ਭਗਵੰਤ ਮਾਨ ਸਰਕਾਰ ਦੀ ਪੌਣੇ ਪੰਜ ਸਾਲਾ ਦੀ ਕਾਰਗੁਜ਼ਾਰੀ ਸਿਫਰ : ਐਡਵੋਕੇਟ ਉੱਡਤ

ਮਾਲਵਾ

3 ਨਵੰਬਰ ਦੀ ਧੂਰੀ ਰੋਸ ਰੈਲੀ ਦੀ ਤਿਆਰੀ ਹਿੱਤ ਪਿੰਡ ਕੋਟਧਰਮੂ ਵਿੱਖੇ ਜਨਤਕ ਮੀਟਿੰਗ

ਮਾਨਸਾ, ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ)–ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਨੇ  ਰਲਕੇ ਲਾਲ ਝੰਡੇ ਦੀ ਤਾਕਤ ਸਦਕਾ ਬਣੇ ਮਜਦੂਰਾ ਲਈ ਬਹੁਤ ਮਹੱਤਵਪੂਰਨ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਮਿਹਕਨਕਸ ਜਨਤਾ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ , ਜਿਸ ਦਾ ਖਮਿਆਜਾ ਸਮੇ ਦੇ ਹਾਕਮਾ ਨੂੰ ਭੁਗਤਣਾ ਪਵੇਗਾ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਦੂਰ ਸਥਿਤ ਪਿੰਡ ਕੋਟਧਰਮੂ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਦੇ ਪੌਣੇ ਪੰਜ ਸਾਲਾ ਦਾ ਕਾਰਜਕਾਲ ਲੋਕਾ ਲਈ ਸਿਫਰ ਤੇ ਜੌਕਾ ਲਈ ਵਰਦਾਨ ਸਾਬਿਤ ਹੋਇਆ, ਕਿਉਕਿ  ਮਾਨ ਸਰਕਾਰ ਨੇ ਆਮ ਲੋਕਾ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਤੇ  ਕਾਰਪੋਰੇਟ ਘਰਾਣਿਆ ਨੂੰ ਸਾਰੇ ਵਸੀਲਿਆ ਤੇ ਕਬਜ਼ਾ ਕਰਵਾ ਦਿੱਤਾ।

ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਦੇ ਖਿਲਾਫ 3 ਨਵੰਬਰ ਦੀ ਧੂਰੀ ਰੋਸ ਰੈਲੀ ਲਾਮਿਸਾਲ ਤੇ ਇਤਿਹਾਸਕ ਸਿੱਧ ਹੋਵੇਗੀ, ਮਾਨ ਸਰਕਾਰ ਦੀਆ ਜੜ੍ਹਾ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖਿਲਾਫ ਸੀਟੂ ਵੱਲੋ 1,2 ਦਸੰਬਰ ਨੂੰ ਦਿੱਲੀ ਵਿੱਖੇ 48 ਘੰਟਿਆ ਦਾ ਸੰਸਦ ਦਾ ਘਿਰਾਓ ਕੀਤਾ ਜਾਵੇਗਾ

ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਬਲਵਿੰਦਰ ਸਿੰਘ ਕੋਟ ਧਰਮੂ, ਸਾਥੀ ਦੇਸਰਾਜ ਸਿੰਘ ਕੋਟ ਧਰਮੂ, ਸਾਥੀ ਗੁਰਪਿਆਰ ਸਿੰਘ ਕੋਟ ਧਰਮੂ, ਪ੍ਰੀਤਮ ਸਿੰਘ, ਜਲੋਰ ਸਿੰਘ ਕੋਟ ਧਰਮੂ, ਗੁਲਾਬ ਸਿੰਘ ਕੋਟ ਧਰਮੂ ਆਦਿ ਨੇ ਵੀ ਹਾਜਰ ਸਨ।

Leave a Reply

Your email address will not be published. Required fields are marked *