ਸਵਰਨ ਸਲਾਰੀਆ ਭਾਜਪਾ ਛੱਡ ਕੇ ਆਪ ਚ ਹੋਏ ਸ਼ਾਮਿਲ

ਗੁਰਦਾਸਪੁਰ

ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)— ਗੁਰਦਾਸਪੁਰ ਚ ਭਾਜਪਾ ਨੂੰ ਵੱਡਾ ਝਟਕਾ ਲਗਾ ਹੈ।ਜਿਸ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਹੋਰ ਮਜਬੂਤ ਹੋ ਗਈ ਹੈ। ਲੋਕ ਸਭਾ ਦੀਆਂ ਚੋਣਾ ਲੜ੍ਹ ਚੁੱਕੇ ਸਵਰਨ ਸਲਾਰੀਆ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਅੰਦਰ ਸ਼ਾਮਿਲ ਹੋ ਗਏ।

ਦੱਸਣਯੋਗ ਹੈ ਕਿ ਸਵਰਨ ਸਲਾਰੀਆ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਲਈ ਚੋਣ ਲੜ ਚੁੱਕੇ ਹਨ। ਸਵਰਨ ਸਲਾਰੀਆ ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਪੰਜਾਬ ਦੇ ਸਥਾਈ ਮੈਂਬਰ ਵੀ ਹਨ। ਇਕ ਧਾਰਮਿਕ ਅਤੇ ਲੋਕਾਂ ਲਈ ਕੰਮ ਕਰਨ ਵਾਲੇ ਸਵਰਨ ਸਲਾਰੀਆ ਦਾ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਚੰਗਾ ਆਧਾਰ ਮੰਨਿਆ ਜਾਂਦਾ ਹੈ। ਸਵਰਨ ਸਲਾਰੀਆ ਸੁਤੰਤਰਤਾ ਸੈਨਾਨੀ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ ਅਤੇ ਇੱਕ ਵੱਡੇ ਉਧੋਗਪਤੀ ਹਨ।

Leave a Reply

Your email address will not be published. Required fields are marked *