ਕਾਮਰੇਡ ਖੀਵਾ ਦੇ ਜੀਵਨ ਉਤੇ ਅਧਾਰਤ ਪੁਸਤਕ ‘ਮੇਰਾ ਮੁਝ ਮੇਂ ਕਿਛੁ ਨਾਹੀ’ ਛੱਜੂ ਰਾਮ ਰਿਸ਼ੀ ਨੇ ਕੀਤੀ ਲੋਕ ਅਰਪਣ

ਮਾਲਵਾ

ਮਾਨਸਾ, ਗੁਰਦਾਸਪੁਰ 30 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਦੇ ਜੀਵਨ ਬਿਰਤਾਂਤ ਉਤੇ ਅਧਾਰਤ ਕਿਤਾਬ ‘ਮੇਰਾ ਮੁਝ ਮੇਂ ਕਿਛੁ ਨਾਹੀ’ ਅੱਜ ਇਥੇ  ਆਰਐਮਪੀਆਈ ਦੇ ਪ੍ਰਮੁੱਖ ਆਗੂ ਅਤੇ ਖੀਵਾ ਜੀ ਦੇ ਅਧਿਆਪਕ ਤੇ ਗਰਾਂਈ ਕਾਮਰੇਡ ਛੱਜੂ ਰਾਮ ਰਿਸ਼ੀ ਵਲੋਂ ਲੋਕ ਅਰਪਣ ਕੀਤੀ ਗਈ।

     ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਹੋਏ ਇਸ ਸੰਖੇਪ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਿਸ਼ੀ ਨੇ ਨਛੱਤਰ ਸਿੰਘ ਖੀਵਾ ਦੇ ਜੀਵਨ ਬਾਰੇ ਅਤੇ ਪ੍ਰੋਫੈਸਰ ਬੀ ਅਲੈਕਸੇਈ ਵੱਲੋਂ ਉਨ੍ਹਾਂ ਦੇ ਜੀਵਨ ਤੇ ਇਨਕਲਾਬੀ ਘਾਲਣਾ ਬਾਰੇ ਸੰਪਾਦਿਤ ਕੀਤੀ ਇਸ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਜਸਬੀਰ ਕੌਰ ਨੱਤ, ਆਲ ਇੰਡੀਆ ਕਿਸਾਨ ਮਹਾਸਭਾ ਦੀ ਸੂਬਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਮਾਨਸਾ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲਾ, ਸਾਧੂ ਸਿੰਘ ਬੁਰਜ ਢਿੱਲਵਾਂ, ਨਰਿੰਦਰ ਕੌਰ ਬੁਰਜ ਹਮੀਰਾ, ਪਾਰਟੀ ਦੇ ਬਜ਼ੁਰਗ ਆਗੂ ਮੁਖਤਿਆਰ ਸਿੰਘ ਕੁਲੈਹਰੀ ਵੀ ਮੌਜੂਦ ਸਨ।

    ਜ਼ਿਕਰਯੋਗ ਹੈ ਕਿ ਇਸ ਕਿਤਾਬ ਵਿੱਚ ਕਾਮਰੇਡ ਖੀਵਾ ਵਲੋਂ ਇਨਕਲਾਬੀ ਲਹਿਰ ਵਿੱਚ ਪਾਏ ਯੋਗਦਾਨ ਬਾਰੇ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਕੇਂਦਰੀ ਕਮੇਟੀ ਵਲੋਂ ਪੰਜਾਬ ਦੇ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਅਤੇ ਸੁਖਦਰਸ਼ਨ ਸਿੰਘ ਨੱਤ ਸਮੇਤ ਪਾਰਟੀ ਦੇ ਕਈ ਸੂਬਾਈ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ, ਵਰਕਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਕਾਮਰੇਡ ਖੀਵਾ ਜੀ ਬਾਰੇ ਆਪੋ ਆਪਣੀਆਂ ਯਾਦਾਂ ਅਤੇ ਪ੍ਰਭਾਵ ਸਾਂਝੇ ਕੀਤੇ ਗਏ ਹਨ। ਕੁੱਝ ਯਾਦਗਾਰੀ ਤਸਵੀਰਾਂ ਤੋਂ ਇਲਾਵਾ ਕਾਮਰੇਡ ਖੀਵਾ ਦੀਆਂ ਆਪਣੀਆਂ ਕੁਝ ਲਿਖਤਾਂ ਵੀ ਕਿਤਾਬ ਵਿੱਚ ਸ਼ਾਮਲ ਹਨ।

Leave a Reply

Your email address will not be published. Required fields are marked *