ਵਰਕਸਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਆਸ਼ਾ ਵਰਕਰ ਮਿਡ ਡੇ ਮੀਲ ਵਰਕਰ ਰੈਗੂਲਰ ਕੀਤੇ ਜਾਣ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਅਤੇ ਵਿਕਾਇਆ ਜਾਰੀ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਪਿਛਲੇ ਸਮੇਂ ਚ ਕੱਟੇ 37 ਭੱਤੇ ਬਹਾਲ ਕੀਤੇ ਜਾਣ ਵਾਟਰ ਵਰਕਸ ਵਿਭਾਗ ਵਿਚ ਪ੍ਰਮੋਸ਼ਨ ਲਾਗੂ ਕੀਤਾ ਜਾਵੇ ਆਦਿਕ ਮੰਗਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਇਸ ਵਿਦਾਇਗੀ ਪਾਰਟੀ ਚ ਉਪਰੋਕਤ ਤੋਂ ਇਲਾਵਾ ਸਬ ਡਵੀਜ਼ਨ ਸਰਦੂਲਗੜ੍ਹ ਦਾ ਦਫਤਰੀ ਸਟਾਫ ਅਤੇ ਜੇ ਈ ਸਾਹਿਬਾਨ ਹਾਜ਼ਰ ਸਨ