ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)—- ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਐਨ ਡੀ ਏ ਅਤੇ ਇੰਡੀਆ ਗੱਠਜੋੜ ਦਾ ਜਬਰਦਸਤ ਮੁਕਾਬਲਾ ਹੋ ਰਿਹਾ ਹੈ ਅਤੇ ਇਸ ਦਾ ਫੈਸਲਾ ਦੇਸ਼ ਦੀ ਜਨਤਾ ਨੇ ਵੋਟਾਂ ਪਾ ਕੇ ਕਰਨਾ ਹੈ ਭਾਵੇਂ ਦੋਹੇਂ ਧਿਰਾਂ ਜਿੱਤ ਨੂੰ ਲੈ ਕੇ ਹਰ ਧਰਮ ਦੇ ਲੋਕਾਂ ਨੂੰ ਭਰਮਾਉਣ ਦੀ ਲਗਾਤਾਰ ਕੋਸ਼ਿਸ਼ ਵਿਚ ਹਨ ਅਤੇ ਇਸੇ ਨੀਤੀ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ਼ਰਧਾ ਭਾਵਨਾਵਾਂ ਨਾਲ ਨਤਮਸਤਕ ਹੋਏ,ਕੜਾਹ ਪ੍ਰਸ਼ਾਦ ਦੀ ਦੇਗ਼ ਕਰਵਾਈ ਅਤੇ ਲੰਗਰ ਹਾਲ ਵਿੱਚ ਆਪਣੀ ਹੱਥੀਂ ਸੰਗਤਾਂ ਨੂੰ ਲੰਗਰ ਵਰਤਾਇਆ ਤੇ ਹੋਰ ਸੇਵਾ ਕੀਤੀ, ਭਾਵੇਂ ਕਿ ਸਿੱਖ ਧਰਮ’ਚ ਹਰ ਵਰਗ ਤੇ ਹਰ ਧਰਮ ਦੇ ਲੋਕਾਂ ਲਈ ਚਾਰ ਦਰਵਾਜ਼ੇ ਰੱਖੇ ਗਏ ਹਨ ਜਿਥੇ ਹਰ ਕੋਈ ਸ਼ਰਧਾ ਭਾਵਨਾਵਾਂ ਨਾਲ ਨਕਮਸਤਕ ਹੋ ਕੇ ਆਪਣੀਆਂ ਮੰਗਾਂ ਤੇ ਬੇਨਤੀਆਂ ਦੀਆਂ ਅਰਦਾਸਾਂ ਕਰ ਸਕਦਾ ਹੈ ਅਤੇ ਇਸੇ ਭਾਵਨਾ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਹੋਰ ਲੰਗਰ ਦੀ ਸੇਵਾ ਕੀਤੀ ਅਤੇ ਗੁਰੂ ਸਾਹਿਬ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਸਿੱਖਾ ਨੂੰ ਪ੍ਰਭਾਵਿਤ ਕੀਤਾ, ਲੋਕ ਅਤੇ ਸਿੱਖ ਇਸ ਨੀਤੀ ਦੀ ਸ਼ਲਾਘਾ ਕਰ ਰਹੇ ਹਨ ਕਿਉਂਕਿ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣੇ ਸਿਰ ਤੇ ਪੀਲੇ ਰੰਗ ਦੀ ਪੋਚਵੀ ਦਸਤਾਰ ਬੰਨੀ ਹੋਈ ਸੀ,ਜੋ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਕਾਫੀ ਸੀ ਅਤੇ ਇਸ ਨੀਤੀ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਜਿਸ ਢੰਗ ਨਾਲ ਨਰਿੰਦਰ ਮੋਦੀ ਜੀ ਨੇ ਪਟਨਾ ਸਾਹਿਬ ਸਿੱਖਾ ਮਨ ਜਿੱਤਣ ਲਈ ਨਕਮਸਤਕ ਹੋਏ ਉਸ ਮੁਤਾਬਿਕ ਉਹਨੂੰ ਦੇਸ਼ ਦੇ ਸਿਖਾਂ ਨਾਲ ਹੋ ਰਹੇਂ ਵਿਤਕਰੇ ਤੇ ਬੈਗਾਨਗੀ ਵਾਲੇ ਵਰਤਾਰੇ ਨੂੰ ਖਤਮ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਰਿੰਦਰ ਮੋਦੀ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਣ ਵਾਲੀ ਨੀਤੀ ਦੀ ਸ਼ਲਾਘਾ ਅਤੇ ਸਿਖਾਂ ਨਾਲ਼ ਹੋ ਰਹੇ ਵਿਤਕਰੇ ਤੇ ਬੈਗਾਨਗੀ ਵਾਲੇ ਸਿੱਖ ਵਿਰੋਧੀ ਵਰਤਾਰੇ ਨੂੰ ਬੰਦ ਕਰਨ ਦਾ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਿੱਖਾਂ ਨੂੰ ਭਰਮਾਉਣ ਲਈ ਇਹ ਪਹਿਲੀ ਨੀਤੀ ਨਹੀਂ ਸਗੋਂ ਸਮੇਂ ਸਮੇਂ ਮੁਤਾਬਿਕ ਉਹ ਅਜਿਹੀ ਨੀਤੀ ਵਰਤਦੇ ਆਏ ਹਨ ਅਤੇ ਇਸ ਵਾਰ ਵੀ ਉਹ ਚੋਣਾਂ ਤੋਂ ਪਹਿਲਾਂ ਸਿਰ ਤੇ ਪੀਲੇ ਰੰਗ ਦੀ ਪੋਚਵੀ ਦਸਤਾਰ ਬੰਨ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਣ, ਪ੍ਰਸ਼ਾਦ ਕਰਵਾਉਣ, ਲੰਗਰ ਸੇਵਾ ਕਰਕੇ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਵਧੀਆ ਕਾਮਯਾਬ ਹੋਏ ਜੋਂ ਵਧੀਆ ਗੱਲ ਹੈ ਪਰ ਜੇਕਰ ਇਸ ਦੇ ਬਰਾਬਰ ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਕਮਸਤਕ ਹੋ ਕੇ ਲੰਗਰ ਵਰਤਾਉਣ ਵਾਲੀ ਨੀਤੀ ਤੇ ਸਿੱਖਾ ਨੇ ਕਈ ਸਵਾਲ ਕੀਤੇ ਸੀ ਕਿ ਸਿੱਖਾ ਦੇ ਪਵਿੱਤਰ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਤੇ ਅਟੈਕ ਕਰਕੇ ਲੱਖਾਂ ਲੋਕਾਂ ਦੇ ਕਾਤਲ ਅਜ ਸਿੱਖ ਧਰਮ ਦੇ ਹਮਦਰਦ ਬਣਨ ਲਈ ਆਏਂ ਹਨ ਭਾਈ ਖਾਲਸਾ ਨੇ ਕਿਹਾ ਨਰਿੰਦਰ ਮੋਦੀ ਤੇ ਅਜਿਹੀ ਟਿਪਣੀ ਕਿਸੇ ਨੇ ਨਹੀਂ ਕੀਤੀ, ਭਾਈ ਖਾਲਸਾ ਨੇ ਕਿਹਾ ਬੀਤੇ ਸਮੇਂ’ਚ ਪ੍ਰਧਾਨ ਮੰਤਰੀ ਨੇ ਸਿਖਾਂ ਦੇ ਪਾਕਿਸਤਾਨ ਗੁਰਦੁਆਰਾ ਧਾਮਾ ਦੇ ਦਰਸ਼ਨ ਕਰਵਾਉਣ ਲਈ ਲਾਂਘਾਂ ਖੋਲ੍ਹਣ ਸਮੇਤ ਕਈ ਵਧੀਆ ਕੰਮ ਕੀਤੇ ਜਿਸ ਕਰਕੇ ਸਿਖਾਂ ਦੇ ਸਾਰੇ ਤਖਤਾਂ ਤੇ ਉਹਨਾਂ ਨੂੰ ਸਨਮਾਨ ਮਿਲਿਆ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੂੰ ਹੁਣ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੂਰਨ ਵਿਸ਼ਵਾਸ ਹੈ ਕਿ ਚੋਣਾਂ ਤੋਂ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕ ਕੇ ਸਿੱਖਾਂ ਨੂੰ ਭਵਿੱਖ ਵਿੱਚ ਇਨਸਾਫ਼ ਦੇਣ ਦੀ ਜਰੂਰ ਅਰਦਾਸ ਕੀਤੀ ਹੋਵੇਗੀ ਅਤੇ ਸ਼ਰਧਾ ਭਾਵਨਾਵਾਂ ਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਭਾਈ ਖਾਲਸਾ ਨੇ ਕਿਹਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਅਜੇ ਵੀ ਦੇਸ਼ ਵਿਚ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਭਾਈ ਖਾਲਸਾ ਨੇ ਕਿਹਾ ਸਾਨੂੰ ਆਸ ਹੈ ਕਿ ਨਰਿੰਦਰ ਮੋਦੀ ਅਜਿਹੇ ਵਰਤਾਰੇ ਨੂੰ ਠੱਲ੍ਹ ਪਾ ਕੇ ਸਿਖਾਂ ਨੂੰ ਇਨਸਾਫ ਦੇਣ ਲਈ ਜ਼ਰੂਰ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦੇਣਗੇ ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਹਾਜ਼ਰ ਸਨ।


