ਸਰਬਜੀਤ ਸਿੰਘ ਪ੍ਰਧਾਨ ਤੇ ਜ਼ਸਵਿੰਦਰ ਸਿੰਘ ਜਨਰਲ ਸਕੱਤਰ ਚੁਣੇ
ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ) — ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਗੁਰਦਾਸਪੁਰ ਦੀ ਚੋਣ ਕਰਾਉਣ ਲਈ ਚੋਣ ਅਧਿਕਾਰੀ ਵਜੋਂ ਪ੍ਰਬੋਧ ਕੁਮਾਰ ਸ਼ਰਮਾ, ਸੁਪਰਡੰਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਗੁਰਦਾਸਪੁਰ ਨੂੰ ਅਧਿਕਾਰ ਦਿੱਤੇ ਗਏ ਸਨ ਅਤੇ 29 ਅਕਤੂਬਰ ਨੂੰ ਨਾਮਜ਼ਦਗੀ ਫਾਈਲ ਕਰਨ ਲਈ ਮਿਆਦ ਦਿੱਤੀ ਗਈ ਸੀ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਲਈ ਸਰਬਜੀਤ ਸਿੰਘ, ਸੀਨੀਅਰ ਸਹਾਇਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਗੁਰਦਾਸਪੁਰ ਅਤੇ ਜ਼ਸਵਿੰਦਰ ਸਿੰਘ, ਜੂਨੀਅਰ ਸਹਾਇਕ ਸਰਕਾਰੀ ਹਾਈ ਸਕੂਲ ਬਸਰਾਵਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ। ਇਸ ਤਰ੍ਹਾਂ ਸਰਬਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਜ਼ਸਵਿੰਦਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਐਲਾਨ ਕੀਤਾ ਗਿਆ।
ਇਸ ਮੌਕੇ ‘ਤੇ ਗੁਰਦਿੱਤ ਸਿੰਘ, ਸੀਨੀਅਰ ਸਹਾਇਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਗੁਰਦਾਸਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੰਨੂ ਜ਼ੋਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੂੰ ਵਧੀਕ ਜਨਰਲ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ। ਨਵੇਂ ਚੁਣੇ ਗਏ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਜ਼ਿਲ੍ਹਾ ਬਾਡੀ ਬਣਾਉਣ ਲਈ ਅਧਿਕਾਰ ਦਿੱਤਾ ਗਿਆ। ਅੱਜ ਚੋਣ ਮੌਕੇ ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਨਿਲ ਸ਼ਰਮਾ, ਪ੍ਰਬੋਧ ਕੁਮਾਰ ਸ਼ਰਮਾ (ਸੁਪਰਡੰਟ), ਜਤਿੰਦਰ ਸਿੰਘ ਸਟੈਨੋ, ਰਾਹੁਲ ਲੂਣਾ, ਰਾਜਿੰਦਰ ਸ਼ਰਮਾ, ਨਰਵਿਜੇ ਗੁਪਤਾ, ਅਨੂਦੀਪ ਸ਼ਰਮਾ, ਅਮਨ ਗੁਪਤਾ, ਅਮਨਦੀਪ ਸਾਹਨੀ, ਪਲਵਿੰਦਰ ਕੌਰ, ਰਸਬੀਰ ਕੌਰ, ਮਮਤਾ ਦੇਵੀ, ਧਰਮਵੀਰ ਸ਼ਰਮਾ, ਰਜਨੀ ਦੇਵੀ, ਗੁਰਕਰਨ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ, ਗੁਰਭੇਜ਼ ਸਿੰਘ, ਹਰਕਵੰਲ ਸਿੰਘ, ਕੰਵਲਜੀਤ ਸਿੰਘ, ਪੁਸਪਿੰਦਰ ਸਿੰਘ ਆਦਿ ਹਾਜ਼ਰ ਸਨ।

