ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਸ਼ਹਿਰੀ ਇੰਜੀ. ਭੁਪਿੰਦਰ ਸਿੰਘ ਕਲੇਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 11 ਨਵੰਬਰ ਨੂੰ ਗੁਰਦਾਸਪੁਰ ਸ਼ਹਿਰ ਦੇ ਪੁੱਡਾ 66 ਕੇ.ਵੀ ਤੋਂ ਚੱਲਦੇ ਫੀਡਰ ਪੁੱਡਾ-1,ਪੁੱਡਾ-2, ਨਿਊ ਬਟਾਲਾ ਰੋਡ, ਨਿਊ ਗੀਤਾ ਭਵਨ, ਬੱਬਰੀ ਯੂ.ਪੀ.ਐਸ.ਫੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਬ ਸਟੇਸ਼ਨ ਦੀ ਜਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ। ਜਿਸ ਨਾਲ ਬਟਾਲਾ ਰੋਡ ਬੱਬਰੀ ਬਾਈਪਾਸ, ਗੀਤਾ ਭਵਨ ਅਤੇ ਜੀਟੀ ਰੋਡ ਦੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।


