ਸਿਖਿਆ ਦਾ ਮੰਤਵ ਸਿਰਫ ਵੱਡੇ ਅਹੁੱਦੇ ਪ੍ਰਾਪਤ ਕਰਨਾ ਨਹੀਂ ਹੈ ਸਗੋਂ ਅਸਲ ਸਿਖਿਆ ਸਹੀ ਮਾਰਗ ‘ਤੇ ਦ੍ਰਿੜ ਇਰਾਦੇ ਨਾਲ ਚੱਲਣ ਅਤੇ ਲੋੜ ਪੈਣ ‘ਤੇ ਵੱਡੇ ਤਿਆਗ ਕਰਨ ਦੀ ਭਾਵਨਾ ਤੇ ਸਮਰੱਥਾ ਪੈਦਾ ਕਰਦੀ-ਚੇਅਰਮੈਨ ਰਮਨ ਬਹਿਲ
ਕੁੰਵਰ ਵਿਜੇ ਪ੍ਰਤਾਪ, ਅਵਿਨਾਸ਼ ਮਹਿੰਦਰੂ, ਰਮਨ ਬਹਿਲ ਸਮੇਤ ਕਈ ਸਖਸ਼ੀਅਤਾਂ ਨੇ ਕੀਤੀ ਸ਼ਿਰਕਤ
ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)-ਗੁਰਦਾਸਪੁਰ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਪ੍ਰਭਾਵਸ਼ਾਲੀ ਸਾਲਾਨਾ ਸਮਾਰੋਹ ਕਰਵਾਇਆ ਗਿਆ । ਜਿਸ ਦੌਰਾਨ ਆਨਰੇਬਲ ਸਾਬਕਾ ਆਈ.ਜੀ ਅਤੇ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਆਈ.ਪੀ.ਐਸ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਅਵਿਨਾਸ਼ ਮਹਿੰਦਰੂ ਸਮੇਤ ਕਈ ਸਖਸ਼ੀਅਤਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਸਮਾਰੋਹ ਦੀ ਅਗਵਾਈ ਪੰਜਾਬ ਹੈਲਥ ਸਿਸਟਮ ਕਾਰਪੋਰੋਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕੀਤੀ ਜਿਨਾਂ ਨੇ ਸੰਬੋਧਨ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਅਤੇ ਅਵਿਨਾਸ਼ ਮਹਿੰਦੂਰ ਸਮੇਤ ਹੋਰ ਸਖਸ਼ੀਅਤਾਂ ਦਾ ਸਕੂਲ ਵਿਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਪੰਜਾਬ ਪ੍ਰਤੀ ਸਮਰਪਣ ਤੇ ਸੇਵਾ ਦੀ ਭਾਵਨਾ ਨੂੰ ਪੰਜਾਬ ਦੇ ਲੋਕ ਕਦੇ ਵੀ ਨਜਰਅੰਦਾਜ ਨਹੀਂ ਕਰ ਸਕਦੇ। ਬਹਿਲ ਨੇ ਕਿਹਾ ਕਿ ਸਿਖਿਆ ਦਾ ਮੰਤਵ ਸਿਰਫ ਵੱਡੇ ਅਹੁੱਦੇ ਪ੍ਰਾਪਤ ਕਰਨਾ ਨਹੀਂ ਹੈ ਸਗੋਂ ਅਸਲ ਸਿਖਿਆ ਸਹੀ ਮਾਰਗ ‘ਤੇ ਦ੍ਰਿੜ ਇਰਾਦੇ ਨਾਲ ਚੱਲਣ ਅਤੇ ਲੋੜ ਪੈਣ ‘ਤੇ ਵੱਡੇ ਤਿਆਗ ਕਰਨ ਦੀ ਭਾਵਨਾ ਤੇ ਸਮਰੱਥਾ ਪੈਦਾ ਕਰਦੀ ਹੈ। ਬਹਿਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਅਸੂਲਾਂ ਅਤੇ ਸਿਧਾਂਤਾ ‘ਤੇ ਕਾਇਮ ਰਹਿਣ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ ਜਿਸ ਤੋਂ ਨਾ ਸਿਰਫ ਨੌਜਵਾਨ ਪੀੜੀ ਨੂੰ ਸਗੋਂ ਸਿਆਸਤਦਾਨਾਂ ਸਮੇਤ ਹਰੇਕ ਵਰਗ ਨੂੰ ਸੇਧ ਲੈਣ ਦੀ ਲੋੜ ਹੈ। ਬਹਿਲ ਨੇ ਅਵਿਨਾਸ਼ ਮਹਿੰਦਰੂ ਵੱਲੋਂ ਸਿਖਿਆ ਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਗੁਰਦਾਸਪੁਰ ਪਬਲਿਕ ਸਕੂਲ ਇਸ ਪੱਛੜੇ ਹੋਏ ਖੇਤਰ ਵਿਚ ਇਕ ਚੁਾਨਣ ਮਨਾਰਾ ਸਿੱਧ ਹੋ ਰਿਹਾ ਹੈ ਜਿਸ ਦੇ ਵਿਦਿਆਰਥੀ ਨਾ ਸਿਰਫ ਪੜਾਈ ਵਿਚ ਸਗੋਂ ਸਿਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨਾਂ ਆਪਣੇ ਭਾਸ਼ਣ ਵਿਚ ਬਿਨਾਂ ਨਾਮ ਲਏ ਪੰਜਾਬ ਦਾ ਨੁਕਸਾਨ ਕਰਨ ਵਾਲੇ ਸਿਆਸਤਦਾਨਾਂ, ਬੇਅਦਬੀਆਂ ਕਰਨ ਵਾਲੇ, ਗੋਲੀ ਕਾਂਡ ਦੇ ਜਿੰਮੇਵਾਰ ਲੋਕਾਂ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਅਰੋੜਾ ਨੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂੁ ਕਰਵਾਇਆ ਜਦੋਂ ਕਿ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭਾਵਾਸ਼ਾਲੀ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਤੇ ਸਕੂਲ ਪ੍ਰਬੰਧਕਾਂ ਨੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜਮੈਂਟ ਦੇ ਮੈਂਬਰ ਕੇਸ਼ਵ ਬਹਿਲ, ਕੇਕੇ ਸ਼ਰਮਾ ਸਮੇਤ ਹੋਰ ਸ਼ਹਿਰ ਵਾਸੀ ਮੌਜੂਦ ਸਨ।