21 ਜੁਲਾਈ ਦੀ ਕਨਵੈਨਸਨ ਦੀ ਸਾਰੀਆ ਤਿਆਰੀਆ ਮੁਕੰਮਲ : ਐਡਵੋਕੇਟ ਉੱਡਤ, ਗੁਰਪਿਆਰ ਫੱਤਾ
ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਅੱਜ ਝੁਨੀਰ ਵਿੱਖੇ ਇਕ ਮੀਟਿੰਗ ਦੌਰਾਨ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੀ ਹਾਜਰੀ ਵਿੱਚ ਸੀਪੀਆਈ ਦੇ ਸਹਾਇਕ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਤਹਿਸੀਲ ਕਮੇਟੀ ਮੈਬਰ ਕਾਮਰੇਡ ਸੰਕਰ ਸਿੰਘ ਜਟਾਣਾ ਨੇ ਆਪਣੇ ਸਮਰਥਕਾਂ ਤੇ ਹਮਦਰਦਾ ਸਮੇਤ ਸੀਪੀਆਈ ਨੂੰ ਅਲਵਿਦਾ ਕਹਿ ਕੇ ਸਿਰਫ ਸੀਟੂ ਲਈ ਕੰਮ ਕਰਨ ਦਾ ਐਲਾਨ ਕੀਤਾ। ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਸਾਥੀਆਂ ਦੇ ਇਸ ਫੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਇਨ੍ਹਾਂ ਆਗੂਆਂ ਦੇ ਇਸ ਫੈਸਲੇ ਨਾਲ ਸੀਟੂ ਨੂੰ ਹੋਰ ਮਜਬੂਤੀ ਪ੍ਰਦਾਨ ਹੋਵੇਗੀ ਤੇ ਸੀਟੂ ਵਿੱਚ ਦੋਵੇ ਸੀਨੀਅਰ ਆਗੂਆ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਤੇ ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪੈਨਸਨਰ ਭਵਨ ਕਚਹਿਰੀ ਰੋਡ ਮਾਨਸਾ ਵਿੱਖੇ ਆਯੋਜਿਤ ਕੀਤੀ ਜਾਣ ਵਾਲੀ ਕਨਵੈਨਸਨ ਪ੍ਰਭਾਵਸ਼ਾਲੀ ਹੋਵੇਗੀ ਤੇ ਇਸ ਕਨਵੈਨਸ਼ਨ ਦੀਆ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਸੀਟੂ ਦੀ ਕੌਮੀ ਸਕੱਤਰ ਤੇ ਆਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਦੇ ਕੌਮੀ ਜਨਰਲ ਸਕੱਤਰ ਊਸਾ ਰਾਣੀ, ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਚੰਦਰ ਸੇਖਰ ਤੇ ਸੀਟੂ ਪੰਜਾਬ ਦੇ ਜਰਨਲ ਸਕੱਤਰ ਸਾਥੀ ਮਹਾ ਸਿੰਘ ਰੌੜੀ ਵਿਸੇਸ ਤੌਰ ਤੇ ਸਿਰਕਤ ਕਰਨਗੇ।


