ਕਾਂਗਰਸੀਆਂ ਦੇ ਧਰਨਾ ਕਟਾਰੂਚੱਕ ਖਿਲਾਫ ਬੇਲੋੜਾ ਦੱਸਿਆ
ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਬੀਤੇ ਦਿਨ੍ਹੀਂ ਜੋ ਕਾਂਗਰਸ ਦੇ ਕਾਰਕੁੰਨਾ ਵੱਲੋਂ ਨਰੋਟ ਜੈਮਲ ਸਿੰਘ ਕੰਪਲੈਕਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਿਲਾਫ ਧਰਨਾ ਦਿੱਤਾ ਗਿਆ ਸੀ, ਉਹ ਧਰਨਾ ਨਿਰ ਆਧਾਰ ਹੈ। ਕਿਉਂਕਿ ਜਿਸ ਸਮੇਂ ਸਾਡੇ ਸਮੂਹ ਵਕੀਲ ਐਸੋਸੀਏਸ਼ਨ ਪਠਾਨਕੋਟ ਨੂੰ ਪਤਾ ਲੱਗਾ ਕਿ ਇੱਕ ਡੀ.ਡੀ.ਪੀ.ਓ ਹੁਣ ਏ.ਡੀ.ਸੀ ਨੇ 92 ਏਕੜ ਪੰਚਾਇਤੀ ਜਮੀਨ ਕੁੱਝ ਲੋਕਾਂ ਨੂੰ ਅਲਾਟ ਕੀਤੀ ਹੈ, ਇਸ ਸਬੰਧੀ ਅਸੀ ਤੁਰੰਤ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਫੌਰੀ ਤੌਰ ਤੇ ਸਬੰਧਤ ਅਧਿਕਾਰੀਆਂ ਨੂੰ ਕਹਿ ਕਿ ਇਹ 72 ਕਨਾਲ ਜਮੀਨ ਦਾ ਇੰਤਕਾਲ ਰੈਵੀਨਿਊ ਰਿਕਾਰਡ ਵਿੱਚ ਨਹੀਂ ਹੋਣ ਦਿੱਤਾ। ਹੁਣ ਤੱਕ ਇਹ ਜਮੀਨ ਪੰਚਾਇਤ ਦੇ ਨਾਮ ਬੋਲਦੀ ਹੈ। ਸਰਪੰਚ ਨੇ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਜਮੀਨ ਤੇ ਕਬਜਾ ਕਿਸੇ ਤੇ ਨਹੀੰ ਹੋਇਆ।
ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਗੁਰਦਾਸਪੁਰ ਜਿਲ੍ਹੇ ਦੇ ਇਮਾਨਦਾਰ ਨੇਤਾ ਮਿਨਹਤਕਸ਼ ਪਰਿਵਾਰ ਚੋਂ ਨਿਕਲੇ ਕਟਾਰੂਚੱਕ ਅੱਜ ਕੈਬਨਿਟ ਰੈਂਕ ਤੇ ਪੁੱਜੇ ਹਨ ਕਿ ਇਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਹੈ ਕਿ ਆਮ ਘਰਾਂ ਦਾ ਕਟਾਰੂਚੱਕ ਵਿਅਕਤੀ ਪੰਜਾਬ ਦਾ ਕੈਬਨਿਟ ਮੰਤਰੀ ਕਿਉਂ ਬਣਿਆ ਹੈ। ਇਹ ਬੇਲੋੜਾ ਹੀ ਉਨ੍ਹਾਂ ਖਿਲਾਫ ਧਰਨਾ ਅਤੇ ਅਪਮਾਨਜਨਕ ਸ਼ਬਦ ਬੋਲਦੇ ਰਹਿੰਦੇ ਹਨ। ਇਸਦੀ ਬੁੱਧੀਜੀਵੀ ਲੋਕ ਇਸਦਾ ਸਖਤ ਵਿਰੋਧ ਕਰਦੇ ਹਨ।
ਉਨ੍ਹਾਂ ਇਸ ਗੱਲ ਨੂੰ ਦੁਹਰਾਇਆ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਅਕਾਲੀ, ਭਾਜਪਾ, ਕਾਂਗਰਸ ਸਰਕਾਰ ਨੇ ਜੋ ਮਾਈਨਿੰਗ ਦਾ ਦੇ ਠੇਕਾ ਆਪਣੇ ਚਹੇਤੇ ਨੂੰ ਦੇ ਕੇ ਕਰੋੜਾ ਰੂਪਏ ਕਮਾਏ ਹਨ, ਉਸ ਖਿਲਾਫ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਸ਼ਿਕਾਇਤਾਂ ਮਿਲਣ ਦੇ ਬਾਵਜੂਦ ਇਹ ਦੋਵਾਂ ਪਾਰਟੀਆਂ ਚੁੱਪ ਰਹੀਆਂ। ਪਰ ਹੁਣ ਜੇਕਰ ਕੈਬਨਿਟ ਮੰਤਰੀ ਕਟਾਰੂਚੱਕ ਨੇ ਅਜਿਹੇ ਕੰਮ ਨੂੰ ਠੱਲ ਪਾਈ ਹੈ ਤਾਂ ਇਹ ਲੋਕ ਭੜਕ ਉੱਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀਆਂ ਨੇ ਭਵਿੱਖ ਵਿੱਚ ਕਟਾਰੂਚੱਕ ਮੰਤਰੀ ਦੇ ਖਿਲਾਫ ਕੋਈ ਵੀ ਧਰਨਾ ਲਾਉਣ ਦਾ ਵਿਆਪਕ ਯੋਜਨਾ ਬਣਾਈ ਜਾਂ ਅਪਮਾਨਜਨਕ ਸ਼ਬਦ ਬੋਲੇ ਤਾਂ ਪੰਜਾਬ ਵਿੱਚ ਸਾਰਾ ਹੀ ਉਨ੍ਹਾਂ ਨਾਲ ਸਬੰਧਤ ਭਾਈਚਾਰਾ ਸੜਕਾਂ ਤੇ ਰੋਸ਼ ਪ੍ਰਦਰ੍ਸ਼ਨ ਕਰੇਗਾ


