ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰੀਵਾਲ ਵਿੱਚ ਕੱਢਿਆ ਗਿਆ ਨਗਰ ਕੀਰਤਨ

ਗੁਰਦਾਸਪੁਰ

ਬਿਜਲੀ ਬੋਰਡ ਦੇ ਮੁਲਾਜ਼ਮਾ ਵੱਲੋਂ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ

ਗੁਰਦਾਸਪੁਰ 5 ਜਨਵਰੀ (ਸਰਬਜੀਤ ਸਿੰਘ)— ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਧਾਰੀਵਾਲ ਦੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ, ਬੜੀ ਹੀ ਸ਼ਰਧਾ ਪੂਰਵਕ ਢੰਗ ਨਾਲ ਕੱਢਿਆ ਗਿਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਧਾਰੀਵਾਲ ਦੀ ਸੰਗਤ ਨੇ ਹਿੱਸਾ ਲਿਆ।ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਵਿੱਚ ਵਿਰਾਜਮਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਦੇਖਣਯੋਗ ਸੀ। ਨਗਰ ਵਾਸੀਆਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਥਾਂ- ਥਾਂ ਲੰਗਰ ਲਗਾਏ ਗਏ। ਪੰਜਾਬ ਬਿਜਲੀ ਬੋਰਡ ਧਾਰੀਵਾਲ ਦੇ ਕਰਮਚਾਰੀਆਂ ਨੇ ਐਕਸੀਅਨ ਹਰਮਨਪ੍ਰੀਤ ਸਿੰਘ ਗਿੱਲ ਦੇ ਨਿਰਦੇਸ਼ ਤਹਿਤ, ਐਸ. ਡੀ. ਓ. ਜਤਿੰਦਰ ਸ਼ਰਮਾ ਦੀ ਅਗਵਾਈ ਵਿੱਚ ਚਾਹ ਬਿਸਕੁੱਟ ਦਾ ਲੰਗਰ, ਬਿਜਲੀ ਦਫਤਰ ਸਾਹਮਣੇ ਲਗਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵੇਦ ਵਿਆਸ, ਮਨੋਜ ਸ਼ਰਮਾ, ਰਾਜਿੰਦਰ ਭਗਤ, ਤਜਿੰਦਰ ਸਿੰਘ, ਗੁਰਪ੍ਰੀਤ, ਦਲਵਿੰਦਰ ਸਿੰਘ, ਰਾਜਿੰਦਰ ਸਿੰਘ, ਸੁਖਵੰਤ ਪਾਲ, ਅੰਮ੍ਰਿਤਪਾਲ, ਦਿਲਬਾਗ ਸਿੰਘ, ਰਮਨ ਪ੍ਰੀਤ ਕੌਰ, ਸ਼ਬਨਮ, ਬਲਜਿੰਦਰ ਕੌਰ, ਰਾਜੇਸ਼ ਗਗਨ, ਬਲਵਿੰਦਰ ਸਿੰਘ,ਯੋਗੇਸ਼,ਹਰਦੇਵ ਸਿੰਘ ਗੋਪਾਲ,ਕਰਨ,ਰਾਹੁਲ , ਸਲਵਿੰਦਰ ਬਿੱਟੂ ਆਦਿ ਹਾਜ਼ਰ ਸਨ। ਸਿੰਘ ਸਭਾ ਗੁਰੂਦਵਾਰਾ ਕਮੇਟੀ ਵੱਲੋਂ ਨਵ ਨਿਯੁੱਕਤ ਐਸ. ਡੀ. ਓ. ਇੰਜ ਜਤਿੰਦਰ ਸ਼ਰਮਾ ਨੂੰ ਵਧੀਆ ਸੇਵਾਵਾਂ ਲਈ ਸਿਰੋਪਾ ਪਾ ਕੇ ਮਾਨ ਸਤਿਕਾਰ ਦਿੱਤਾ ਗਿਆ।

   

Leave a Reply

Your email address will not be published. Required fields are marked *