2 ਸਤੰਬਰ ਨੂੰ ਦਿੜ੍ਹਬੇ ਖਜ਼ਾਨਾ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣਗੇ ਮਿਡ-ਡੇ-ਮੀਲ ਵਰਕਰ- ਐਡਵੋਕੇਟ ਉੱਡਤ/ ਜਸਮੇਲ ਕੌਰ

ਮਾਲਵਾ

ਜਿਲ੍ਹਾ ਪ੍ਰਸਾਸਨ ਰਾਹੀ ਮਿੱਡ-ਡੇ-ਮੀਲ ਵਰਕਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਭੇਜਿਆ ਮੈਮੋਰੰਡਮ

ਮਾਨਸਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਮਿੱਡ-ਡੇ-ਮੀਲ ਵਰਕਰ ਯੂਨੀਅਨ ( ਸੀਟੂ) ਦੀ ਜਿਲ੍ਹਾ ਇਕਾਈ ਵੱਲੋ ਜਿਲ੍ਹਾ ਪ੍ਰਧਾਨ ਬਲਜਿੰਦਰ ਕੋਰ ਬੀਰੋਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਸਾਸਨ ਰਾਹੀ ਮੁੱਖ ਮੰਤਰੀ ਨੂੰ ਇੱਕ ਮੈਮੋਰੰਡਮ ਭੇਜਿਆ ।

ਪ੍ਰੈਸ ਬਿਆਨ ਰਾਹੀ ਇਹ ਜਾਣਕਾਰੀ ਦਿੰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਮਿੱਡ-ਡੇ- ਮੀਲ ਵਰਕਰ ਯੂਨੀਅਨ (ਸੀਟੂ) ਦੇ ਸੂਬਾਈ ਜਰਨਲ ਸਕੱਤਰ ਜਸਮੇਲ ਕੌਰ ਬੀਰਕਲਾ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਮਿੱਡ-ਡੇ-ਮੀਲ ਵਰਕਰਾ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾ ਮਾਨ ਭੱਤਾ ਦੁੱਗਣਾ ਕੀਤਾ ਜਾਵੇਗਾ , ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਨਵਾ ਪੈਸਾ ਨਹੀ ਵਧਾਇਆ, ਜੋ ਵਰਕਰਾ ਨਾਲ ਇੱਕ ਵੱਡਾ ਵਿਸਵਾਸਘਾਤ ਹੈ , ਜਿਸ ਦਾ ਖਮਿਆਜਾ ਆਉਣ ਵਾਲੀਆ ਚੋਣਾ ਵਿੱਚ ਆਪ ਪਾਰਟੀ ਨੂੰ ਭੁਗਤਣਾ ਪਵੇਗਾ ।ਆਗੂਆ ਨੇ ਕਿਹਾ ਕਿ ਜੱਥੇਬੰਦੀ ਵੱਲੋ 2 ਸਤੰਬਰ ਤੋ ਦਿੜ੍ਹਬੇ ਵਿੱਖੇ ਖਜਾਨਾ ਮੰਤਰੀ  ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਤੇ ਮੰਗਾ ਮਨਵਾ ਤੇ ਮੋਰਚਾ ਖਤਮ ਕੀਤਾ ਜਾਵੇਗਾ।  ਆਗੂਆ ਨੇ ਸਰਕਾਰ ਤੋ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾ ਨੂੰ ਘੱਟੋ ਘੱਟ ਉਜਰਤਾ ਦੇ ਦਾਇਰੇ ਵਿੱਚ ਸਾਮਲ ਕੀਤਾ , ਘੱਟੋ ਘੱਟ ਉਜਰਤ 26 ਹਜਾਰ ਪ੍ਰਤੀ ਮਹੀਨਾ ਕੀਤੀ ਜਾਵੇ, 20 ਬੱਚਿਆ ਤੇ ਇੱਕ ਵਰਕਰ ਰੱਖਿਆ ਜਾਵੇ,  ਮੌਸਮ ਅਨੁਸਾਰ ਵਰਦੀਆਂ ਦਿੱਤੀਆ ਜਾਣ ,ਈਐਸ ਆਈ ਤੇ ਪ੍ਰੋਵੀਡੈਟ ਫੰਡ ਦੇ ਕਾਨੂੰਨ ਤੁਰੰਤ ਲਾਗੂ ਕੀਤੇ ਜਾਣ , ਜਬਰੀ ਕੰਮ ਤੋ ਹਟਾਏ ਵਰਕਰ ਕੰਮ ਤੇ ਰੱਖੇ ਜਾਣ, ਵਗਾਰ ਤੇ ਵਾਧੂ ਕੰਮਾ ਤੇ ਰੋਕ ਲਾਈ ਜਾਵੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਬਿੱਕਰ ਸਿੰਘ ਮਾਖਾ, ਰਾਣੀ ਕੋਰ ਗੜੱਦੀ, ਕਿਰਨ ਕੌਰ ਬੀਰੋਕੇ, ਮਨਦੀਪ ਕੌਰ ਗੜੱਦੀ, ਰਾਜ ਕੌਰ ਝੰਡੂਕੇ, ਕੁਲਵਿੰਦਰ ਕੌਰ ਭਾਦੜਾ, ਸੁਖਵਿੰਦਰ ਕੌਰ ਹੀਰੋ ਤੇ ਕੁਲਵਿੰਦਰ ਸਿੰਘ ਗੜੱਦੀ ਆਦਿ  ਵੀ ਹਾਜਰ ਸਨ।

Leave a Reply

Your email address will not be published. Required fields are marked *