ਗੁਰਦਾਸਪੁਰ, 10 ਨਵੰਬਰ ( ਸਰਬਜੀਤ ਸਿੰਘ)– ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਿਸਾਨ ਆਗੂਆਂ ਨੇ ਭਾਰਤ ਦੇ ਕਈ ਸੂਬਿਆਂ ਵਿੱਚ ਭਾਜਪਾ ਵਿਰੋਧੀ ਪ੍ਰਚਾਰ ਕਰਕੇ ਲੋਕਾਂ ਨੂੰ ਵੋਟਾਂ ਨਾ ਪਾਉਣ ਦੀ ਬੇਨਤੀ ਤੇ ਭਾਵੇਂ ਕੋਈ ਅਸਰ ਨਹੀਂ ਹੋਇਆ ਤੇ ਭਾਜਪਾ ਆਪਣੇ ਗੱਠਜੋੜ ਰਾਹੀਂ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ, ਉਸ ਤੋਂ ਬਾਅਦ ਪੰਜਾਬ ਵਿਧਾਨ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਕਿਸਾਨਾਂ ਵੱਲੋਂ ਭਾਜਪਾ ਵਿਰੋਧੀ ਪ੍ਰਚਾਰ ਕਰਨ ਤੋਂ ਦੁੱਖੀ ਭਾਜਪਾਈ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕਰ ਦਿੱਤਾ ਹੈ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇਗੀ ਕਿ ਕਿਸਾਨ ਕੋਲ ਆਗੂ ਬਣਨ ਤੋਂ ਪਹਿਲਾਂ ਕਿੰਨੀ ਜ਼ਮੀਨ ਜਾਂ ਹੋਰ ਜਾਇਦਾਦ ਸੀ ਅਤੇ ਆਗੂ ਬਣਨ ਤੋਂ ਬਾਅਦ ਕਿੰਨੀ ਜ਼ਮੀਨ ਜਾਇਦਾਦ ਬਣਾਈ ਗਈ, ਉਹਨਾਂ ਦਾ ਕਹਿਣਾ ਹੈ ਕਿ ਸਾਰੇ ਕਿਸਾਨ ਭਾਜਪਾ ਦੇ ਹੱਕ’ਚ ਹਨ ਪਰ ਵਿਰੋਧੀ ਧਿਰ ਦੇ ਹੱਥ ਠੋਕੇ ਕੁਝ ਕਿਸਾਨ ਆਗੂ ਭਾਜਪਾ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ ਇਸ ਕਰਕੇ ਭਾਜਪਾ ਕਿਸਾਨ ਮੁਦਿਆਂ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਪਰ ਕਿਸਾਨ ਸੰਘਰਸ਼ੀ ਆਗੂ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਕੇ ਨਿੱਤ ਦਿਨ ਭਾਜਪਾ ਵਿਰੋਧੀ ਜ਼ਹਿਰ ਉਗਲ ਰਹੇ ਹਨ ਇਥੇ ਹੀ ਬੱਸ ਨਹੀਂ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹਨਾਂ ਕਿਸਾਨ ਆਗੂਆਂ ਤਾਲਿਬਾਨ ਤੱਕ ਦੱਸ ਦਿੱਤਾ ਹੈ ਅਤੇ ਹੁਣ ਕਿਸਾਨ ਵੀ ਇਸ ਬਿਆਨ ਤੋਂ ਪੂਰੇ ਖਬਾ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਜਪਾਈ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਆਗੂਆਂ ਤੋਂ ਤਾਲਿਬਾਨ ਕਹਿਣ ਵਾਲੇ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਜਾਇਦਾਦਾਂ ਦੀ ਜਾਂਚ ਜਾ ਉਹਨਾਂ ਨੂੰ ਤਾਲਿਬਾਨ ਦੱਸਣ ਤੋਂ ਪਹਿਲਾਂ ਕਿਸਾਨਾਂ ਤਿੰਨ ਖੇਤੀ ਬਿੱਲ ਰੱਦ ਕਰਵਾਉਣ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਕੇਂਦਰ ਸਰਕਾਰ ਤੇ ਜ਼ੋਰ ਪਾਉਣ ਤਾਂ ਕਿ ਕਿਸਾਨ ਆਗੂਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਬੋਲਣ ਦਾ ਮੌਕਾ ਹੀ ਨਾ ਮਿਲ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਤੇ ਤਾਲਿਬਾਨ ਕਹਿਣ ਵਾਲੇ ਸ਼ਬਦਾਂ ਦੀ ਨਿੰਦਾ, ਤੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਰਵਨੀਤ ਬਿੱਟੂ ਇਸ ਵੇਲੇ ਕੇਂਦਰ ਸਰਕਾਰ ਦੇ ਵਫਾਦਾਰ ਰਾਜਮੰਤਰੀ ਹਨ ਅਤੇ ਉਨ੍ਹਾਂ ਕੋਲ ਪਾਵਰ ਹੈਂ ਕਿ ਉਹ ਕਿਸਾਨਾਂ ਦੇ ਮੁੱਦੇ ਸਾਰੇ ਹੱਲ ਕਰਵਾ ਸਕਦੇ ਹਨ, ਉਹਨਾਂ ਭਾਈ ਖਾਲਸਾ ਨੇ ਦੱਸਿਆ ਰਵਨੀਤ ਬਿੱਟੂ ਨੂੰ ਕਿਸਾਨ ਆਗੂਆਂ ਤੇ ਸਖ਼ਤੀ ਕਰਨ ਤੇ ਉਹਨਾਂ ਨੂੰ ਤਾਲਿਬਾਨ ਨਾਲ ਜੋੜਨ ਦੀ ਬਜਾਏ ਕਿਸਾਨੀ ਮੁਦਿਆਂ ਦਾ ਹੱਲ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਤੇ ਉਹਨਾਂ ਨੂੰ ਤਾਲਿਬਾਨ ਦੱਸਣ ਵਾਲੀ ਕਿਸਾਨ ਵਿਰੋਧੀ ਨੀਤੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਕਿਸਾਨ ਆਗੂਆਂ ਤੇ ਸਖ਼ਤੀ ਕਰਨ ਦੇ ਬਜਾਏ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਕਿਸਾਨਾਂ ਨੂੰ ਭਾਜਪਾ ਦਾ ਵਿਰੋਧ ਕਰਨ ਦਾ ਮੌਕਾ ਨਾ ਮਿਲ ਸਕੇ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ, ਭਾਈ ਸੁਖਦੇਵ ਸਿੰਘ ਜਗਰਾਉਂ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਆਦਿ ਆਗੂ ਹਾਜਰ ਸਨ।


