ਰਾਜਪੁਰਾ ਦੇ ਪਿੰਡ ‘ਚ ਦੀਪਕ ਉਰਫ਼ ਦੀਪੂ ਨੂੰ 100000 ਰੁਪਏ ਦੀ ਹੈਰੋਇਨ ਸਮੇਤ ਕਾਬੂ ਕਰਕੇ ਐਨ ਡੀ ਪੀ ਐਸ ਤਹਿਤ ਕੇਸ ਦਰਜ ਕਰਕੇ ਅਦਾਲਤ’ਚ ਪੇਸ਼ ਕਰਨਾ ਪੁਲਸ ਦੀ ਵੱਡੀ ਸਫਲਤਾ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਰਾਜਪੁਰਾ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਸਰਕਾਰ ਦੀ ਨਸ਼ਿਆਂ ਵਿਰੋਧੀ ਛੇੜੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਰਾਜਪੁਰਾ ਦੇ ਪਿੰਡ ‘ਚ ਦੀਪਕ ਉਰਫ਼ ਦੀਪੂ ਦੇ ਘਰ ਵਿੱਚ ਛਾਪਾਮਾਰੀ ਕਰਕੇ ਉਸ ਕੋਲੋਂ 100000 ਰੁਪਏ ਦੀ ਲਾਗਤ ਵਾਲੀ ਹੈਰੋਇਨ ਬਰਾਮਦ ਕਰਕੇ ਅੱਜ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਪੁੱਛਗਿੱਛ ਲਈ ਰੀਮਾਡ ਹਾਸਲ ਕੀਤਾ ਜਾਵੇਗਾ, ਪੁਲਸ ਦੀ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਰਾਜਪੁਰਾ ਪੁਲਸ ਵੱਲੋਂ ਇੱੱਕ ਪਿੰਡ ਦੇ ਦੀਪਕ ਉਰਫ਼ ਦੀਪੂ ਤੋਂ 100000 ਰੁਪਏ ਦੀ ਕੀਮਤ ਹੈਰੋਇਨ ਬਰਾਮਦ ਕਰਨ ਵਾਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਦੇ ਨਤੀਜੇ ਚੰਗੇ ਨਿਕਲਦੇ ਨਜ਼ਰ ਆ ਰਹੇ ਹਨ ਅਤੇ ਪੁਲਸ ਪੂਰੀ ਤਰ੍ਹਾਂ ਨਸ਼ਿਆਂ ਖ਼ਿਲਾਫ਼ ਐਕਟਿਵ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਰਾਜਪੁਰਾ ਦੇ ਪਿੰਡ ‘ਚ ਦੀਪਕ ਉਰਫ਼ ਦੀਪੂ ਨਾਮੀ ਤਸਕਰ ਤੋਂ 100000 ਰੁਪਏ ਦੀ ਹੈਰੋਇਨ ਸਮੇਤ ਕਾਬੂ ਕਰਨ ਵਾਲੇ ਉਪਰਾਲੇ ਸ਼ਲਾਘਾ ਅਤੇ ਇਸ ਮੁਹਿੰਮ ਹੋਰ ਜੰਗੀ ਪੱਧਰ ਤੇ ਚਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਥਾਨਕ ਪੁਲਸ ਮੁਤਾਬਕ ਦੱਸਿਆ ਮੁਕਬਰ ਦੀ ਇਤਲਾਹ ਤੇ ਜਦੋਂ ਰਾਜਪੁਰਾ ਦੇ ਪਿੰਡ ਵਿੱਚ ਛਾਪਾਂ ਮਾਰਿਆ ਤਾਂ ਦੀਪਕ ਉਰਫ ਦੀਪੂ ਦੇ ਘਰ ਛਾਪਾਮਾਰੀ ਦੌਰਾਨ ਉਸ ਨੂੰ 100000 ਰੁਪਏ ਦੀ ਕੀਮਤੀ ਹੈਰੋਇਨ ਸਮੇਤ ਕਾਬੂ ਕਰਕੇ ਪੁਲਸ ਵੱਡੀ ਸਫਲਤਾ ਪ੍ਰਾਪਤ ਕੀਤੀ, ਭਾਈ ਖਾਲਸਾ ਨੇ ਦੱਸਿਆ ਸਥਾਨਕ ਪੁਲਸ ਨੇ ਦੀਪਕ ਉਰਫ਼ ਦੀਪੂ ਤੇ ਐਨ ਡੀ ਪੀ ਐਸ ਦੀ ਧਾਰਾ ਲਾ ਪਰਚਾ ਦਰਜ ਕਰ ਲਿਆ ਹੈ ਅਤੇ ਅੱਜ ਉਸ ਨੂੰ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛਗਿੱਛ ਵਾਸਤੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਦਾ ਸਵਾਗਤ ਕਰਦੀ ਹੈ ਉਥੇ ਇਸ ਮੁਹਿੰਮ ਤਹਿਤ ਰਾਜਪੁਰਾ ਦੀ ਪੁਲਸ ਵੱਲੋਂ ਦੀਪਕ ਉਰਫ਼ ਦੀਪੂ ਤੋਂ 100000 ਰੁਪਏ ਦੀ ਹੈਰੋਇਨ ਬਰਾਮਦ ਕਰਨ ਵਾਲੇ ਉਪਰਾਲੇ ਦੀ ਸ਼ਲਾਘਾ ਕਰਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਨਸ਼ਿਆਂ ਵਿਰੁੱਧ ਛੇੜੀ ਜੰਗ ਮੁਹਿੰਮ ਨੂੰ ਥੋੜ੍ਹਾ ਹੋਰ ਜੰਗੀ ਪੱਧਰ ਤੇ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।

Leave a Reply

Your email address will not be published. Required fields are marked *